ਸੁਖਪਾਲ ਖਹਿਰਾ ਦਾ ਖੁਲਾਸਾ ਕੁਝ ਦਿਨ ਪਹਿਲਾਂ ਇਟਲੀ ਤੋਂ ਪਰਤੀ ਹੈ ਬੀਬੀ ਜਗੀਰ ਕੌਰ

03/23/2020 7:12:27 PM

ਜਲੰਧਰ : ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ ਅਤੇ ਸਰਕਾਰ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਸਕਰੀਨਿੰਗ ਕਰਕੇ ਬਕਾਇਦਾ ਉਸ ਨੂੰ 15 ਦਿਨਾਂ ਲਈ ਘਰ ਵਿਚ ਆਈਸੋਲੇਟ ਕੀਤਾ ਜਾ ਰਿਹਾ ਹੈ, ਅਜਿਹੇ ਵਿਚ ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਫਰਵਰੀ-ਮਾਰਚ 'ਚ ਇਟਲੀ ਅਤੇ ਹੋਰ ਯੂਰਪ ਦੇਸ਼ਾਂ ਦੀ ਸੈਰ ਕਰਕੇ ਆਏ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ ਲੱਗਾ ਕਰਫਿਊ, ਹਰ ਤਰ੍ਹਾਂ ਦੀ ਰਿਆਇਤ 'ਤੇ ਰੋਕ      

PunjabKesari

ਦਰਅਸਲ ਸੁਖਪਾਲ ਖਹਿਰਾ ਨੇ ਆਪਣੇ ਫੇਸਬੁਕ ਪੇਜ 'ਤੇ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਬੀਬੀ ਜਗੀਰ ਕੋਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਫ਼ਰਵਰੀ-ਮਾਰਚ ਮਹੀਨੇ ਇਟਲੀ ਸਮੇਤ ਯੂਰਪ ਦੇ ਅਨੇਕਾਂ ਮੁਲਕਾਂ ਦੇ ਦੌਰੇ ਉਪਰੰਤ ਹੁਣ ਕੁਝ ਦਿਨ ਪਹਿਲਾਂ ਹੀ ਵਾਪਿਸ ਆਏ ਹਨ। ਇਸ ਪੋਸਟ ਵਿਚ ਖਹਿਰਾ ਨੇ ਬੀਬੀ ਜਗੀਰ ਕੌਰ ਦੀ ਬਕਾਇਦਾ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਖਹਿਰਾ ਨੇ ਕਿਹਾ ਕਿ ਬਹੁਤ ਅਫ਼ਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਨਾ ਤਾਂ ਕਿਸੇ ਪ੍ਰਕਾਰ ਦਾ ਮੈਡੀਕਲ ਚੈਕਅੱਪ ਕਰਵਾਇਆ ਅਤੇ ਨਾ ਹੀ ਖ਼ੁਦ ਨੂੰ ਆਈਸੋਲੇਟ ਕੀਤਾ। ਜੇਕਰ ਖ਼ੁਦ ਨੂੰ ਜ਼ਿੰਮੇਵਾਰ ਲੀਡਰ ਅਖਵਾਉਣ ਵਾਲੇ ਲੋਕ ਭਿਆਨਕ ਸਮੱਸਿਆ ਦੀ ਇਸ ਪ੍ਰਕਾਰ ਨਿਯਮਾਂ ਦਾ ਉਲੰਘਣ ਕਰਨਗੇ ਤਾਂ ਆਮ ਜਨਤਾ ਤੋਂ ਕੀ ਉਮੀਦ ਕਰ ਸਕਦੇ ਹਾਂ? ਮੈਨੂੰ ਪੂਰੀ ਆਸ ਹੈ ਕਿ ਉਹ ਹੁਣ ਵੀ ਖੁਦ ਨੂੰ ਆਈਸੋਲੇਟ ਕਰਨਗੇ ਅਤੇ ਆਪਣਾ ਮੈਡੀਕਲ ਚੈਕਅੱਪ ਕਰਵਾਉਣਗੇ। ਖਹਿਰਾ ਨੇ ਕਿਹਾ ਕਿ ਇਹ ਸਾਰਾ ਮਸਲਾ ਉਹ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਵਿਚ ਵੀ ਲਿਆ ਚੁੱਕੇ ਹਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਦਾ ਵੱਡਾ ਐਲਾਨ      

