ਕੋਰੋਨਾ ਵਾਇਰਸ ਤੋਂ ਇਹ 7 ਉਪਾਅ ਬਚਾ ਸਕਦੈ ਤੁਹਾਡੀ ਜਾਨ (ਵੀਡੀਓ)
Saturday, Mar 21, 2020 - 05:05 PM (IST)
ਜਲੰਧਰ : ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 223 ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ ਇਨ੍ਹਾਂ 'ਚ191 ਮਰੀਜ਼ ਭਾਰਤੀ ਹਨ, ਜਦਕਿ 32 ਵਿਦੇਸ਼ੀ ਨਾਗਰਿਕ ਹਨ। 23 ਲੋਕ ਹੁਣ ਤੱਕ ਸਿਹਤਮੰਦ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ 'ਚ ਹੁਣ ਤੱਕ 7 ਮਰੀਜ਼ਾਂ ਦੀ ਪਾਜ਼ੀਟਿਵ ਰਿਪੋਰਟ ਆਈ ਹੈ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਹਰ ਕਿਸੇ ਦੇ ਮਨ 'ਚ ਡਰ ਪਾਇਆ ਜਾ ਰਿਹਾ। ਕੁਝ ਲੋਕ ਇਸ ਨੂੰ ਹਲਕੇ 'ਚ ਵੀ ਲੈ ਰਹੇ ਹਨ ਤਾਂ ਕੁਝ ਲੋਕ ਇਸ ਸਬੰਧੀ ਗੰਭੀਰ ਹਨ। ਉਨ੍ਹਾਂ ਦੇ ਮਨ 'ਚ ਕੀ ਖਾਈਏ ਤੇ ਕਿਵੇਂ ਇਸ ਤੋਂ ਬਚਿਆਂ ਜਾ ਸਕਦਾ ਹੈ ਆਦਿ ਸਵਾਲ ਉੱਠ ਰਹੇ ਹਨ ਪਰ ਜੇਕਰ ਹਰ ਕੋਈ ਇਹ ਸਾਧਾਰਣ 7 ਉਪਾਅ ਨੂੰ ਆਪਣੇ ਰੋਜ਼ਾਨਾ ਜ਼ਿੰਦਗੀ 'ਚ ਉਪਯੋਗ 'ਚ ਲਿਆਉਣ ਤਾਂ ਅਸੀਂ ਕੋਰੋਨਾ ਤੋਂ ਬੱਚ ਸਕਦੇ ਹਾਂ-
► ਆਪਣੇ ਹੱਥ ਸਾਬਣ ਨਾਲ ਵਾਰ-ਵਾਰ ਧੋਵੋ।
► ਅੱਖਾਂ, ਮੂੰਹ ਤੇ ਨੱਕ ਨੂੰ ਨਾ ਛੂਹੋ।
► ਛਿੱਕਣ ਸਮੇਂ ਨੱਕ ਤੇ ਮੂੰਹ ਨੂੰ ਕੁਹਣੀ ਨਾਲ ਢੱਕੋ ਜਾਂ ਟਿਸ਼ੂ ਪੇਪਰ ਦੀ ਵਰਤੋ ਕਰੋ।
► ਭੀੜ-ਭਾੜ ਵਾਲੇ ਇਲਾਕਿਆਂ ਤੋਂ ਜਾਨ ਤੋਂ ਬੱਚੋ।
ਇਹ ਵੀ ਪੜ੍ਹੋ ► ਕੋਰੋਨਾਵਾਇਰਸ ਸਬੰਧੀ ਅਹਿਮ ਖਬਰ : ਕੌਣ ਪਹਿਨੇ ਤੇ ਕਿਵੇਂ ਪਹਿਨੇ 'ਮਾਸਕ'
► ਜੇਕਰ ਤੁਸੀਂ ਚੰਗਾ ਮਹਿਸੂਸ ਨਹੀਂ ਕਰ ਰਹੇ ਹੋ ਤਾਂ ਘਰ ਹੀ ਰਹੋ। ਭਾਵੇਂ ਮਾਮੂਲੀ ਜਿਹਾ ਜ਼ੁਕਾਮ ਹੀ ਕਿਉਂ ਨਾ ਹੋਵੇ।
►ਖਾਂਸੀ, ਬੁਖਾਰ ਜਾਂ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਜਿੰਨੀ ਛੇਤੀ ਹੋ ਸਕੇ ਡਾਕਟਰ ਦੀ ਮਦਦ ਲਓ।
► ਵਰਲਡ ਹੈਲਥ ਆਰਗਨਾਈਜੇਸ਼ਨ ਦੀ ਜਾਣਕਾਰੀ ਤੋਂ ਜਾਗਰੂਕ ਰਹੋ।
ਇਹ ਵੀ ਪੜ੍ਹੋ ► ਪੰਜਾਬ 'ਚ 'ਕੋਰੋਨਾ ਵਾਇਰਸ' ਨੇ ਮਚਾਈ ਤੜਥੱਲੀ, 7 ਕੇਸਾਂ ਦੀ ਪੁਸ਼ਟੀ, ਇਕ ਦੀ ਮੌਤ
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ ਕੀਤੇ ਜਾਰੀ