ਲੋੜਵੰਦਾਂ ਲਈ ਗੁ. ਬੁੰਗਾ ਮਸਤੂਆਣਾ ਦੀਆਂ ਗੋਲਕਾਂ 'ਚੋਂ ਖਰਚ ਕਰਨ ਦਾ ਐਲਾਨ
Tuesday, Mar 31, 2020 - 10:23 AM (IST)
ਤਲਵੰਡੀ ਸਾਬੋ (ਮੁਨੀਸ਼): ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ 'ਚ ਚੱਲ ਰਹੇ ਕਰਫਿਊ ਦੌਰਾਨ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਲੰਗਰ ਅਤੇ ਰਾਸ਼ਨ-ਪਾਣੀ ਮੁਹੱਈਆ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਸੰਸਥਾਵਾਂ ਨੂੰ ਗੋਲਕਾਂ ਦੇ ਮੂੰਹ ਗਰੀਬਾਂ ਲਈ ਖੋਲ੍ਹਣ ਦੀ ਅਪੀਲ 'ਤੇ ਚੱਲਦਿਆਂ ਅੱਜ ਪ੍ਰਸਿੱਧ ਧਾਰਮਕ ਸੰਸਥਾ ਗੁ. ਬੁੰਗਾ ਮਸਤੂਆਣਾ ਦੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਦੀ ਹਾਜ਼ਰੀ 'ਚ ਗੋਲਕਾਂ ਖੋਲ੍ਹ ਕੇ ਲੋੜਵੰਦਾਂ ਲਈ ਖਰਚਣ ਦਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ: ਕਰਫਿਊ 'ਚ ਸਖਤ ਡਿਊਟੀ ਦੀ ਥਕਾਉਣ ਲਾਹੁਣ ਲਈ ਪੁਲਸ ਨੇ ਸੜਕ 'ਤੇ ਪਾਇਆ ਭੰਗੜਾ (ਵੀਡੀਓ)
ਅੱਜ ਗੁ. ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਛੋਟਾ ਸਿੰਘ, ਮੁੱਖ ਪ੍ਰਬੰਧਕਾਂ 'ਚੋਂ ਬਾਬਾ ਕਾਕਾ ਸਿੰਘ, ਭਾਈ ਸੰਤ ਸਿੰਘ, ਬਾਬਾ ਤੇਜਾ ਸਿੰਘ ਅਤੇ ਭਾਈ ਨਾਰਾਇਣ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਹਾਜ਼ਰੀ 'ਚ ਗੁ. ਮੰਜੀ ਸਾਹਿਬ ਅਤੇ ਮਸਤੂਆਣਾ ਸਾਹਿਬ ਦੀਆਂ ਗੋਲਕਾਂ ਖੋਲ੍ਹੀਆਂ ਅਤੇ ਗੋਲਕਾਂ ਵਿਚਲਾ ਪੈਸਾ ਲੋੜਵੰਦਾਂ ਲਈ ਰਾਸ਼ਨ, ਲੰਗਰ ਅਤੇ ਦਵਾਈਆਂ ਆਦਿ ਲਈ ਖਰਚਣ ਦਾ ਐਲਾਨ ਕੀਤਾ। ਸਿੰਘ ਸਾਹਿਬ ਨੇ ਬੁੰਗਾ ਮਸਤੂਆਣਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਸਾਰੀਆਂ ਸੰਸਥਾਵਾਂ ਗੋਲਕਾਂ ਦੇ ਮੂੰਹ ਗਰੀਬਾਂ ਲਈ ਖੋਲ੍ਹ ਦੇਣ ਤਾਂ ਲਾਕਡਾਊਨ ਦੌਰਾਨ ਕੋਈ ਗਰੀਬ ਭੁੱਖਾ ਨਹੀ ਸੌਂਵੇਗਾ। ਇਸ ਮੌਕੇ ਬਾਬਾ ਛੋਟਾ ਸਿੰਘ ਅਤੇ ਬਾਬਾ ਕਾਕਾ ਸਿੰਘ ਨੇ ਕਿਹਾ ਕਿ ਬੁੰਗਾ ਮਸਤੂਆਣਾ ਨੇ ਹਰੇਕ ਔਖੇ ਸਮੇਂ ਸਮਾਜ ਦੀ ਸੇਵਾ 'ਚ ਬਣਦਾ ਯੋਗਦਾਨ ਪਾਇਆ ਹੈ ਅਤੇ ਹੁਣ ਵੀ ਕਿਸੇ ਸੇਵਾ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ।ਅੱਜ ਗੋਲਕਾਂ ਖੋਲ੍ਹਣ ਸਮੇਂ ਤਖਤ ਸਾਹਿਬ ਦੇ ਮੈਨੇਜਰ ਭਾਈ ਪਰਮਜੀਤ ਸਿੰਘ, ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ, ਬਾਬਾ ਮੋਹਿੰਦਰ ਸਿੰਘ, ਭਾਈ ਗਿਆਨ ਸਿੰਘ, ਸ਼ਹਿਰ ਦੇ ਮੋਹਤਬਰ ਠਾਣਾ ਸਿੰਘ ਚੱਠਾ, ਸੁਖਬੀਰ ਸਿੰਘ ਚੱਠਾ, ਜਗਤਾਰ ਸਿੰਘ ਨੰਗਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਦਾਖਲ ਹੋਏ ਐੱਨ. ਆਰ. ਆਈਜ਼ ਲਈ ਕੈਪਟਨ ਸਰਕਾਰ ਦਾ ਨਵਾਂ ਐਕਸ਼ਨ