ਕੋਰੋਨਾ : 119 ਲੋਕਾਂ ਦੇ ਸੰਪਰਕ ''ਚ ਆਈ ਇੰਗਲੈਂਡ ਤੋਂ ਪਰਤੀ ਕੁੜੀ, ਸਭ ਨੂੰ ਲੱਭ ਰਿਹੈ ਪ੍ਰਸ਼ਾਸਨ

Friday, Mar 20, 2020 - 09:03 AM (IST)

ਕੋਰੋਨਾ : 119 ਲੋਕਾਂ ਦੇ ਸੰਪਰਕ ''ਚ ਆਈ ਇੰਗਲੈਂਡ ਤੋਂ ਪਰਤੀ ਕੁੜੀ, ਸਭ ਨੂੰ ਲੱਭ ਰਿਹੈ ਪ੍ਰਸ਼ਾਸਨ

ਚੰਡੀਗੜ੍ਹ (ਸਾਜਨ) : ਬੁੱਧਵਾਰ ਦੇਰ ਰਾਤ ਚੰਡੀਗੜ੍ਹ ਦੇ ਸੈਕਟਰ-21 ਦੀ ਲੜਕੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਪ੍ਰਸਾਸ਼ਨ ਨੇ ਵੀਰਵਾਰ ਨੂੰ ਪਤਾ ਲਾਇਆ ਕਿ ਲੜਕੀ ਡਾਇਰੈਕਟ ਅਤੇ ਇਨ- ਡਾਇਰੈਕਟ ਤੌਰ 'ਤੇ 119 ਲੋਕਾਂ ਦੇ ਸੰਪਰਕ 'ਚ ਆਈ। ਇਨ੍ਹਾਂ ਸਭ ਸ਼ੱਕੀਆਂ ਬਾਰੇ ਇਨ੍ਹਾਂ ਦੇ ਰਾਜ ਦੇ ਐੱਸ. ਐੱਸ. ਓ. ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜੋ ਇਨ੍ਹਾਂ ਨੂੰ ਨਜ਼ਰਬੰਦ ਕਰਨ 'ਚ ਲੱਗੇ ਹਨ। ਲੜਕੀ ਦੇ ਸੰਪਰਕ 'ਚ ਆਏ ਚੰਡੀਗੜ੍ਹ ਦੇ 23 ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਟੈਂਪ ਲਾਈ ਗਈ ਹੈ।

