ਕੀ ਹੁਣ ਤੱਕ ਕੋਰੋਨਾ ਵਾਇਰਸ ਨਾਮਕ ਮਹਾਮਾਰੀ 'ਚ ਆਇਆ ਹੈ ਕੋਈ ਬਦਲਾਓ (ਵੀਡੀਓ)
Thursday, May 28, 2020 - 10:16 AM (IST)
ਜਲੰਧਰ (ਬਿਊਰੋ) - ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਵਧਦੀ ਜਾ ਰਹੀ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਇਕ ਲੱਖ 51 ਹਜ਼ਾਰ ਪਾਰ ਕਰ ਗਿਆ ਹੈ। ਸਿਹਤ ਮਹਿਕਮਾ ਵਲੋਂ ਬੁੱਧਵਾਰ ਸਵੇਰੇ ਜਾਰੀ ਸੂਚਨਾਵਾਂ ਅਨੁਸਾਰ, ਹੁਣ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 1 ਲੱਖ 51 ਹਜ਼ਾਰ 767 ਤੋਂ ਵਧੇਰੇ ਹੋ ਗਈ ਹੈ, ਜਿਨ੍ਹਾਂ 'ਚੋਂ 4 ਹਜ਼ਾਰ 337 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ 64 ਹਜ਼ਾਰ ਤੋਂ ਵਧ ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਖੋਜਕਾਰ ਨਿੱਤ ਨਵੇਂ ਅਧਿਐਨ ਕਰ ਰਹੇ ਹਨ।
ਪੜ੍ਹੋ ਇਹ ਵੀ ਖਬਰ - ਵਿਰਸੇ ਤੇ ਕੁਦਰਤ ਦਾ ਕਲਾਕਾਰ ਖੁਸ਼ਪ੍ਰੀਤ ਸਿੰਘ ਕਾਉਣੀ ਤਾਲਾਬੰਦੀ ਦੇ ਸਦਉਪਯੋਗ ਦੀ ਬਣਿਆ ਮਿਸਾਲ
ਮਿਲੀ ਜਾਣਕਾਰੀ ਅਨੁਸਾਰ ਇਕ ਤਾਜ਼ਾ ਅਧਿਐਨ ਮੁਤਾਬਕ ਕੋਰੋਨਾ ਵਾਇਰਸ ਵਿਚ ਹੋ ਰਹੀਆਂ ਤਬਦੀਲੀਆਂ ਦੇ ਨਾਲ ਉਸ ਦੀ ਤਾਕਤ ਨਹੀਂ ਵੱਧੀ ਹੈ। ਇਸ ਨਾਲ ਲਾਗ ਫੈਲਾਉਣ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਦੀ ਸਮਰਥਾਂ ’ਤੇ ਵੀ ਕੋਈ ਖਾਸ ਅਸਰ ਨਹੀਂ ਪਿਆ। ਇਸ ਗੱਲ ਦਾ ਦਾਅਵਾ ਯੂਨੀਵਰਸਿਟੀ ਆਫ ਲੰਦਨ ਦੇ ਵਿਗਿਆਨੀਆਂ ਵਲੋਂ ਕੀਤੇ ਗਏ ਅਧਿਐਨ ਵਿਚ ਕੀਤਾ ਗਿਆ ਹੈ। ਵਾਇਰਸ ਦੇ 31 ਸਟ੍ਰੇਨ ਦਾ ਅਧਿਐਨ ਕਰਨ ਤੋਂ ਬਾਅਦ ਵਿਗਿਆਨੀਆਂ ਨੇ ਮਹੱਤਵਪੂਰਨ ਸਿੱਟੇ ਕੱਢੇ ਹਨ। ਇਹ ਪਤਾ ਲੱਗਿਆ ਹੈ ਕਿ ਕੁਝ ਤਬਦੀਲੀਆਂ ਤਾਂ ਆਮ ਹਨ, ਜੋ ਅਕਸਰ ਵਾਇਰਸ 'ਚ ਹੁੰਦੀਆਂ ਹਨ। ਕੁਝ ਨੁਕਸਾਨਦੇਹ ਹਨ ਪਰ ਉਨ੍ਹਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਨਹੀਂ ਹੈ।