ਭਵਾਨੀਗੜ੍ਹ 'ਚ ਆਂਗਣਬਾੜੀ ਵਰਕਰ ਸਣੇ ਤਿੰਨ ਨੂੰ ਲੱਗੀ ਕੋਰੋਨਾ ਦੀ ਲਾਗ, ਰਿਪੋਰਟ ਆਈ ਪਾਜ਼ੇਟਿਵ

Tuesday, Jun 02, 2020 - 12:21 PM (IST)

ਭਵਾਨੀਗੜ੍ਹ (ਕਾਂਸਲ,ਵਿਕਾਸ, ਸੰਜੀਵ) : ਸਥਾਨਕ ਬਲਾਕ ਅਧੀਨ ਪੈਂਦੇ 3 ਪਿੰਡਾਂ ਵਿਚੋਂ 2 ਜਨਾਨੀਆਂ ਅਤੇ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆ ਜਾਣ ਕਾਰਨ ਇਲਾਕੇ 'ਚ ਭਾਰੀ ਡਰ ਅਤੇ ਖੋਫ਼ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਪਰਵੀਨ ਗਰਗ ਨੇ ਦੱਸਿਆ ਕਿ ਸਥਾਨਕ ਬਲਾਕ ਦੇ ਪਿੰਡ ਨੰਦਗੜ੍ਹ ਦਾ 38 ਸਾਲਾ ਇਕ ਵਿਕਅਤੀ ਜੋ ਕਿ ਗੁਜਰਾਤ ਤੋਂ ਆਇਆ ਸੀ, ਪਿੰਡ ਬਖੋਪੀਰ ਦੀ 28 ਸਾਲਾ ਇਕ ਔਰਤ ਜੋ ਕਿ ਦਿੱਲੀ ਤੋਂ ਆਈ ਸੀ ਅਤੇ ਪਿੰਡ ਕਾਕੜਾ ਦੀ ਇਕ ਆਂਗਣਬਾੜੀ ਵਰਕਰ ਜਿਸ ਦੀ ਅਜੇ ਕੋਈ ਯਾਤਰਾ ਸੰਬੰਧੀ ਹਿਸਟਰੀ ਨਹੀਂ ਹੈ, ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। 

ਇਹ ਵੀ ਪੜ੍ਹੋ : ਟਾਂਡਾ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ 

ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਘਾਬਦਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੀ ਪ੍ਰਾਇਮਰੀ ਕੰਟੈਕਟ ਟਰੇਸਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਾਕਡਾਊਨ ਵਿਚ ਸਰਕਾਰ ਵੱਲੋਂ ਦਿੱਤੀ ਢਿੱਲ ਨੂੰ ਉਹ ਕੋਰੋਨਾ ਦਾ ਖਾਤਮਾ ਨਾ ਸਮਝਣ ਅਤੇ ਸਰਕਾਰ ਵੱਲੋਂ ਜਾਰੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਬਚਾਅ ਕਰਨ। ਇਸ ਲਈ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਘਰਾਂ ਤੋਂ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲਣ ਅਤੇ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜ਼ਰੂਰ ਕਰਨ। ਇਸ ਤੋਂ ਇਲਾਵਾ ਹਰ ਕੋਈ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਚੰਗੀ ਤਰ੍ਹਾਂ ਧੋਵੇ ਅਤੇ ਸੈਨੇਟਾਇਜ਼ਰ ਦੀ ਵਰਤੋਂ ਵੀ ਜ਼ਰੂਰ ਕੀਤੀ ਜਾਵੇ।

ਇਹ ਵੀ ਪੜ੍ਹੋ : ਦਿੱਲੀ ਵਿਆਹ 'ਚ ਸ਼ਮੂਲੀਅਤ ਕਰਕੇ ਪਰਤੇ ਖਮਾਣੋਂ ਦੇ 5 ਲੋਕ ਆਏ ਕੋਰੋਨਾ ਪਾਜ਼ੇਟਿਵ 


Gurminder Singh

Content Editor

Related News