ਖਮਾਣੋਂ : ਦਿੱਲੀ ਵਿਆਹ 'ਚ ਸ਼ਮੂਲੀਅਤ ਕਰਕੇ ਪਰਤੇ ਪਰਿਵਾਰ ਦੇ 5 ਜੀਅ ਆਏ ਕੋਰੋਨਾ ਪਾਜ਼ੇਟਿਵ
Monday, Jun 01, 2020 - 06:36 PM (IST)
ਖਮਾਣੋਂ (ਅਰੋੜਾ) : ਖਮਾਣੋਂ ਦੇ ਪਿੰਡ ਪਨੈਚਾਂ 'ਚ ਸੋਮਵਾਰ ਨੂੰ ਕੋਰੋਨਾ ਮਹਾਮਾਰੀ ਦੇ 5 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ 'ਚ 2 ਮਰਦ ਅਤੇ 3 ਜਨਾਨੀਆਂ ਸ਼ਾਮਲ ਹਨ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਮ. ਓ. ਡਾ ਹਰਭਜਨ ਰਾਮ ਨੇ ਦੱਸਿਆ ਕਿ ਪੀੜਤ ਵਿਅਕਤੀ ਜਿਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਅੱਜ ਸਵੇਰੇ ਪਾਜ਼ੇਟਿਵ ਆਈ ਹੈ, ਬੀਤੇ ਦਿਨੀਂ ਦਿੱਲੀ ਤੋਂ ਵਿਆਹ 'ਚ ਹਿੱਸਾ ਲੈਣ ਉਪਰੰਤ ਆਪਣੇ ਪਿੰਡ ਪਹੁੰਚੇ ਸਨ। ਜਿਨ੍ਹਾਂ ਦੇ ਬਾਅਦ ਵਿਚ ਵਿਭਾਗ ਵਲੋਂ ਟੈਸਟ ਕੀਤੇ ਗਏ ਸਨ, ਟੈਸਟ ਰਿਪੋਰਟ ਆਉਣ 'ਤੇ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਐੱਸ. ਐੱਮ. ਓ. ਮੁਤਾਬਕ ਇਨ੍ਹਾਂ ਨੂੰ ਹੁਣ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਇਲਾਜ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਜਾਰੀ, 5 ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ ਵਿਚ ਕੋਰੋਨਾ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2300 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 399, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 251, ਮੋਹਾਲੀ 'ਚ 114, ਪਟਿਆਲਾ 'ਚ 126, ਲੁਧਿਆਣਾ 'ਚ 183, ਪਠਾਨਕੋਟ 'ਚ 60, ਨਵਾਂਸ਼ਹਿਰ 'ਚ 110, ਤਰਨਾਰਨ 164, ਮਾਨਸਾ 'ਚ 32, ਕਪੂਰਥਲਾ 37, ਹੁਸ਼ਿਆਰਪੁਰ 'ਚ 121, ਫਰੀਦਕੋਟ 62, ਸੰਗਰੂਰ 'ਚ 97 ਕੇਸ, ਮੁਕਤਸਰ 67, ਗਰਦਾਸਪੁਰ 'ਚ 140 ਕੇਸ, ਮੋਗਾ 'ਚ 61, ਬਰਨਾਲਾ 'ਚ 23, ਫਤਿਹਗੜ੍ਹ ਸਾਹਿਬ 'ਚ 63, ਫਾਜ਼ਿਲਕਾ 46, ਬਠਿੰਡਾ 'ਚ 49 ਰੋਪੜ 'ਚ 62 ਅਤੇ ਫਿਰੋਜ਼ਪੁਰ 'ਚ 46 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 1996 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 250 ਕੇਸ ਅਜੇ ਵੀ ਐਕਟਿਵ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