ਕੁਝ ਤਬਦੀਲੀਆਂ ਮਰੀਜ਼ਾਂ ਦੀ ਪ੍ਰਤੀਰੋਧੀ ਪ੍ਰਣਾਲੀ ਦੇ ਕਾਰਨ ਹੁੰਦੀਆਂ ਹਨ।
ਪੜ੍ਹੋ ਇਹ ਵੀ ਖਬਰ - ‘ਜਗਬਾਣੀ ਸੈਰ ਸਪਾਟਾ ਵਿਸ਼ੇਸ਼’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ
ਪੜ੍ਹੋ ਇਹ ਵੀ ਖਬਰ - ਨਵੀਂ ਖੋਜ : ਲਾਗ ਲੱਗਣ ਤੋਂ 11 ਦਿਨ ਬਾਅਦ ਮਰੀਜ਼ ਨਹੀਂ ਫੈਲਾ ਸਕਦਾ ਕੋਰੋਨਾ (ਵੀਡੀਓ)
ਦੱਸ ਦੇਈਏ ਕਿ ਯੂਨੀਵਰਸਿਟੀ ਕਾਲਜ ਆਫ਼ ਲੰਦਨ ਦੇ ਖੋਜਕਰਤਾਵਾਂ ਨੇ 75 ਦੇਸ਼ਾਂ ਵਿੱਚ 15,000 ਤੋਂ ਵੱਧ ਕੋਰੋਨਾ ਪੀੜਤਾਂ ਦਾ ਅਧਿਐਨ ਕੀਤਾ। ਉਨ੍ਹਾਂ ਨੇ ਸਿਰਫ਼ 31 ਤਬਦੀਲੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ, ਜੋ 10 ਤੋਂ ਵੱਧ ਵਾਰ ਸਾਹਮਣੇ ਆਏ ਸਨ। ਇਸ 'ਚ ਸਿਰਫ਼ ਇਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਹੌਲੀ-ਹੌਲੀ ਇਸ 'ਚ ਹੋਣ ਵਾਲੇ ਬਦਲਾਅ ਆਮ ਹੋ ਜਾਣਗੇ ਅਤੇ ਫਿਰ ਮਨੁੱਖੀ ਸਰੀਰ ਉਨ੍ਹਾਂ ਨੂੰ ਸਵੀਕਾਰ ਕਰ ਲਵੇਗਾ। ਹੋਰ ਅਧਿਐਨਾਂ ਦੇ ਅਨੁਸਾਰ ਕੋਰੋਨਾ ਵਾਇਰਸ 'ਚ ਹੁਣ ਤਕ 7000 ਤੋਂ ਵੱਧ ਬਦਲਾਅ ਆਏ ਹਨ। ਇਨ੍ਹਾਂ ਵਿੱਚੋਂ 300 ਕਾਫ਼ੀ ਪ੍ਰਭਾਵਸ਼ਾਲੀ ਰਹੇ ਹਨ ਅਤੇ ਦੁਨੀਆਂ ਦੇ ਬਹੁਤੇ ਦੇਸ਼ਾਂ 'ਚ ਇਸ ਦਾ ਅਸਰ ਵਿਖਾਈ ਦਿੱਤਾ ਹੈ। ਇਸ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਬਹੁਤਾ ਸਮਾਂ ਟੀ.ਵੀ ਅਤੇ ਫੋਨ ’ਤੇ ਬਿਤਾਉਣਾ ਹਾਨੀਕਾਰਕ
ਪੜ੍ਹੋ ਇਹ ਵੀ ਖਬਰ - ‘ਐਸਿਡਿਟੀ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖੇ, ਹੋਣਗੇ ਲਾਹੇਵੰਦ ਸਿੱਧ