ਏਅਰਪੋਰਟਾਂ ''ਤੇ ਫਸੇ ਭਾਰਤੀਆਂ ਵੱਲ ਭਗਵੰਤ ਮਾਨ ਨੇ ਵਧਾਏ ਮਦਦ ਦੇ ਹੱਥ (ਵੀਡੀਓ)

Saturday, Mar 21, 2020 - 07:16 PM (IST)

ਜਲੰਧਰ— ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ ਹੁਣ ਪੰਜਾਬ 'ਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 8 ਕੇਸ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਇਲਾਵਾ ਚੰਡੀਗੜ੍ਹ 'ਚੋਂ 5 ਕੇਸ ਸਾਹਮਣੇ ਆਇਆ ਹੈ। ਇਕ ਪਾਸੇ ਜਿੱਥੇ ਲੋਕ ਇਸ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਡਰ ਕੇ ਆਪਣੇ ਘਰਾਂ 'ਚ ਦੁਬਕੇ ਹੋਏ ਹਨ, ਉਥੇ ਹੀ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਲਈ ਅਹਿਮ ਖਬਰ ਲੈ ਕੇ ਆਏ ਹਨ। ਯੂ-ਟਿਊਬ 'ਤੇ ਲਾਈਵ ਹੋ ਕੇ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਵੀ ਭਾਰਤੀ ਵਿਦੇਸ਼ਾਂ 'ਚ ਫਸੇ ਹੋਏ ਹਨ, ਉਹ ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਦੇਣ ਤਾਂਕਿ ਉਹ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਦਦ ਦਿਵਾ ਸਕਣ। 

PunjabKesari

ਉਨ੍ਹਾਂ ਕਿਹਾ ਕਿ ਇਹ ਵਾਇਰਸ ਇੰਨੀ ਤੇਜ਼ੀ ਨਾਲ ਫੈਲਿਆ ਕਿ ਬਹੁਤੇ ਸ਼ਹਿਰ ਲੌਕ ਡਾਊਨ ਕਰਨੇ ਪੈ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਵੀ ਸਾਰੀਆਂ ਫਲਾਈਟਾਂ ਆਉਣੀਆਂ-ਜਾਣੀਆਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਅਰਪੋਰਟਾਂ 'ਤੇ ਬਹੁਤ ਸਾਰੇ ਭਾਰਤੀ ਫਸੇ ਹੋਏ ਸਨ। ਖਾਸ ਕਰਕੇ ਟਰਾਂਜਿਸਟਾਂ ਲਈ ਬੇਹੱਦ ਮੁਸ਼ਕਿਲ ਹੋ ਰਹੀ ਹੈ, ਕਿਉਂਕਿ ਉਨ੍ਹਾਂ ਦੇ ਕੋਲ ਵੀਜ਼ਾ ਨਹੀਂ ਹੈ ਅਤੇ ਉਹ ਉਸੇ ਮੁਲਕ 'ਚੋਂ ਬਾਹਰ ਨਹੀਂ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਕੋਲ ਮਲੇਸ਼ੀਆ ਦੇ ਕਈ ਅਜਿਹੇ ਆਏ ਹਨ, ਜੋ ਫਸੇ ਹੋਏ ਹਨ। ਉਨ੍ਹਾਂ ਦੀ ਵੀਡੀਓ ਵੀ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਉਹ ਗੱਲ ਕਰਕੇ ਇਹ ਦੱਸਣ ਕਿ ਉਹ ਕਿਹੜੇ ਏਅਰਪੋਰਟ 'ਤੇ ਫਸੇ ਹੋਏ ਹਨ। ਉਹ ਉਨ੍ਹਾਂ ਦੀ ਲਿਸਟ ਵਿਦੇਸ਼ ਮੰਤਰਾਲਾ ਤੋਂ ਮੁਲਾਕਾਤ ਦਾ ਸਮਾਂ ਲੈ ਕੇ ਉਨ੍ਹਾਂ ਨੂੰ ਦੇਣਗੇ ਅਤੇ ਮਦਦ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਮਲੇਸ਼ੀਆ 'ਚ ਫਸੇ ਲੋਕਾਂ ਦੀ ਉਨ੍ਹਾਂ ਨੂੰ ਜੋ ਵੀਡੀਓ ਮਿਲੀ ਹੈ, ਉਹ ਵਿਦੇਸ਼ ਮੰਤਰਾਲਾ ਕੋਲ ਭੇਜਣਗੇ ਤਾਂਕਿ ਉਨ੍ਹਾਂ ਦੀ ਮਦਦ ਹੋ ਸਕੇ ਅਤੇ ਉਹ ਸਹੀ ਸਲਾਮਤ ਆਪਣੇ ਪਰਿਵਾਰ ਦੇ ਕੋਲ ਆ ਸਕਣ। 

