ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਪਹੁੰਚੇ SSP ਮਾਹਲ ਦੀ ਮੀਡੀਆ ਨੂੰ ਅਪੀਲ
Thursday, Apr 02, 2020 - 04:16 PM (IST)
ਗੋਰਾਇਆ (ਮੁਨੀਸ਼ ਬਾਵਾ)— ਪਿੰਡ ਰੁੜਕਾ ਕਲਾਂ ਵਿਖੇ ਗ੍ਰਾਮ ਪੰਚਾਇਤ ਰੁੜਕਾ ਕਲਾਂ, ਪਿੰਡ ਵਾਸੀਆਂ, ਧਾਰਮਿਕ ਸੰਸਥਾਵਾਂ, ਖੇਡ ਸੰਸ਼ਥਾਵਾਂ, ਪ੍ਰਵਾਸੀ ਭਾਰਤੀਆਂ ਦੇ ਸਹਿਯੌਗ ਨਾਲ ਪਿੰਡ ਦੇ 1400 ਵੱਧ ਪਰਿਵਾਰਾਂ ਨੂੰ ਰਾਸ਼ਨ ਘਰ ਘਰ ਜਾ ਕੇ ਮੁਹੱਈਆ ਕਰਵਾਇਆ ਗਿਆ। ਇਸ ਦੀ ਸ਼ੁਰੁਆਤ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਵੱਲੋਂ ਕਰਵਾਈ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਗੜ੍ਹਸ਼ੰਕਰ 'ਚੋਂ ਫਿਰ ਪਾਜ਼ੀਟਿਵ ਕੇਸ ਆਇਆ ਸਾਹਮਣੇ
ਇਸ ਮੌਕੇ ਪੰਚਾਇਤ ਵੱਲੋਂ 1 ਲੱਖ ਰੁਪਏ ਦਾ ਚੈੱਕ ਵੀ ਐੱਸ. ਐੱਸ. ਪੀ. ਸਾਹਿਬ ਨੂੰ ਭੇਂਟ ਕੀਤਾ। ਇਸ ਮੌਕੇ ਸਰਦਾਰ ਮਾਹਲ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਸ ਵੱਲੋਂ ਕਰਫਿਊ ਨੂੰ ਲੈ ਕੇ ਸਖਤੀ ਕਰ ਦਿੱਤੀ ਹੈ। ਹਰ ਪਿੰਡ 'ਚ ਪੰਚਾਇਤਾਂ ਦੇ ਸਹਿਯੌਗ ਨਾਲ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਰਾਸ਼ਨ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ 112 ਨੰਬਰ 'ਤੇ ਫੋਨ ਕਰ ਸੱਕਦਾ ਹੈ ਜਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ: ਕੈਪਟਨ ਨੂੰ ਪਠਲਾਵਾ ਵਾਸੀਆਂ ਨੇ ਲਿਖੀ ਚਿੱਠੀ, ਸਾਂਝੀਆਂ ਕੀਤੀਆਂ ਬਲਦੇਵ ਸਿੰਘ ਬਾਰੇ ਅਹਿਮ ਗੱਲਾਂ
ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ
ਕੋਰੋਨਾ ਵਾਇਰਸ ਦੇ ਸਬੰਧ 'ਚ ਐੱਸ. ਐੱਸ. ਪੀ. ਮਾਹਲ ਨੇ ਮੀਡੀਆ ਨੂੰ ਕੀਤੀ ਇਹ ਬੇਨਤੀ
ਐੱਸ. ਐੱਸ. ਪੀ. ਮਾਹਲ ਨੇ ਮੀਡੀਆ ਨੂੰ ਅਪੀਲ ਕਰਦੇ ਕਿਹਾ ਕਿ ਮੀਡੀਆ ਵਾਲੇ ਤਕਰੀਬਨ ਪੰਜ-ਪੰਜ ਫੁੱਟ ਦੀ ਦੂਰੀ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਮੀਡੀਆ ਹੀ ਇਕ ਅਜਿਹਾ ਜ਼ਰੀਆ ਹੈ, ਜਿਸ ਦੇ ਰਾਹੀ ਅਸੀਂ ਆਪਣੇ ਸੰਦੇਸ਼ ਜਨਤਾ ਤੱਕ ਪਹੁੰਚਾ ਸਕਦੇ ਹਾਂ ਅਤੇ ਉਹ ਵੀ ਬਾਈਟਾਂ ਲੈਣ ਵਾਲੇ ਪੰਜ-ਪੰਜ ਫੁਟ ਦੀ ਦੂਰੀ ਬਣੇ ਕੇ ਰੱਖਣ। ਉਨ੍ਹਾਂ ਕਿਹਾ ਕਿ ਜਿਹੜੇ ਇਹ ਪੰਦਰਾਂ ਦਿਨ ਹਨ, ਇਨ੍ਹਾਂ ਬਾਰੇ ਸਾਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਇਹ ਐਮਰਜੈਂਸੀ ਹਾਲਾਤ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਿਸੇ ਦੇ ਵੀ ਘਰ 'ਚ ਜਾ ਸਕਦਾ ਹੈ ਅਤੇ ਕ੍ਰਿਪਾ ਕਰਕੇ ਸਾਰੇ ਆਪਣੇ-ਆਪਣੇ ਘਰਾਂ 'ਚ ਹੀ ਰਹਿਣ ਅਤੇ ਘਰਾਂ 'ਚੋਂ ਬਾਹਰ ਨਾ ਨਿਕਲਣ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਨੇ ਕਿਹਾ ਕਿ ਇਸ ਮਹਾਂਮਾਰੀ ਦੀ ਚੇਨ ਨੂੰ ਲੋਕ ਹੀ ਘਰਾਂ 'ਚ ਰਹਿ ਕੇ ਤੋੜ ਸਕਦੇ ਹਨ। ਸਾਨੂੰ ਪ੍ਰਸ਼ਾਸਨ ਦਾ ਸਹਿਯੌਗ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ: DGP ਦਿਨਕਰ ਗੁਪਤਾ ਨੇ ਟਵਿੱਟਰ ਹੈਂਡਲ ਤੋਂ ਡਿਲੀਟ ਕੀਤਾ ਸਿੱਧੂ ਮੂਸੇਵਾਲਾ ਦਾ ਵਿਵਾਦਤ ਗਾਣਾ
ਇਹ ਵੀ ਪੜ੍ਹੋ: ਜਲੰਧਰ: ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਗਿਆ ਆਈਸੋਲੇਟ