PunjabKesari
ਘਰ ਦੇ ਬਾਹਰ ਪੁਲਸ ਦਾ ਪਹਿਰਾ
ਤੜਕੇ ਸਵੇਰੇ ਹੀ ਪ੍ਰਸਾਸ਼ਨ ਨੇ ਸੈਕਟਰ-21 'ਚ ਲੜਕੀ  ਦੇ ਘਰ ਦੇ ਬਾਹਰ ਨਾ ਸਿਰਫ਼ ਪੁਲਸ ਤਾਇਨਾਤ ਕਰ ਦਿੱਤੀ ਗਈ,  ਸਗੋਂ ਸਿਹਤ ਵਿਭਾਗ ਦੀ ਟੀਮ ਨੇ ਮਰੀਜ਼ ਦੇ ਪਿਤਾ, ਭਰਾ, ਦੋ ਨੌਕਰਾਂ (ਜਿਸ 'ਚ ਇੱਕ ਕੁਕ ਅਤੇ ਡਰਾਈਵਰ) ਨੂੰ ਉਨ੍ਹਾਂ ਦੇ ਘਰ 'ਚ ਨਜ਼ਰਬੰਦ ਕਰ ਦਿੱਤਾ। ਉਹ ਘਰੋਂ ਬਾਹਰ ਨਾ ਨਿਕਲ ਸਕਣ ਅਤੇ ਕੋਈ ਦੂਜਾ ਇਨ੍ਹਾਂ ਦੇ ਘਰ ਦਾਖਲ ਨਾ ਹੋਵੇ, ਲਿਹਾਜਾ ਬਾਹਰ ਪੁਲਸ ਦਾ ਪਹਿਰਾ ਲਾ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੀ ਤਾਇਨਾਤ ਕਰ ਦਿੱਤੀ ਗਈ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਦਿਸ਼ਾ 'ਚ ਤੁਰੰਤ ਕਾਰਵਾਈ ਹੋ ਸਕੇ। ਦੁਪਹਿਰ ਨੂੰ ਇਨ੍ਹਾਂ ਸਾਰੇ ਸ਼ੱਕੀਆਂ ਦੀ ਥਰਮਲ ਸਕਰੀਨਿੰਗ ਕੀਤੀ ਗਈ। ਹਾਲਾਂਕਿ ਹਾਲੇ ਤੱਕ ਪੰਜੇ ਸ਼ੱਕੀਆਂ 'ਚ ਕਿਸੇ ਪ੍ਰਕਾਰ ਦਾ ਫਲੂ ਜਾਂ ਕੋਰੋਨਾ ਵਾਇਰਸ ਵਿਸ਼ਾਣੂ ਦਾ ਲੱਛਣ ਵਿਖਾਈ ਨਹੀਂ ਦਿੱਤਾ ਹੈ, ਪਰ ਸਿਹਤ ਵਿਭਾਗ ਦੀ ਟੀਮ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ ਕੀਤੇ ਜਾਰੀ
ਘਰ ਦੇ ਸ਼ੱਕੀਆਂ ਤੋਂ ਪੁੱਛਗਿਛ
ਪੰਜੇ ਸ਼ੱਕੀਆਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਹੋਰ ਕਿੰਨਾਂ ਦੇ ਸੰਪਰਕ 'ਚ ਰਹੇ ਹਨ। ਪੁੱਛਗਿਛ ਦੇ ਆਧਾਰ 'ਤੇ ਲੋਕਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਥਰਮਲ ਸਕਰੀਨਿੰਗ ਅਤੇ ਸੈਂਪਲ ਜਾਂਚ ਕੀਤੀ ਜਾ ਸਕਦੀ ਹੈ।  
ਵਿਸ਼ਾਣੂ ਤੋਂ ਪ੍ਰਭਾਵਿਤ ਲੜਕੀ ਅਤੇ ਉਸਦੀ ਮਾਂ ਤੋਂ ਪੁੱਛਗਿਛ
ਉਥੇ ਹੀ ਦੂਜੇ ਪਾਸੇ ਵਾਇਰਸ ਤੋਂ ਪੀੜਤ 23 ਸਾਲ ਦੀ ਲੜਕੀ ਜੋ ਜੀ. ਐੱਮ. ਸੀ. ਐੱਚ.-32 ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਹੈ, ਤੋਂ ਪੁੱਛਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਪਰਤਦੇ ਸਮੇਂ ਉਹ ਹੋਰ ਕਿਹੜੇ ਲੋਕਾਂ ਦੇ ਸੰਪਰਕ 'ਚ ਆਈ ਸੀ ਤਾਂ ਕਿ ਉਨ੍ਹਾਂ ਨੂੰ ਵੀ ਨਜ਼ਰਬੰਦ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਸੈਂਪਲ ਵੀ ਲਏ ਜਾ ਸਕਣ। ਸੂਤਰਾਂ ਅਨੁਸਾਰ ਅੰਮ੍ਰਿਤਸਰ ਤੋਂ ਪਰਤਦੇ ਸਮੇਂ ਜਿੱਥੇ-ਜਿੱਥੇ ਵੀ ਲੜਕੀ ਰੁਕੀ ਜਾਂ ਕਿਸ ਦੇ ਸੰਪਰਕ 'ਚ ਆਈ, ਉੱਥੇ ਪੰਜਾਬ ਦੇ ਸਿਹਤ ਵਿਭਾਗ ਅਤੇ ਪੁਲਸ ਨਾਲ ਮਿਲ ਕੇ ਕਾਰਵਾਈ ਕੀਤੀ ਜਾ ਸਕਦੀ ਹੈ। ਲੜਕੀ ਤੋਂ ਇਲਾਵਾ ਇਸ ਹਸਪਤਾਲ ਦੇ ਆਈਸੋਲੇਸ਼ਨ 'ਚ ਭਰਤੀ ਉਸ ਦੀ ਮਾਂ ਤੋਂ ਵੀ ਸਿਹਤ ਵਿਭਾਗ ਦੀ ਟੀਮ ਪੁੱਛਗਿਛ ਕਰ ਰਹੀ ਹੈ ਕਿ ਕੌਣ-ਕੌਣ ਐਤਵਾਰ ਨੂੰ ਉਨ੍ਹਾਂ ਦੀ ਬੇਟੀ ਦੇ ਆਉਣ ਤੋਂ ਬਾਅਦ ਤੋਂ ਉਨ੍ਹਾਂ ਦੇ ਘਰ  ਆਇਆ ਜਾਂ ਲੜਕੀ ਕਿਸਦੇ ਘਰ ਗਈ।  
ਮਾਲੀ ਅਤੇ ਉਸਦੇ ਪਰਿਵਾਰ ਨੂੰ ਕੀਤਾ ਨਜ਼ਰਬੰਦ
ਮਾਲੀ ਅਤੇ ਉਸਦੇ ਪਰਿਵਾਰ ਦੇ ਮੈਂਬਰ ਅਤੇ ਇੱਕ ਹੋਰ ਜੋ ਲੜਕੀ ਦੇ ਸੰਪਰਕ 'ਚ ਆਏ ਸਨ, ਉਨ੍ਹਾਂ ਨੂੰ ਲੱਭ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਮੋਹਾਲੀ ਅਤੇ ਪੰਚਕੂਲਾ 'ਚ ਵੀ ਲੜਕੀ ਇੱਕ ਵਿਅਕਤੀ ਨੂੰ ਮਿਲੀ ਲਿਹਾਜਾ ਉਨ੍ਹਾਂ ਨੂੰ ਵੀ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਦੋਨਾਂ ਰਾਜਾਂ ਦੇ ਸਟੇਟ ਸਰਵਿਲਾਂਸ ਯੂਨਿਟ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਹੈ। ਇਸ 'ਤੇ ਵੀ ਸਿਹਤ ਵਿਭਾਗ ਦੀ ਟੀਮ ਪ੍ਰੋਟੋਕਾਲ  ਦੇ ਹਿਸਾਬ ਨਾਲ ਅੱਗੇ ਕਾਰਵਾਈ ਕਰੇਗੀ। ਇਨ੍ਹਾਂ ਨੂੰ ਵੀ ਨਜ਼ਰਬੰਦ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮੋਹਾਲੀ ਦੀ ਕੰਪਨੀ 'ਚ 3 ਦਿਨ ਤੱਕ ਜਾਂਦੀ ਰਹੀ ਚੰਡੀਗੜ੍ਹ ਦੀ ਕੋਰੋਨਾ ਪੀੜਤਾ
ਚਲਾਈ ਗਈ ਸੈਨੇਟਾਈਜੇਸ਼ਨ ਮੁਹਿੰਮ
ਉਧਰ ਸੈਕਟਰ-21 'ਚ ਲੜਕੀ  ਦੇ ਘਰ ਨੂੰ ਸਿਹਤ ਵਿਭਾਗ ਵਲੋਂ ਸੈਨੇਟਾਈਜ਼ ਕਰ ਦਿੱਤਾ ਗਿਆ ਹੈ। ਘਰ  ਦੇ ਆਸਪਾਸ ਦੇ ਇਲਾਕੇ ਨੂੰ ਵੀ ਚੰਗੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤਾ ਗਿਆ ਹੈ। ਪ੍ਰਸਾਸ਼ਨ ਅਤੇ ਪੁਲਸ ਨੇ ਸੈਕਟਰ-21 ਦਾ ਇਹ ਰਾਹ ਬੰਦ ਨਹੀਂ ਕੀਤਾ ਹੈ।  ਲੋਕ ਬਿਨਾਂ ਘਬਰਾਰੇ ਏਰੀਏ ਤੋਂ ਨਿਕਲ ਰਹੇ ਹਨ ਹਾਲਾਂਕਿ ਬੈਰੀਕੇਡ ਜ਼ਰੂਰ ਲਗਾਏ ਗਏ ਹਾਂ ।  
ਡਰਾਈਵਰ ਰਹਿ ਰਿਹਾ ਜ਼ੀਰਕਪੁਰ 'ਚ
ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਘਰ 'ਤੇ ਕੰਮ ਕਰ ਰਿਹਾ ਡਰਾਈਵਰ ਜੀਰਕਪੁਰ ਦਾ ਹੈ ਅਤੇ ਉਸਦਾ ਪਰਿਵਾਰ ਉੱਥੇ ਰਹਿੰਦਾ ਹੈ। ਪੰਜਾਬ ਦੇ ਐੱਸ. ਐੱਸ.ਓ.   ਨਾਲ ਇਹ ਜਾਣਕਾਰੀ ਸਾਂਝੀ ਕਰ ਲਈ ਗਈ ਹੈ।  

