ਪੰਜਾਬ 'ਚ ਮਾਰੂ ਹੋਇਆ ਕੋਰੋਨਾ, ਸੰਗਰੂਰ 'ਚ ਹੋਈ ਦੂਜੀ ਮੌਤ

Friday, Jun 12, 2020 - 04:37 PM (IST)

ਪੰਜਾਬ 'ਚ ਮਾਰੂ ਹੋਇਆ ਕੋਰੋਨਾ, ਸੰਗਰੂਰ 'ਚ ਹੋਈ ਦੂਜੀ ਮੌਤ

ਸੰਗਰੂਰ (ਦਲਜੀਤ ਸਿੰਘ ਬੇਦੀ): ਜ਼ਿਲ੍ਹਾ ਸੰਗਰੂਰ 'ਚ ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਮੌਤ ਦਰ ਵੀ ਵਧ ਰਹੀ ਹੈ। ਅੱਜ ਮਲੇਰਕੋਟਲਾ ਵਾਸੀ ਬਿਮਲਾ ਦੇਵੀ ਜੋ ਕਿ ਕੋਰੋਨਾ ਅਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਉਹ ਪਟਿਆਲਾ ਦੇ ਹਸਪਤਾਲ 'ਚ ਵੈਟੀਲੇਟਰ 'ਤੇ ਸੀ, ਜਿਸ ਦੀ ਅੱਜ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੰਗਰੂਰ 'ਚ ਹੁਣ ਤੱਕ ਮਰੀਜ਼ਾਂ ਦੀ ਗਿਣਤੀ 140 ਹੋ ਚੁੱਕੀ ਹੈ, ਜਿਸ 'ਚ 105 ਠੀਕ ਹੋ ਚੁੱਕੇ ਹਨ ਅਤੇ 33 ਐਕਟਿਵ ਹਨ ਤੇ 2 ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਘਰ-ਘਰ ਨੌਕਰੀ ਦੇ ਲਾਰੇ ਨੇ ਇਕ ਹੋਰ ਨੌਜਵਾਨ ਦੀ ਲਈ ਜਾਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਜਲੰਧਰ 'ਚ ਦਿਲਬਾਗ ਨਗਰ ਦੀ ਰਹਿਣ ਵਾਲੀ 67 ਸਾਲਾ ਬੀਬੀ ਨੇ ਕੋਰੋਨਾ ਜ਼ੇਰੇ ਇਲਾਜ ਅੱਜ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ 'ਚ ਦਮ ਤੋੜ ਦਿੱਤਾ।


author

Shyna

Content Editor

Related News