PunjabKesari

ਕੋਰੋਨਾ ਕਾਰਨ ਇਟਲੀ 'ਚ ਮਚੀ ਤਬਾਹੀ
ਇਟਲੀ ਨੂੰ ਕੋਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਇਸ ਦਾ ਅਜੇ ਤੱਕ ਕੋਈ ਤੋੜ ਨਹੀਂ ਮਿਲ ਸਕਿਆ। ਕੋਰੋਨਾਵਾਇਰਸ ਕਾਰਨ ਹਰ ਰੋਜ਼ ਜਿਥੇ ਇਟਲੀ ਵਿਚ ਰਿਕਾਰਡ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਵੀ (21 ਮਾਰਚ) ਨੂੰ ਇਟਲੀ ਵਿਚ 793 ਲੋਕਾਂ ਦੀ ਅਤੇ 20 ਮਾਰਚ ਨੂੰ 627 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ। ਜਿਸ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਉਥੇ ਹੀ 22 ਮਾਰਚ ਨੂੰ 651 ਲੋਕਾਂ ਦੀ ਮੌਤ ਹੋਣ ਨਾਲ ਇਹ ਅੰਕੜਾ 5476 ਤੱਕ ਪਹੁੰਚ ਚੁੱਕਿਆ ਹੈ। ਦੱਸ ਦਈਏ ਕਿ ਇਟਲੀ ਵਿਚ ਮੌਤਾਂ ਦਾ ਇਹ ਅੰਕੜਾ ਬੀਤੇ ਇਕ ਹਫਤੇ ਤੋਂ ਲਗਾਤਾਰ ਵੱਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਅੱਗੇ ਆਏ ਪੰਜਾਬ ਦੇ ਮੰਤਰੀ ਤੇ ਵਿਧਾਇਕ, ਦੇਣਗੇ ਇਕ ਮਹੀਨੇ ਦੀ ਤਨਖਾਹ      

PunjabKesari

ਦੱਸ ਦਈਏ ਕਿ ਇਟਲੀ ਵਿਚ ਕੋਰੋਨਾਵਾਇਰਸ ਨਾਲ 17 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪੂਰੇ ਇਟਲੀ ਵਿਚ ਹੁਣ ਤੱਕ 5476 ਮੌਤਾਂ ਹੋ ਚੁੱਕੀਆਂ ਹਨ ਅਤੇ 59138 ਲੋਕ ਇਨਫੈਕਟਡ ਪਾਏ ਗਏ ਹਨ, ਜਿਨ੍ਹਾਂ ਵਿਚੋਂ 7024 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ। ਇਟਲੀ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਦੇਸ਼ ਵਿਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸ ਵਾਇਰਸ ਕਾਰਨ ਇੰਨਾ ਵੱਡਾ ਸੰਕਟ ਆਇਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕੋਰੋਨਾ ਦੇ ਹਾਲਾਤ ਨੂੰ ਦੇਖਦੇ ਹੋਏ ਲਾਕਡਾਊਨ ਥੋੜੀ ਦੇਰ ਬਾਅਦ ਲਗਾਇਆ ਗਿਆ, ਜਿਸ ਦਾ ਖਦਸ਼ਾ ਹੁਣ ਤੱਕ ਇਟਲੀ ਨੂੰ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : 'ਲਾਕ ਡਾਊਨ' 'ਚ ਅੰਮ੍ਰਿਤਸਰ ਪੁਲਸ ਦੀ ਸਖਤੀ, ਨਾ ਨਿਕਲੋ ਘਰੋਂ ਬਾਹਰ      


Gurminder Singh

Content Editor

Related News