ਮੋਗਾ: ਥਾਣਾ ਸਮਾਲਸਰ ਨੇੜੇ ਕਈ ਪਿੰਡ ਕੀਤੇ ਗਏ ਸੀਲ

04/04/2020 4:57:12 PM

ਮੋਗਾ (ਸੰਜੀਵ): ਹਰ ਰੋਜ਼ ਵਧਦੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੇ ਭਾਰਤ ਦੇ ਅੰਦਰ ਬਹੁਤ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ, ਜਿਸ ਦੀ ਰੋਕਥਾਮ ਲਈ ਵੱਖ-ਵੱਖ ਪ੍ਰਦੇਸ਼ ਆਪਣੇ ਤੌਰ 'ਤੇ ਵੱਖ-ਵੱਖ ਕੋਸ਼ਿਸ਼ਾਂ ਕਰ ਰਹੇ ਹਨ। ਇਸ ਸਮੇਂ 'ਚ ਸਮਾਲਸਰ ਪੁਲਸ ਵਲੋਂ ਅੱਜ ਵੱਖ-ਵੱਖ ਪਿੰਡਾਂ 'ਚ ਜਾ ਕੇ ਲੋਕਾਂ ਦੇ ਸਹਿਯੋਗ ਨਾਲ ਪਿੰਡ ਸੀਲ ਕਰਵਾਏ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਮਾਲਸਰ ਲਕਸ਼ਮਣ ਸਿੰਘ ਨੇ ਕਿਹਾ ਕਿ ਉਹ ਆਪਣੇ ਥਾਣੇ ਦੀ ਸੀਮਾ ਦੇ ਅੰਦਰ ਲੱਗਦੇ ਲਗਭਗ ਸਾਰੇ ਪਿੰਡਾਂ 'ਚ ਜਾ ਕੇ ਉੱਥੇ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਨੂੰ ਸੀਲ ਕਰਵਾ ਰਹੇ ਹਨ ਅਤੇ ਜਿਸ 'ਚ ਉਨ੍ਹਾਂ ਨੂੰ ਵਧੀਆ ਸਹਿਯੋਗ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਮੁਸ਼ਕਲ ਹੋਈ ਹੱਲ, ਲੋੜ ਪੈਣ 'ਤੇ ਕਰ ਸਕਦੈ ਹਨ ਇਨ੍ਹਾਂ ਨੰਬਰਾਂ 'ਤੇ ਫੋਨ

ਦੂਜੇ ਪਾਸੇ ਉਨ੍ਹਾਂ ਪਿੰਡਾਂ ਦੇ ਲੋਕ ਦੂਜੇ ਪਿੰਡਾਂ 'ਚ ਨਹੀਂ ਜਾ ਸਕਦੇ ਅਤੇ ਜੇਕਰ ਕੋਈ ਇਸ ਹਿਦਾਇਤ ਦੀ ਪਾਲਣ ਨਹੀਂ ਕਰੇਗਾ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਉਨ੍ਹਾਂ ਦੀ ਟੀਮ ਵਚਨਬੱਧ ਹੈ ਅਤੇ ਇਸ ਦੇ ਚੱਲਦੇ ਉਨ੍ਹਾਂ ਵਲੋਂ ਅੱਜ ਸਾਰੇ ਪਿੰਡਾਂ ਨੂੰ ਸੀਲ ਕਰਵਾਇਆ ਗਿਆ, ਜਿਨ੍ਹਾਂ 'ਚ ਪਿੰਡ ਰੋੜੇ, ਸਮਾਲਸਰ, ਸੇਖਾ ਕਲਾਂ, ਸੇਖਾ ਖੁਰਦ, ਭਲੂਰ, ਵੈਰੋਕੇ ਆਦਿ ਹੋਰ ਪਿੰਡ ਸੀਲ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕੁਆਰਿੰਟਾਈਨ ਦੌਰਾਨ 'ਜਗ ਬਾਣੀ' ਦੇਖ ਰਹੇ ਹਨ ਕੈਪਟਨ ਅਮਰਿੰਦਰ ਸਿੰਘ


Shyna

Content Editor

Related News