ਇਟਲੀ ਤੋਂ ਆਉਣ ਵਾਲੇ ਪੰਜਾਬੀਆਂ ’ਚ ਪਾਇਆ ਜਾ ਰਿਹਾ ਹੈ ਕੋਰੋਨਾ ਵਾਇਰਸ
Thursday, Dec 09, 2021 - 11:48 PM (IST)
ਅੰਮ੍ਰਿਤਸਰ(ਦਲਜੀਤ ਸ਼ਰਮਾ)- ਇਟਲੀ ’ਚ ਕੋਰੋਨਾ ਵਾਇਰਸ ਲਗਾਤਾਰ ਪੈਰ ਪ੍ਰਸਾਰ ਰਿਹਾ ਹੈ। ਇਟਲੀ ਤੋਂ ਆਉਣ ਵਾਲੇ ਕਈ ਪੰਜਾਬੀ ਮੁਸਾਫਿਰਾਂ ’ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾ ਰਹੇ ਹਨ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰ ਪੋਰਟ ’ਤੇ ਇਟਲੀ ਦੇ ਮਿਲਾਨ ਤੋਂ ਆਏ ਇਕ ਯਾਤਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਿਲਾਨ ਤੋਂ ਹੀ ਆਈ ਕਪੂਰਥਲਾ ਦੀ ਔਰਤ ਅਤੇ ਉਸ ਦਾ 10 ਸਾਲਾ ਪੁੱਤਰ ਵੀ ਕੋਰੋਨਾ ਇਨਫ਼ੈਕਟਿਡ ਆਏ ਸਨ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ । ਅੱਜ ਰਿਪੋਰਟ ਹੋਏ ਮਰੀਜ਼ ਨੂੰ ਵੀ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਜਾ ਰਿਹਾ ਹੈ । ਇੱਥੇ ਉਸਦਾ ਆਰ. ਟੀ. ਪੀ. ਸੀ. ਆਰ. ਟੈਸਟ ਕੀਤਾ ਜਾਵੇਗਾ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਆਏ ਮਰੀਜ਼ ਦੇ ਨਾਲ ਆਏ ਸਾਰੇ ਮੁਸਾਫਿਰਾਂ ਦੇ ਟੈਸਟ ਕਰਵਾਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਇਸ ਦੇ ਇਲਾਵਾ ਓਮੀਕ੍ਰੋਨ ਦੇਸ਼ਾਂ ਤੋਂ ਪ੍ਰਭਾਵਿਤ ਆਉਣ ਵਾਲੇ ਮੁਸਾਫ਼ਿਰਾਂ ਨੂੰ 10 ਦਿਨ ਲਈ ਘਰਾਂ ’ਚ ਏਕਾਂਤਵਾਸ ’ਚ ਰੱਖਿਆ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀ ਟੀਮ ਲਗਾਤਾਰ ਉਨ੍ਹਾਂ ਦਾ ਧਿਆਨ ਰੱਖ ਰਹੀ ਹੈ। 11ਵੇਂ ਮੁਸਾਫਿਰਾਂ ਦਾ ਮੁੜ ਆਰਟੀਫਿਸ਼ੀਅਲ ਟੈਸਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਏਅਰਪੋਰਟ, ਰੇਲਵੇ ਸਟੇਸ਼ਨ, ਵਾਘਾ ਬਾਰਡਰ ’ਤੇ ਵਿਭਾਗ ਦੀਆਂ ਟੀਮਾਂ ਤੈਨਾਤ ਹਨ। ਉਨ੍ਹਾਂ ਦੱਸਿਆ ਕਿ ਅੱਜ ਜਿਹੜਾ ਯਾਤਰੀ ਪਾਜ਼ੇਟਿਵ ਆਇਆ ਹੈ, ਉਸ ਦਾ ਵੀ ਜੀਨੋਮ ਸੀਕਵੇਸਿੰਗ ਟੈਸਟ ਕਰਵਾਇਆ ਜਾਵੇਗਾ।
ਏਅਰ ਫੋਰਸ ਦਾ ਅਧਿਕਾਰੀ ਆਇਆ ਕੋਰੋਨਾ ਪਾਜ਼ੇਟਿਵ : ਵੀਰਵਾਰ ਨੂੰ ਏਅਰ ਫੋਰਸ ਦਾ ਇਕ ਅਧਿਕਾਰੀ ਇਨਫ਼ੈਕਟਿਡ ਮਿਲਿਆ ਹੈ, ਜਦੋਂ ਕਿ ਪੁਰਾਣੇ ਮਰੀਜ਼ 5 ਤੰਦਰੁਸਤ ਹੋਏ। ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 2 ਰਹਿ ਗਈ ਹੈ। ਕੁਲ 47435 ਮਰੀਜ਼ ਰਿਪੋਰਟ ਹੋਏ, 45835 ਤੰਦਰੁਸਤ, ਜਦੋਂ ਕਿ 1599 ਦੀ ਮੌਤ ਹੋ ਗਈ।
ਜ਼ਿਲ੍ਹੇ ਦੇ 202 ਟੀਕਾਕਰਣ ਕੇਂਦਰਾਂ ’ਚ ਵੀਰਵਾਰ ਨੂੰ 11098 ਲੋਕਾਂ ਨੂੰ ਟੀਕਾ ਲਗਾ। ਇਨ੍ਹਾਂ ’ਚ ਦੂਜੀ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ ਜਿਆਦਾ ਰਹੀ। ਪਹਿਲੀ ਡੋਜ ਲਗਾਉਣ ਵਾਲੇ 4121, ਜਦੋਂ ਕਿ ਦੂਜੀ ਡੋਜ ਵਾਲੇ 6977 ਰਹੇ। ਹੁਣ ਤੱਕ ਕੁਲ 2052024 ਡੋਜ ਲਗਾਈ ਜਾ ਚੁੱਕੀ ਹਨ। ਇਨ੍ਹਾਂ ’ਚ ਦੋਵੇਂ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 655969 ਹੈ ।
11098 ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ : ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ 11098 ਲੋਕਾਂ ਨੂੰ ਅੱਜ ਵੈਕਸੀਨ ਲੱਗੀ ਹੈ ਇਸਦੇ ਇਲਾਵਾ 2050000 ਤੋਂ ਜਿਆਦਾ ਲੋਕਾਂ ਨੇ ਕੋਰੋਨਾ ਨੂੰ ਸੁਰੱਖਿਆ ਕਵਚ ਪਾ ਦਿੱਤਾ ਗਿਆ ਹੈ।