ਲੁਧਿਆਣਾ 'ਚ 15 ਸਾਲਾ ਨੌਜਵਾਨ ਕੋਰੋਨਾ ਪਾਜ਼ੀਟਿਵ, ਗਿਣਤੀ 8 ਤੱਕ ਪਹੁੰਚੀ

Thursday, Apr 09, 2020 - 02:46 PM (IST)

ਲੁਧਿਆਣਾ 'ਚ 15 ਸਾਲਾ ਨੌਜਵਾਨ ਕੋਰੋਨਾ ਪਾਜ਼ੀਟਿਵ, ਗਿਣਤੀ 8 ਤੱਕ ਪਹੁੰਚੀ

ਚੌਕੀਮਾਨ/ਦਾਖਾ (ਸਹਿਗਲ, ਗਗਨਦੀਪ)— ਹਲਕਾ ਦਾਖਾ ਦੇ ਅਧੀਨ ਆਉਂਦੇ ਪਿੰਡ ਗੁੜੇ ਵਿਖੇ ਮਹੁੰਮਦ ਰਫਿਕ (15) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਤਬਲੀਗੀ ਜਮਾਤ ਨਾਲ ਸਬੰਧਤ ਹੈ, ਜੋ 17 ਮਾਰਚ ਨੂੰ ਦਿੱਲੀ ਦੇ ਨਿਜ਼ਾਮੂਦੀਨ ਵਿਖੇ ਮਰਕਜ਼ 'ਚ ਹਿੱਸਾ ਲੈਣ ਲਈ ਗਿਆ ਸੀ। ਚੌਕੀਮਾਨ ਪੁਲਸ ਚੌਕੀ ਦੇ ਇੰਨਚਰਾਜ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਹੋਰ ਮਰੀਜ਼ ਪਾਜ਼ੀਟਿਵ ਪਾਇਆ ਗਿਆ ਹੈ, ਜੋ ਕਿ ਗਣੇਸ਼ ਨਗਰ ਦਾ ਰਹਿਣ ਵਾਲਾ ਹੈ। ਇਨ੍ਹਾਂ ਦੋਵੇਂ ਮਰੀਜ਼ਾਂ ਦੀ ਪੁਸ਼ਟੀ ਸਿਵਲ ਸਰਜਨ ਨੇ ਕੀਤੀ ਹੈ। ਹੁਣ ਤੱਕ ਸ਼ਹਿਰ 'ਚ ਕੋਰੋਨਾ ਵਾਇਰਸ ਦੇ 8 ਮਰੀਜ਼ ਸਾਹਮਣੇ ਆ ਚੁੱਕੇ ਹਨ। 

ਇਹ ਵੀ ਪੜ੍ਹੋ: 2 ਸਾਲਾ ਪੁੱਤ ਦੀ ਰਿਪੋਰਟ ਨੈਗੇਟਿਵ ਆਉਣ ਦੀ ਖਬਰ ਸੁਣ ਰੋ ਪਈ ਮਾਂ, ਕੀਤਾ ਪਰਮਾਤਮਾ ਦਾ ਧੰਨਵਾਦ

ਉਨ੍ਹਾਂ ਦੱਸਿਆ ਕਿ ਮੁਹੰਮਦ ਰਫੀਕ ਨੂੰ ਬੀਤੀ 6 ਅਪ੍ਰੈਲ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦੇ ਦਾਖਲ ਕਰਵਾ ਦਿੱਤਾ ਸੀ, ਜਿਸ ਦੀ ਪਾਜ਼ੀਟਿਵ ਰਿਪਰੋਟ ਦੀ ਇਤਲਾਹ ਬੀਤੀ ਰਾਤ 11 ਵਜੇ ਡਾਕਟਰਾ ਦੀ ਟੀਮ ਵੱਲੋਂ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਿੰਡ ਗੁੜੇ ਅਤੇ ਗੁੱਜਰਾ ਦੇ ਡੇਰੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਡੇਰੇ ਅੰਦਰ ਰਿਹ ਰਹੇ ਪਾਜ਼ੀਟਿਵ ਮਰੀਜ਼ ਦੇ 11 ਬਾਕੀ ਪਰਿਵਾਰਕ ਮੈਂਬਰਾਂ ਨੂੰ ਕੁਆਰੰਟਾਈਨ ਕਰਨ ਲਈ ਇਕਾਂਤਵਾਸ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ 3 ਸ਼ੱਕੀ ਔਰਤਾਂ ਦੀ ਇਲਾਜ ਦੌਰਾਨ ਮੌਤ, ਸਿਹਤ ਵਿਭਾਗ 'ਚ ਮਚੀ ਹਲਚਲ