PunjabKesari

6 ਮਹੀਨਿਆਂ ਦੀ ਬੱਚੀ ਨਾਲ ਫਸੀ ਭਾਰਤੀ ਮਹਿਲਾ ਵੀ ਆਵੇਗੀ ਵਾਪਸ 
ਭਗਵੰਤ ਮਾਨ ਨੇ ਕਿਹਾ ਕਿ 6 ਮਹੀਨਿਆਂ ਦੀ ਬੱਚੀ ਦੇ ਦੁਬਈ ਏਅਰਪੋਰਟ 'ਤੇ ਫਸੇ ਹੋਈ ਹੈ। ਅਥਾਰਿਟੀ ਦਾ ਕਹਿਣਾ ਹੈ ਕਿ ਇਕੱਲੀ ਬੱਚੀ ਕੈਨੇਡਾ ਭੇਜਿਆ ਜਾਵੇਗਾ ਪਰ ਉਹ ਇਕੱਲੀ ਕਿਵੇਂ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮੈਂ ਵਿਦੇਸ਼ ਮੰਤਰਾਲੇ ਦੇ ਕੋਲ ਸੰਸਦ ਮੈਂਬਰ 'ਚ ਚੁੱਕਿਆ ਸੀ, ਹੁਣ ਉਨ੍ਹਾਂ ਦੀ ਵਿਦੇਸ਼ ਮੰਤਰਾਲੇ ਵੱਲੋਂ ਮਦਦ ਕਰਕੇ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ  ਏਅਰਪੋਰਟ 'ਚ ਫਸੇ ਜਿਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਵੇਗਾ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਜਿਨ੍ਹਾਂ ਦਾ ਪਾਜ਼ੀਟਿਵ ਆਵੇਗਾ ਉਨ੍ਹਾਂ ਦਾ ਇਲਾਜ ਉਥੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਫਸੇ ਹੋਏ ਲੋਕ ਮੈਨੂੰ ਮੇਰੀ ਈ-ਮੇਲ ਆਈ ਡੀ bhagwantmann@gmail.com.'ਤੇ ਸਾਰੀ ਜਾਣਕਾਰੀ ਭੇਜ ਸਕਦੇ ਹਨ ਜਾਂ ਫਿਰ ਉਹ ਭਗਵੰਤ ਮਾਨ ਦੇ ਵਟਸਐੱਪ ਨੰਬਰ 7976306060 'ਤੇ ਭੇਜ ਸਕਦੇ। 'ਤੇ ਭੇਜ ਸਕਦੇ ਹੋ। ਇਸ ਦੇ ਨਾਲ ਹੀ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। 

'ਆਪ' ਵੱਲੋਂ ਵੀ ਸਾਰੇ ਪ੍ਰੋਗਰਾਮ ਰੱਦ, ਨਹੀਂ ਹੋਵੇਗੀ ਅਜੇ ਕੋਈ ਵੀ ਰੈਲੀ  
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਪੰਜਾਬ ਦੀਆਂ ਸਾਰੀਆਂ ਗਤੀਵਿਧੀਆ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀ ਪਾਰਟੀ ਦਾ ਵਾਲੰਟੀਅਰ ਪ੍ਰਚਾਰ ਕਰਨਾ ਚਾਹੁੰਦਾ ਹੈ ਤਾਂ ਉਹ ਸੋਸ਼ਲ ਮੀਡੀਆ ਜ਼ਰੀਏ ਹੀ ਪ੍ਰਚਾਰ ਕਰੇ। ਉਨ੍ਹਾਂ ਕਿਹਾ ਕਿ ਅਗਲੇ ਫੈਸਲੇ ਤੱਕ ਪਾਰਟੀ ਵੱਲੋਂ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਭੀੜ 'ਚ ਜਾਣ ਤੋਂ ਬਚਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਖਾਂਸੀ-ਜ਼ੁਕਾਮ ਹੁੰਦਾ ਹੈ ਤਾਂ ਉਹ ਡਾਕਟਰ ਨੂੰ ਇਕ ਵਾਰ ਜ਼ਰੂਰ ਚੈੱਕ ਕਰਵਾਉਣ। 


shivani attri

Content Editor

Related News