ਇਹ ਵੀ ਪੜ੍ਹੋ : ਕੀ ਕੋਰੋਨਾ ਵਾਇਰਸ ਨਾਲ ਲੜ ਸਕੇਗੀ ਮਨੁੱਖੀ ਨਸਲ?
ਪੈਕ ਦੀ ਮੁਲਾਜ਼ਮ ਦੱਸੀ ਜਾ ਰਹੀ ਹੈ ਲੜਕੀ
ਕਿਹਾ ਇਹ ਵੀ ਜਾ ਰਿਹਾ ਹੈ ਕਿ ਲੜਕੀ ਪੈਕ ਦੀ ਮੁਲਾਜ਼ਮ ਸੀ, ਜਿੱਥੇ ਉਹ ਕੰਪਿਊਟਰ ਸੈਂਟਰ 'ਚ ਕੰਮ ਕਰਦੀ ਸੀ। ਪੈਕ ਪ੍ਰਸਾਸ਼ਨ ਨੇ ਇੱਥੋਂ ਦੇ ਮੁਲਾਜ਼ਮਾਂ 'ਤੇ ਵੀ ਸਾਵਧਾਨੀ ਦੇ ਤੌਰ 'ਤੇ ਜਾਂਚ ਕਰਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਵੀ ਥਰਮਲ ਸਕਰੀਨਿੰਗ ਕਰਾਈ ਜਾ ਰਹੀ ਹੈ। ਜਰੂਰਤ ਪਈ ਤਾਂ ਸੈਂਪਲ ਵੀ ਲਏ ਜਾ ਸਕਦੇ ਹਨ।
8 ਹੋਰ ਸ਼ੱਕੀ ਮਰੀਜ਼ ਭਰਤੀ
ਜੀ. ਐਮ. ਐੱਸ. ਐੱਚ.-16 'ਚ ਭਰਤੀ 3 ਔਰਤਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੂੰ ਇਥੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਸੀ। ਇਕ ਔਰਤ ਯੂ.ਏ.ਈ. ਤੋਂ, ਦੂਜੀ ਯੂ.ਕੇ. ਤੋਂ ਅਤੇ ਤੀਜੀ ਬਜ਼ੁਰਗ ਔਰਤ ਸ਼ਹਿਰ ਦੀ ਹੀ ਨਿਵਾਸੀ ਹੈ। ਉਥੇ ਹੀ ਵੀਰਵਾਰ ਨੂੰ ਚੰਡੀਗੜ੍ਹ ਨਿਵਾਸੀ ਲੜਕੀ ਜੋ ਯੂ.ਕੇ. ਦੇ ਦੌਰੇ ਤੋਂ ਵਾਪਸ ਆਈ ਸੀ ਪੀ.ਜੀ.ਆਈ. 'ਚ ਆਈਸੋਲੇਸ਼ਨ ਵਾਰਡ 'ਚ ਭਰਤੀ ਹੈ। ਜ਼ੀਰਕਪੁਰ ਦਾ ਇਕ ਬੱਚਾ ਵੀ ਪੀ. ਜੀ. ਆਈ. ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ ਹੈ ਅਤੇ ਸੈਂਪਲ ਨੂੰ ਜਾਂਚ ਲਈ ਭੇਜਿਆ ਗਿਆ ਹੈ।   ਉਹ ਕੈਨੇਡਾ ਤੋਂ ਵਾਪਸ ਆਇਆ ਸੀ। ਉਥੇ ਹੀ ਨਵਾਂਗਰਾਓਂ ਦਾ ਇਕ ਵਿਅਕਤੀ ਵੀ ਪੀ.ਜੀ.ਆਈ. ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ ਹੈ, ਜੋ ਯੂ.ਏ.ਈ. ਦਾ ਦੌਰਾ ਕਰਕੇ ਵਾਪਸ ਆਇਆ ਸੀ। ਮੋਹਾਲੀ ਨਿਵਾਸੀ ਇਕ ਨੌਜਵਾਨ ਵੀ ਪੀ. ਜੀ. ਆਈ. ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ, ਜੋ ਦੁਬਈ ਤੋਂ ਵਾਪਸ ਆਇਆ ਹੈ। ਉਧਰ ਮੋਹਾਲੀ ਦਾ ਇਕ ਨੌਜਵਾਨ ਅਤੇ ਚੰਡੀਗੜ੍ਹ ਦੀ ਇਕ ਔਰਤ ਜੀ. ਐੱਮ. ਸੀ. ਐੱਚ.-32 'ਚ  ਭਰਤੀ ਹੋਏ ਹਨ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤੀ ਦੇਸ਼ਵਾਸੀਆਂ ਤੋਂ ਜਨਤਾ ਕਰਫਿਊ ਦੀ ਮੰਗ

 
   


author

Babita

Content Editor

Related News