'ਕੋਰੋਨਾ ਜੰਗ' ਜਿੱਤ ਕੇ ਪਰਤੀ ਐੱਸ.ਐੱਚ.ਓ. ਅਰਸ਼ਪ੍ਰੀਤ ਕੌਰ ਨੇ ਸਾਂਝਾ ਕੀਤੇ ਅਨੁਭਵ (ਵੀਡੀਓ)
Tuesday, May 19, 2020 - 06:07 PM (IST)
ਲੁਧਿਆਣਾ (ਨਰਿੰਦਰ ਮਹਿਦਰੂ): ਕੋਰੋਨਾ ਵਾਇਰਸ ਨਾਲ ਜਿੱਥੇ ਪੂਰਾ ਦੇਸ਼ ਜੰਗ ਲੜ ਰਿਹਾ ਹੈ। ਉੱਥੇ ਹੀ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਦੀ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਕੋਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਮੁੜ ਤੋਂ ਥਾਣਾ ਬਸਤੀ ਜੋਧੇਵਾਲ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਥਾਣਾ ਮੁਖੀ ਅਰਸ਼ਪ੍ਰੀਤ ਨੇ ਆਪਣੇ ਆਈਸੋਲੇਟ ਵਾਲੇ ਦਿਨਾਂ ਦਾ ਅਨੁਭਵ ਸਾਂਝਾ ਕਰਦੇ ਹੋਏ ਦੱਸਿਆ ਕਿ ਸਥਿਤੀ ਚਾਹੇ ਕਿੰਨੀ ਵੀ ਭਿਆਨਕ ਹੋਵੇ ਸਾਨੂੰ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਹੈ, ਅਰਸ਼ਪ੍ਰੀਤ ਨੇ ਸੀਨੀਅਰ ਅਫਸਰਾਂ ਦਾ ਅਤੇ ਹਰ ਉਸ ਸਖ਼ਸ਼ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀਆਂ ਕਾਮਨਾਵਾਂ ਕਰਦੇ ਰਹੇ ਤੇ ਹੌਸਲਾ ਵਧਾਉਂਦੇ ਰਹੇ।
ਇਹ ਵੀ ਪੜ੍ਹੋ: ਕੁਝ ਦਿਨਾਂ ਦੀ ਰਾਹਤ ਮਗਰੋਂ ਪਟਿਆਲਾ 'ਚ ਸਾਹਮਣੇ ਆਏ 2 ਨਵੇਂ ਮਾਮਲੇ
ਉਨ੍ਹਾਂ ਨੇ ਆਈਸੋਲੇਟ ਵਾਲੇ ਦਿਨਾਂ ਦਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਿਨਾਂ 'ਚ ਉਨ੍ਹਾਂ ਨੇ ਆਪਣੇ ਪਰਿਵਾਰ, ਦੋਸਤਾਂ ਅਤੇ ਹੋਰ ਸਾਥੀਆਂ ਨਾਲ ਫੋਨ 'ਤੇ ਵੀਡੀਓ ਕਾਲ ਕਰਕੇ ਸਮਾਂ ਬਤੀਤ ਕੀਤਾ ਅਤੇ ਕੁਝ ਸਮਾਂ ਗੇਮ ਖੇਡ ਕੇ। ਉਨ੍ਹਾਂ ਦਾ ਕਹਿਣਾ ਹੈ ਇੰਨਾ ਵਿਹਲਾ ਸਮਾਂ ਉਨ੍ਹਾਂ ਨੇ ਪਹਿਲਾਂ ਕਦੀ ਨਹੀਂ ਬਤੀਤ ਕੀਤਾ ਅਤੇ ਉੱਥੇ ਵੀ ਸਮਾਂ ਬਿਤਾਉਣ ਲਈ ਫੋਨ 'ਤੇ ਗੱਲਾਂ ਕਰਨ ਤੋਂ ਬਾਅਦ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਵੀ ਕਰਦੇ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ 'ਚ ਸਭ ਤੋਂ ਜ਼ਰੂਰੀ ਇਹ ਸੀ ਕਿ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਅਤੇ ਖੁਸ਼ ਰੱਖਣਾ।ਦੱਸਣਯੋਗ ਹੈ ਕਿ ਅਰਸ਼ਪ੍ਰੀਤ ਕੌਰ ਦਾ ਅੱਜ ਥਾਣੇ ਦੇ ਸਟਾਫ ਵਲੋਂ ਫੁੱਲਾਂ ਦੇ ਹਾਰ ਪਾਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਸਨਮਾਨ 'ਚ ਫੁੱਲਾਂ ਦਾ ਕਾਰਪੇਟ ਵਿਛਾਇਆ ਗਿਆ।ਥਾਣੇ 'ਚ ਵਿਆਹ ਵਰਗਾ ਮਹੌਲ ਦੇਖਣ ਨੂੰ ਮਿਲਿਆ, ਮੁਲਾਜਮਾਂ ਨੇ ਢੋਲ ਦੇ ਡਗੇ ਦੇ ਭੰਗੜੇ ਪਾਏ, ਅਤੇ ਲੱਡੂ ਵੰਡੇ।
ਇਹ ਵੀ ਪੜ੍ਹੋ: ਨਾਭਾ: ਜੇਲ 'ਚ ਅਚਨਚੇਤ ਚੈਕਿੰਗ ਦੌਰਾਨ ਦੋ ਮੋਬਾਇਲ ਫੋਨ ਬਰਾਮਦ, ਜੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ 'ਚ