ਜਾਣੋ ਪੰਜਾਬ 'ਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਵੇਰਵਾ
ਸਭ ਤੋਂ ਪਹਿਲਾਂ 18 ਮਾਰਚ ਨੂੰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਦੀ ਮੌਤ ਹੋਈ, ਜੋ ਬੀਤੇ ਦਿਨੀਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ ਪਰਤਿਆ ਸੀ। ਦੂਜੀ ਮੌਤ 29 ਮਾਰਚ ਨੂੰ ਨਵਾਂਸ਼ਹਿਰ ਦੇ ਪਾਠੀ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਦੀ ਹੋਈ, ਜੋ ਅੰਮ੍ਰਿਤਸਰ 'ਚ ਦਾਖਲ ਸੀ। ਤੀਜੇ ਮਾਮਲੇ 'ਚ 30 ਮਾਰਚ ਨੂੰ ਲੁਧਿਆਣਾ ਦੀ 42 ਸਾਲਾ ਔਰਤ ਪੂਜਾ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਮ ਤੋੜ ਦਿੱਤਾ। 31 ਮਾਰਚ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਭਰਤੀ ਮੋਹਾਲੀ ਦੇ 65 ਸਾਲਾ ਬਜ਼ੁਰਗ ਦੀ ਚੌਥੀ ਮੌਤ ਹੋਈ, ਜਦਕਿ 3 ਅਪ੍ਰੈਲ ਨੂੰ 5ਵੀਂ ਮੌਤ ਅੰਮ੍ਰਿਤਸਰ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ ਜਦਕਿ ਕੋਰੋਨਾ ਨਾਲ ਛੇਵੀਂ ਮੌਤ 5 ਅਪ੍ਰੈਲ ਨੂੰ ਲੁਧਿਆਣਾ ਵਿਖੇ 70 ਸਾਲ ਦੇ ਕਰੀਬ ਮਹਿਲਾ ਦੀ ਹੋਈ। 

ਇਹ ਵੀ ਪੜ੍ਹੋ: ਫਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ 'ਚ 7 ਹੋਰ ਮਰੀਜ਼ਾਂ ਨੇ ਹਾਸਲ ਕੀਤੀ ਕੋਰੋਨਾ 'ਤੇ 'ਫਤਿਹ'
7ਵੀਂ ਮੌਤ ਪਠਾਨਕੋਟ ਦੀ ਕੋਰੋਨਾ ਪੀੜਤ ਔਰਤ ਦੀ ਅੰਮ੍ਰਿਤਸਰ ਵਿਖੇ 5 ਅਪ੍ਰੈਲ ਨੂੰ ਹੋਈ ਸੀ। 8ਵੀਂ ਮੌਤ 4 ਅਪ੍ਰੈਲ ਨੂੰ ਨਗਰ ਨਿਗਮ ਦੇ ਸਾਬਕਾ ਵਧੀਕ ਕਮਿਸ਼ਨਰ (ਟੈਕਨੀਕਲ) ਜਸਵਿੰਦਰ ਸਿੰਘ ਦੀ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਕਾਰਨ ਮੌਤ ਹੋ ਗਈ ਸੀ। 9ਵੀਂ ਮੌਤ ਬੁੱਧਵਾਰ ਰਾਤ ਰੋਪੜ ਵਿਖੇ ਪਹਿਲੇ ਕੋਰੋਨਾ ਪਾਜ਼ੀਟਿਵ ਪਾਏ ਗਏ ਵਿਅਕਤੀ ਦੀ ਹੋਈ ਸੀ। ਇਸ ਦੇ ਨਾਲ ਹੀ ਅੱਜ ਪੰਜਾਬ 'ਚ 10ਵੀਂ ਮੌਤ ਕੋਰੋਨਾ ਨਾਲ ਜਲੰਧਰ 'ਚ ਪ੍ਰਵੀਨ ਕੁਮਾਰ ਦੀ ਹੋਈ ਹੈ, ਜੋਕਿ ਮਿੱਠਾ ਬਾਜ਼ਾਰ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ: ਜਾਣੋ ਜਲੰਧਰ ਦੇ ਇਸ ਮਰੀਜ਼ ਨੂੰ ਕਿਵੇਂ ਹੋਇਆ 'ਕੋਰੋਨਾ', ਦੱਸੀਆਂ ਹੈਰਾਨ ਕਰਦੀਆਂ ਗੱਲਾਂ (ਵੀਡੀਓ)


author

shivani attri

Content Editor

Related News