ਰਾਹਤ ਭਰੀ ਖਬਰ ਕੋਰੋਨਾ ਵਾਇਰਸ ਪਾਜ਼ੇਟਿਵ ਵਿਅਕਤੀ ਦੀ ਰਿਪੋਰਟ ਆਈ ਨੈਗੇਟਿਵ
Wednesday, Jun 03, 2020 - 01:28 PM (IST)
ਤਪਾ ਮੰਡੀ (ਮੇਸ਼ੀ, ਹਰੀਸ਼): ਸਬ-ਡਵੀਜ਼ਨ ਤਪਾ ਦਾ 19 ਮਾਰਚ ਨੂੰ ਪਹਿਲਾ ਕੋਰੋਨਾ ਕੇਸ ਜੋ ਪਿੰਡ ਤਾਜੋ ਕਿ ਵਿਖੇ ਇੱਕ ਨੌਜਵਾਨ ਦਾ ਟੈਸਟ ਪਾਜ਼ੇਟਿਵ ਆਉਣ ਕਾਰਨ ਜਿੱਥੇ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ ਹੋਈਆਂ ਸਨ। ਇਸ ਪਿੰਡ ਦਾ ਕੋਰੋਨਾ ਪਾਜ਼ੇਟਿਵ ਮਰੀਜ਼ ਜਸਵੀਰ ਸਿੰਘ ਪੁੱਤਰ ਜੀਤ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਸਿਹਤ ਵਿਭਾਗ ਨੇ ਅਪਣੀ ਚੁਸਤੀ-ਫੁਰਤੀ ਨਾਲ ਉਸ ਦੇ ਇਲਾਜ ਨੂੰ ਲੈ ਕੇ ਬਰਨਾਲਾ ਸੈਂਟਰ ਵਿਖੇ ਰੱਖਿਆ ਹੋਇਆ ਸੀ। ਅੱਜ ਜਿਸ ਦੀ ਰਿਪੋਰਟ ਬਾਰੇ ਸੀ.ਐਮ.ਓ. ਬਰਨਾਲਾ ਨੇ ਦੱਸਿਆ ਕਿ ਨੌਜਵਾਨ ਜਸਵੀਰ ਸਿੰਘ ਦੀ ਕੋਰੋਨਾ ਰਿਪੋਰਟ ਹੁਣ ਨੈਗੇਟਿਵ ਆਈ ਹੈ ਤੇ ਜਿਸ ਕਰਕੇ ਹੁਣ ਉਹ ਹਰ ਖਤਰੇ ਤੋਂ ਬਾਹਰ ਹੈ। ਜਿਸ ਨੂੰ ਪਿੰਡ ਤਾਜੋ ਕਿ ਸੈਂਟਰ ਵਿਖੇ ਲਿਆਂਦਾ ਗਿਆ ਹੈ। ਪਿੰਡ ਵਾਸੀਆਂ 'ਚ ਰਾਹਤ ਭਰੀ ਖਬਰ ਆਉਣ ਨਾਲ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਵੀ ਸੁੱਖ ਦਾ ਸਾਹ ਮਿਲਿਆ ਹੈ।