ਪੰਜਾਬ ਦੇ ਜ਼ਿਆਦਾ ਕੋਰੋਨਾ ਕੇਸਾਂ ਵਾਲੇ ਜ਼ਿਲ੍ਹਿਆਂ ''ਚ ਵਧੀ ਸਖ਼ਤੀ, ਪੁਲਸ ਨੂੰ ਵੀ ਕੀਤਾ ਗਿਆ ਚੌਕਸ

Friday, Dec 04, 2020 - 11:46 AM (IST)

ਪੰਜਾਬ ਦੇ ਜ਼ਿਆਦਾ ਕੋਰੋਨਾ ਕੇਸਾਂ ਵਾਲੇ ਜ਼ਿਲ੍ਹਿਆਂ ''ਚ ਵਧੀ ਸਖ਼ਤੀ, ਪੁਲਸ ਨੂੰ ਵੀ ਕੀਤਾ ਗਿਆ ਚੌਕਸ

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਉਨ੍ਹਾਂ ਸ਼ਹਿਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ਸ਼ਹਿਰਾਂ 'ਚ ਨਾਈਟ ਕਰਫ਼ਿਊ ਦੇ ਨਾਲ-ਨਾਲ ਪੂਰੀ ਸਖ਼ਤੀ ਵਰਤੀ ਜਾਵੇਗੀ। ਪੁਲਸ ਮਹਿਕਮੇ ਦੇ ਮੁਲਾਜ਼ਮਾਂ ਨੂੰ ਵੀ ਅਜਿਹੇ ਸ਼ਹਿਰਾਂ 'ਚ ਚੌਕਸ ਰਹਿਣ ਲਈ ਕਹਿ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਐਵਾਰਡ ਵਾਪਸ ਕਰਨ ਮਗਰੋਂ 'ਵੱਡੇ ਬਾਦਲ' ਦੀ ਸਰਕਾਰ ਨੂੰ ਚਿਤਾਵਨੀ (ਵੀਡੀਓ)

ਮੌਜੂਦਾ ਸਮੇਂ 'ਚ ਸੂਬੇ ਦੇ ਕੁੱਝ ਸ਼ਹਿਰਾਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਇਨ੍ਹਾਂ ਸ਼ਹਿਰਾਂ 'ਚ ਰਾਤ ਦੇ ਸਮੇਂ ਹੋਣ ਵਾਲੀਆਂ ਗਤੀਵਿਧੀਆਂ ਨੂੰ ਕਰਫ਼ਿਊ ਸ਼ੁਰੂ ਹੋਣ ਤੋਂ ਪਹਿਲਾਂ ਖ਼ਤਮ ਕਰਵਾਉਣ ਲਈ ਕਿਹਾ ਗਿਆ ਹੈ। ਇਸ ਕੰਮ ਲਈ ਸਿਹਤ ਮਹਿਕਮੇ ਅਤੇ ਪੁਲਸ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਜਾਵੇਗਾ। ਸਿਹਤ ਮਹਿਕਮਾ ਜਿੱਥੇ ਦਿਨ 'ਚ ਮੋਰਚਾ ਸੰਭਾਲੇਗਾ, ਉੱਥੇ ਹੀ ਪੁਲਸ ਦੀਆਂ ਟੀਮਾਂ ਰਾਤ ਨੂੰ ਕਮਾਨ ਸੰਭਾਲਣਗੀਆਂ। ਨਾਈਟ ਕਰਫ਼ਿਊ ਲਾਉਣ ਪਿੱਛੇ ਸਰਕਾਰ ਦਾ ਮਕਸਦ ਵਾਇਰਸ ਦੇ ਫੈਲਾਅ ਨੂੰ ਰੋਕਣਾ ਹੈ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ 'ਕੰਗਨਾ ਰਣੌਤ' ਖ਼ਿਲਾਫ਼ ਭੜਕੇ ਲੋਕ, ਇੰਝ ਕੱਢਿਆ ਗੁੱਸਾ
ਪੰਜਾਬ 'ਚ ਕੋਰੋਨਾ ਦੇ 762 ਨਵੇਂ ਮਾਮਲੇ ਆਏ ਸਾਹਮਣੇ, 20 ਦੀ ਮੌਤ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 762 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 20 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਅੱਜ ਤੋਂ ਚੱਲੇਗੀ ਕਾਲਕਾ-ਨਵੀਂ ਦਿੱਲੀ ਸ਼ਤਾਬਦੀ

ਹੁਣ ਤੱਕ ਸੂਬੇ 'ਚ 154064 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਨ੍ਹਾਂ 'ਚੋਂ 4862 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਸੂਬੇ 'ਚ ਕੁੱਲ 27647 ਲੋਕਾਂ ਦੇ ਕੋਰੋਨਾ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 762 ਲੋਕ ਪਾਜ਼ੇਟਿਵ ਪਾਏ ਗਏ ਹਨ। ਸੂਬੇ 'ਚ ਹੁੱਣ ਤੱਕ 3265505 ਲੋਕਾਂ ਦੇ ਕੋਰੋਨਾ ਦੇ ਨਮੂਨੇ ਲਏ ਜਾ ਚੁੱਕੇ ਹਨ।



 


author

Babita

Content Editor

Related News