ਮੋਹਾਲੀ : ''ਕੋਰੋਨਾ ਵਾਇਰਸ'' ਨੂੰ ਲੈ ਕੇ ਸਿਹਤ ਵਿਭਾਗ ਨੇ ਲਿਆ ਸੁੱਖ ਦਾ ਸਾਹ

Saturday, Feb 08, 2020 - 10:32 AM (IST)

ਮੋਹਾਲੀ : ''ਕੋਰੋਨਾ ਵਾਇਰਸ'' ਨੂੰ ਲੈ ਕੇ ਸਿਹਤ ਵਿਭਾਗ ਨੇ ਲਿਆ ਸੁੱਖ ਦਾ ਸਾਹ

ਮੋਹਾਲੀ (ਰਾਣਾ) : ਸਿਹਤ ਵਿਭਾਗ ਲਈ ਸ਼ੁੱਕਰਵਾਰ ਦਾ ਦਿਨ ਵਧੀਆ ਰਿਹਾ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਪੁਣੇ ਲੈਬ 'ਚ ਭੇਜੇ ਗਏ 4 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਲੋਕ ਤੰਦਰੁਸਤ ਹਨ। ਵਿਭਾਗ ਵਲੋਂ ਲੋਕਾਂ ਨੂੰ ਬੀਮਾਰੀ ਦੇ ਲੱਛਣਾਂ ਅਤੇ ਸਾਵਧਾਨੀ ਬਾਰੇ ਜਾਗਰੂਕ ਕੀਤਾ ਗਿਆ ਹੈ। ਪੂਰੇ ਜ਼ਿਲੇ ਦੇ ਮੁੱਖ ਹਸਪਤਾਲਾਂ 'ਚ ਸਪੈਸ਼ਲ ਵਾਰਡ ਬਣਾ ਦਿੱਤੇ ਗਏ ਹਨ। ਸਪੈਸ਼ਲ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ 4 ਨੌਜਵਾਨਾਂ ਦੇ ਬਲੱਡ ਸੈਂਪਲ 5 ਫਰਵਰੀ ਨੂੰ ਪੁਣੇ ਭੇਜੇ ਗਏ ਸਨ। ਇਹ ਸਾਰੇ ਇਕ ਹੀ ਕੰਪਨੀ 'ਚ ਮੁਲਾਜ਼ਮ ਹਨ ਅਤੇ ਸਾਰੇ ਕੰਪਨੀ ਟੂਰ 'ਤੇ 15 ਜਨਵਰੀ ਤੋਂ ਬਾਅਦ ਚੀਨ ਗਏ ਸਨ। ਉੱਥੇ 7 ਦਿਨ ਰੁਕ ਕੇ ਵਾਪਸ ਆ ਗਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੂਜੇ ਪਾਸੇ ਸਿਹਤ ਵਿਭਾਗ ਦੀ ਟੀਮ ਏਅਰਪੋਰਟ 'ਤੇ ਤਾਇਨਾਤ ਕੀਤੀ ਗਈ ਹੈ। ਮੈਡੀਕਲ ਟੀਮ ਨੇ ਨਾਨ ਕਾਂਟਰੈਕਟ ਇੰਫਰਾਰੈੱਡ ਥਰਮਾਮੀਟਰ ਨਾਲ ਯਾਤਰੀਆਂ ਦੀ ਜਾਂਚ ਕਰ ਰਹੀ ਹੈ।


author

Babita

Content Editor

Related News