ਕਰਫਿਊ ਨੇ ਤੋੜਿਆ ਨਸ਼ੇੜੀਆਂ ਦਾ ਸਬਰ, ਨਸ਼ਾ ਛੁਡਾਊ ਕੇਂਦਰ ਬਾਹਰ ਲੱਗੀਆਂ ਕਤਾਰਾਂ

Wednesday, Apr 01, 2020 - 02:06 PM (IST)

ਕਰਫਿਊ ਨੇ ਤੋੜਿਆ ਨਸ਼ੇੜੀਆਂ ਦਾ ਸਬਰ, ਨਸ਼ਾ ਛੁਡਾਊ ਕੇਂਦਰ ਬਾਹਰ ਲੱਗੀਆਂ ਕਤਾਰਾਂ

ਮੋਗਾ (ਵਿਪਨ): ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਆਮ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਘਰ 'ਚ ਮੁਹੱਈਆ ਕਰਵਾਈਆਂ ਜਾ ਰਹੀ ਹੈ, ਉੱਥੇ ਹੀ ਜੇਕਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੀ ਤਾਂ ਸਰਕਾਰ ਵਲੋਂ 14 ਦਿਨ ਦਵਾਈ ਇਕੱਠੀ ਦਿੱਤੀ ਜਾ ਰਹੀ ਹੈ, ਜਿਸ ਦੇ ਚੱਲਦੇ ਮੋਗਾ ਦੇ ਸਿਵਿਲ ਹਸਪਤਾਲ ਦੇ ਬਾਹਰ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ।

ਇਹ ਵੀ ਪੜ੍ਹੋ: ਖਾਂਸੀ-ਬੁਖਾਰ ਤੋਂ ਪੀੜਤ ਬੱਚੀ ਦਾ ਇਲਾਜ ਕਰਨ ਤੋਂ ਸਿਵਲ ਹਸਪਤਾਲ ਦੇ ਡਾਕਟਰ ਨੇ ਕੀਤਾ ਇਨਕਾਰ

ਉੱਥੇ ਦਵਾਈ ਲੈਣ ਆਏ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ 1 ਦਿਨ ਦੀ ਦਵਾਈ ਹੀ ਮਿਲਦੀ ਸੀ ਪਰ ਕੋਰੋਨਾ ਵਾਇਰਸ ਦੌਰਾਨ ਲੱਗੇ ਕਰਫਿਊ ਦੇ ਬਾਅਦ ਅੱਜ ਉਨ੍ਹਾਂ ਨੂੰ 14-15 ਦਿਨ ਦੀ ਦਵਾਈ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਚਿੱਟਾ ਪੀਂਦੇ ਸਨ ਪਰ ਹੁਣ ਉਹ ਬਿਲਕੁੱਲ ਛੱਡ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਨੇ ਦੱਸਿਆ ਕਿ ਲੋਕਾਂ ਦੀ ਇੰਨੀ ਭੀੜ ਹੈ ਕਿ ਦਵਾਈਆਂ ਦੇਣ 'ਚ ਮੁਸ਼ਕਲ ਤਾਂ ਜ਼ਰੂਰ ਆ ਰਹੀ ਹੈ ਪਰ 14-15 ਦਿਨ ਦੀ ਦਵਾਈ ਪੈਕੇਟ ਬਣਾ ਕੇ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ: ਮਹਾਂਮਾਰੀ ਦੀ ਦਹਿਸ਼ਤ ਜਾਂ ਤਰਾਸਦੀ! ਰਾਜਿੰਦਰਾ ਹਸਪਤਾਲ 'ਚ 9 ਘੰਟੇ ਰੁਲਦੀ ਰਹੀ 'ਕੋਰੋਨਾ' ਪੀੜਤ ਦੀ ਲਾਸ਼

ਜਾਣਕਾਰੀ ਦਿੰਦੇ ਹੋਏ ਮੋਗਾ ਦੇ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਨਸ਼ਾ ਛੱਡ ਚੁੱਕੇ ਨੌਜਵਾਨ ਅੱਜ ਓ.ਐੱਸ.ਟੀ. ਸੈਂਟਰ 'ਚ ਦਵਾਈ ਲੈਣ ਆਏ ਹਨ ਅਤੇ ਘੱਟ ਤੋਂ ਘੱਟ 300 ਨੌਜਵਾਨ ਹਨ, ਜਿਨ੍ਹਾਂ ਦੀ ਸੋਸ਼ਲ ਡਿਸਟੈਂਸਿੰਗ ਬਣਾਉਣ ਦੇ ਲਈ ਉਨ੍ਹਾਂ ਵਲੋਂ ਆਪਣੀ ਪੂਰੀ ਪੁਲਸ ਫੋਰਸ ਲਗਾਈ ਗਈ ਹੈ ਅਤੇ ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਪਾਏ ਸਨ। ਉਨ੍ਹਾਂ ਨੂੰ ਵੀ ਮੂੰਹ 'ਤੇ ਰੁਮਾਲ ਬੰਨ੍ਹਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਇਕ ਵਿਅਕਤੀ ਹੀ ਗੇਟ ਤੋਂ ਅੱਗੇ ਆਉਣ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਤਪਾ ਮੰਡੀ : ਘਰ ਜਾ ਕੇ ਪੁਲਸ ਨੇ ਵਰ੍ਹਾਇਆ ਡੰਡਾ, ਗਰਭਵਤੀ ਔਰਤ ਨਾਲ ਧੱਕਾ-ਮੁੱਕੀ ਦਾ ਦੋਸ਼


author

Shyna

Content Editor

Related News