ਕੋਰੋਨਾ ਵਾਇਰਸ : ਸਰਵੇ ''ਚ ਖੁਲਾਸਾ, 27.7 ਫੀਸਦੀ ਪੰਜਾਬੀ ਬੀਮਾਰ ਹੋ ਕੇ ਹੋਏ ਠੀਕ

Thursday, Aug 20, 2020 - 08:41 PM (IST)

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਦੇ ਕੰਟੇਨਮੈਂਟ ਜ਼ੋਨ 'ਚ ਵੱਡਾ ਸਰਵੇ ਹੋਇਆ, ਜਿਸ 'ਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ। ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਇਕ ਸਰਵੇ ਕਰਵਾਇਆ ਗਿਆ, ਜਿਸ 'ਚੋਂ ਇਹ ਸਾਹਮਣੇ ਆਇਆ ਹੈ ਕਿ 27.7 ਫੀਸਦੀ ਲੋਕ ਕੋਰੋਨਾ ਨਾਲ ਬੀਮਾਰ ਹੋ ਕੇ ਠੀਕ ਹੋ ਚੁਕੇ ਹਨ। ਜਿਸ ਦੌਰਾਨ ਵੱਡੀ ਗੱਲ ਇਹ ਹੈ ਕਿ ਟੈਸਟ 'ਚ ਪਤਾ ਲੱਗਾ ਕਿ ਇਨ੍ਹਾਂ ਦੇ ਸ਼ਰੀਰ ਐਂਟੀ ਬਾਡੀ ਸੈਲ ਹਨ ਜੋ ਕਿ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਹੀ ਬਣਦੇ ਹਨ।
5 ਥਾਵਾਂ ਜਿਥੇ ਇਹ ਸਰਵੇ ਹੋਇਆ ਉਨ੍ਹਾਂ 'ਚ ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਪਟਿਆਲਾ ਅਤੇ ਜਲੰਧਰ ਸ਼ਾਮਲ ਹਨ। ਇਸ ਦੌਰਾਨ ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 40% ਲੁਧਿਆਣਾ 'ਚ 35.6%, ਮੋਹਾਲੀ 33.2% ਪਟਿਆਲਾ 19.2% ਅਤੇ ਜਲੰਧਰ 'ਚ 10.8 % ਲੋਕ ਉਹ ਹਨ, ਜਿਨ੍ਹਾਂ 'ਚ ਐਂਟੀ ਬਾਡੀ ਸੈਲ ਸਰਗਰਮ ਪਾਏ ਗਏ ਹਨ, ਜਿਨ੍ਹਾਂ ਦੇ ਬਾਰੇ 'ਚ ਟੈਸਟ 'ਚ ਪਤਾ ਲੱਗਾ ਹੈ ਕਿ ਇਨ੍ਹਾਂ ਨੂੰ ਕੋਰੋਨਾ ਹੋਇਆ ਵੀ ਅਤੇ ਇਹ ਠੀਕ ਵੀ ਹੋ ਗਏ।
 


Deepak Kumar

Content Editor

Related News