ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)
Monday, May 04, 2020 - 12:06 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੇ ਕਾਰਨ ਸਭ ਮੁਲਕਾਂ ਦੇ ਸਾਹ ਸੁੱਕੇ ਪਏ ਹਨ। ਬਹੁਤ ਸਾਰੇ ਦੇਸ਼ਾਂ ਵਿਚ ਇਹ ਆਪਣਾ ਪ੍ਰਕੋਪ ਵਿਖਾ ਚੁੱਕਾ ਹੈ ਅਤੇ ਕਈ ਥਾਵਾਂ ’ਤੇ ਇਸ ਦਾ ਕਹਿਰ ਅਜੇ ਵੀ ਜਾਰੀ ਹੈ। ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਜਦੋਂ ਹੋਰਾਂ ਦੇਸ਼ਾਂ ਵਿਚ ਫੈਲਣਾ ਸ਼ੁਰੂ ਹੋਇਆ ਤਾਂ ਵਿਸ਼ਵ ਸਿਹਤ ਸੰਗਠਨ ਵਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਜਿਸ ਬੰਦੇ ਨੂੰ ਖੰਘ, ਜ਼ੁਕਾਮ, ਸਿਰਦਰਦ, ਬੁਖ਼ਾਰ, ਛਿੱਕਾਂ ਆਦਿ ਲੱਛਣ ਹੁਣ ਉਸ ਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਵਾ ਲੈਣਾ ਚਾਹੀਦਾ ਹੈ, ਕਿਉਂਕਿ ਇਹ ਸਾਰੇ ਕੋਰੋਨਾ ਦੇ ਹੀ ਲੱਛਣ ਹਨ। ਪਹਿਲਾਂ ਖੰਘ ਜਾਂ ਜ਼ੁਕਾਮ ਨੂੰ ਆਮ ਫਲੂ ਦੇ ਹੀ ਲੱਛਣ ਮੰਨਿਆ ਜਾਂਦਾ ਸੀ ਅਤੇ ਜੇਕਰ ਉਹ ਉਸ ਬੰਦੇ ਨੂੰ ਬੁਖਾਰ ਨਹੀਂ ਹੈ ਤਾਂ ਉਸਦਾ ਕੋਰੋਨਾ ਟੈਸਟ ਨਹੀਂ ਕੀਤਾ ਜਾਂਦਾ ਸੀ, ਕਿਉਂਕਿ ਪਹਿਲੇ ਅਧਿਐਨ ਇਹੀ ਸਨ ਕਿ ਕੋਰੋਨਾ ਵਿਚ ਤੇਜ਼ ਬੁਖਾਰ ਹੁੰਦਾ ਹੈ। ਇਸ ਲਈ ਬਹੁਤ ਸਾਰੇ ਥਾਵਾਂ ’ਤੇ ਬੁਖ਼ਾਰ ਚੈੱਕ ਕਰਨ ਲਈ ਥਰਮਲ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈਆਂ ਸਨ।
ਪਹਿਲਾਂ ਕੋਰੋਨਾ ਟੈਸਟ ਵੀ ਘੱਟ ਗਿਣਤੀ ਵਿਚ ਹੁੰਦੇ ਸਨ ਪਰ ਹੁਣ ਜਿਉਂ-ਜਿਉਂ ਸਭ ਦੇਸ਼ਾਂ ਨੇ ਗਿਣਤੀ ਨੂੰ ਵਧਾਇਆ ਹੈ ਤਾਂ ਨਵੇਂ ਖੁਲਾਸੇ ਹੋਏ ਹਨ। ਦੱਸ ਦੇਈਏ ਕਿ ਹੁਣ ਅਜਿਹੇ ਬੰਦੇ ਵੀ ਕੋਰੋਨਾ ਪਾਜ਼ੇਟਿਵ ਪਾਏ ਜਾ ਰਹੇ ਹਨ, ਜਿਨ੍ਹਾਂ ਨੂੰ ਕੋਈ ਵੀ ਲੱਛਣ ਨਹੀਂ ਸੀ ਅਤੇ ਉਹ ਬਿਲਕੁਲ ਤੰਦਰੁਸਤ ਸਨ। ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੈ। ਕਿਉਂਕਿ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਮਹਿਸੂਸ ਨਹੀਂ ਹੋ ਰਹੀ ਸੀ। ਅਜਿਹੇ ਮਾਮਲੇ ਏਸਿਮਪਟੋਮੈਟਿਕ ਅਖਵਾਉਂਦੇ ਹਨ। ਬੈਂਗਲੁਰੂ ਦੇ ਰਾਜੀਵ ਗਾਂਧੀ ਤਕਨਾਲੋਜੀ ਸੰਸਥਾ ਦੇ ਡਾ. ਸੀ ਨਾਗਰਾਜ ਦਾ ਦਾਅਵਾ ਹੈ ਕਿ ਦੁਨੀਆਂ ਭਰ 'ਚ ਏਸਿਮਪਟੋਮੈਟਿਕ ਮਾਮਲਿਆਂ ਦੀ ਗਿਣਤੀ ਤਕਰੀਬਨ 50% ਹੈ। ਦੁਨੀਆਂ ਦੇ ਦੂਜੇ ਦੇਸ਼ਾਂ ਵਾਂਗ ਭਾਰਤ ਵਿਚ ਵੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਵਿਚ ਇਨ੍ਹਾਂ ਮਾਮਲਿਆਂ ਦਾ ਅੰਕੜਾ 40 ਕੁ ਫ਼ੀਸਦੀ ਹੈ।
ਦੂਜੇ ਪਾਸੇ ਜਿਨ੍ਹਾਂ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਦੇ ਹਨ, ਉਨ੍ਹਾਂ ਨੂੰ ਸਿਮਪਟੋਮੈਟਿਕ ਕਿਹਾ ਜਾਂਦਾ ਹੈ। ਸਿਮਪਟੋਮੈਟਿਕ ਦੇ ਮੁਕਾਬਲੇ ਏਸਿਮਪਟੋਮੈਟਿਕ ਮਾਮਲੇ ਬਹੁਤ ਜ਼ਿਆਦਾ ਖਤਰਨਾਕ ਹਨ, ਕਿਉਂਕਿ ਇਸ ਵਿਚ ਮਰੀਜ਼ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਉਹ ਕੋਰੋਨਾ ਦੀ ਲਾਗ ਲਵਾ ਚੁੱਕਾ ਹੈ ਜਾਂ ਨਹੀਂ। ਇਸ ਲਈ ਉਹ ਕੋਰੋਨਾ ਦਾ ਟੈਸਟ ਨਹੀਂ ਕਰਵਾਉਂਦਾ ਪਰ ਉਹ ਕੋਰੋਨਾ ਵਾਇਰਸ ਦਾ ਵਾਹਕ ਬਣ ਚੁੱਕਾ ਹੁੰਦਾ ਹੈ। ਭਾਵੇਂ ਉਸ ਦੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਪਰ ਉਹ ਦੂਸਰੇ ਕਈ ਬੰਦਿਆਂ ਨੂੰ ਇਸ ਦੀ ਲਾਗ ਲਗਾ ਸਕਦਾ ਹੈ, ਜਿਸ ਤੋਂ ਬਾਅਦ ਇਸ ਦੀ ਲਪੇਟ ’ਚ ਦੂਜੇ ਬੰਦੇ ਬੱਚੇ, ਜਵਾਨ, ਬੁੱਢੇ ਵੀ ਆ ਜਾਂਦੇ ਹਨ। ਇਸ ਮਾਮਲੇ ਦੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ ਸੁਣ ਸਕਦੇ ਹੋ...
ਪੜ੍ਹੋ ਇਹ ਵੀ ਖਬਰ - ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’
ਪੜ੍ਹੋ ਇਹ ਵੀ ਖਬਰ - ਸਾਹਿਤਨਾਮਾ : ‘ਮੈਨੂੰ ਪੰਜਾਬੀ ਕਿਉਂ ਚੰਗੀ ਲੱਗਦੀ ਹੈ’
ਪੜ੍ਹੋ ਇਹ ਵੀ ਖਬਰ - ਜ਼ੀਰੋ ਟਿੱਲ ਡਰਿਲ ਜਾਂ ਹੈਪੀ ਸੀਡਰ ’ਚ ਕੁੱਲ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ : ਪੀ ਏ ਯੂ
ਪੜ੍ਹੋ ਇਹ ਵੀ ਖਬਰ - ਮੀਂਹ, ਝੱਖੜ ਨੇ ਪ੍ਰਭਾਵਿਤ ਕੀਤੀ ਕਣਕ ਦੀ ਵਾਢੀ ਤੇ ਮੰਡੀਕਰਨ ਦੇ ਨਾਲ ਸਾਉਣੀ ਦੀ ਬਿਜਾਈ