ਗੁਰੂ ਨਾਨਕ ਦੇਵ ਹਸਪਤਾਲ ''ਚ ਦਾਖਲ ਕੋਰੋਨਾ ਪਾਜ਼ੇਟਿਵ ਕੈਦੀ ਫਰਾਰ, 4 ਪੁਲਸ ਮੁਲਾਜ਼ਮ ਵੀ ਗਾਇਬ
Tuesday, May 12, 2020 - 07:33 PM (IST)
ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਹਵਾਲਾਤੀ ਪ੍ਰਤਾਪ ਸਿੰਘ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਥੇ ਹੀ ਦੂਜੇ ਪਾਸੇ ਪ੍ਰਤਾਪ ਸਿੰਘ ਦੀ ਸੁਰੱਖਿਆ ਵਿਚ ਲੱਗੇ ਚਾਰੇ ਸੁਰੱਖਿਆ ਕਰਮਚਾਰੀ ਵੀ ਮੌਕੇ ਤੋਂ ਗਾਇਬ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਜੀਠਾ ਰੋਡ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਬੀਤੀ ਰਾਤ 12 ਵਜੇ ਦੇ ਕਰੀਬ ਪ੍ਰਤਾਪ ਸਿੰਘ ਨੇ ਸੁਰੱਖਿਆ 'ਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਕਿਹਾ ਕਿ ਉਸ ਨੂੰਪਖਾਨਾ ਲੈ ਕੇ ਜਾਓ, ਜਦੋਂ ਉਹ ਉਸ ਨੂੰ ਹਸਪਤਾਲ ਪਖਾਨਾ ਲੈ ਕੇ ਗਏ ਤਾਂ ਉਸ ਨੇ ਕਿਹਾ ਕਿ ਉਸ ਦੀ ਹੱਥਕੜੀ ਖੋਲ੍ਹ ਦਿਓ ਤਾਂ ਜੋ ਉਹ ਅੰਦਰ ਜਾ ਕੇ ਪਖਾਨਾ ਕਰ ਸਕੇ, ਜਿਵੇਂ ਹੀ ਪੁਲਸ ਨੇ ਉਸ ਦੀ ਹੱਥਕੜੀ ਖੋਲ੍ਹੀ ਤਾਂ ਕੋਰੋਨਾ ਪਾਜ਼ੇਟਿਵ ਹਵਾਲਾਤੀ ਪ੍ਰਤਾਪ ਸਿੰਘ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਵਾਰਡ 'ਚੋਂ ਫਰਾਰ ਹੋ ਗਿਆ। ਫਿਲਹਾਲ ਸੁਰੱਖਿਆ ਕਰਮਚਾਰੀ ਵੀ ਵਾਰਡ ਤੋਂ ਫਰਾਰ ਹਨ।
ਇਹ ਵੀ ਪੜ੍ਹੋ : ਕੰਬਲਾਂ ਦੀ ਰੱਸੀ ਬਣਾ ਸੈਂਟਰਲ ਜੇਲ 'ਚੋਂ 3 ਹਵਾਲਾਤੀਆਂ ਵੱਲੋਂ ਫਰਾਰ ਹੋਣ ਦਾ ਯਤਨ
ਕੀ ਕਹਿਣਾ ਹੈ ਪੁਲਸ ਦਾ
ਥਾਣਾ ਮਜੀਠਾ ਦੇ ਇੰਚਾਰਜ ਦਾ ਕਹਿਣਾ ਹੈ ਕਿ ਫਿਲਹਾਲ ਫਰਾਰ ਹੋਏ ਹਵਾਲਾਤੀ ਪ੍ਰਤਾਪ ਸਿੰਘ ਦੀ ਸੁਰੱਖਿਆ 'ਚ ਤਾਇਨਾਤ 4 ਪੁਲਸ ਮੁਲਾਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਚਾਰੇ ਪੁਲਸ ਮੁਲਾਜ਼ਮ ਅੰਮ੍ਰਿਤਸਰ ਦੇਹਾਤੀ ਦੇ ਸਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਅੰਮ੍ਰਿਤਸਰ ਜ਼ਿਲੇ ਵਿਚ ਚੌਥੀ ਮੌਤ, ਸੂਬੇ 'ਚ 33 ਤਕ ਪੁੱਜਾ ਅੰਕੜਾ