ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਠੀਕ ਹੋਣ ''ਤੇ ਹਸਪਤਾਲ ''ਚੋਂ ਛੁੱਟੀ ਦੇਣ ''ਤੇ ਵਿਵਾਦ

Saturday, Mar 28, 2020 - 06:30 PM (IST)

ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਠੀਕ ਹੋਣ ''ਤੇ ਹਸਪਤਾਲ ''ਚੋਂ ਛੁੱਟੀ ਦੇਣ ''ਤੇ ਵਿਵਾਦ

ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਨੂੰ ਹਰਾ ਕੇ ਰੋਗ ਤੋਂ ਬਾਹਰ ਆਏ ਹੁਸ਼ਿਆਰਪੁਰ ਦੇ ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚੋਂ ਡਿਸਚਾਰਜ ਕਰਨ ਨਾਲ ਹੰਗਾਮਾ ਖੜ੍ਹਾ ਹੋ ਗਿਆ। ਸਿਹਤ ਵਿਭਾਗ ਨੇ ਜਿਥੇ ਮੈਡੀਕਲ ਕਾਲਜ ਪ੍ਰਸ਼ਾਸਨ 'ਤੇ ਉਨ੍ਹਾਂ ਨੂੰ ਬਿਨਾਂ ਦੱਸੇ ਮਰੀਜ਼ ਨੂੰ ਛੁੱਟੀ ਦੇਣ ਦਾ ਗੰਭੀਰ ਦੋਸ਼ ਲਾਇਆ, ਉਥੇ ਹੀ ਕਾਲਜ ਦੀ ਪ੍ਰਿੰਸੀਪਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਮਰੀਜ਼ ਨੂੰ ਡਿਸਚਾਰਜ ਕਰਨ ਤੋਂ ਪਹਿਲਾਂ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਦੱਸ ਦਿੱਤਾ ਸੀ। ਭਾਰਤ ਸਰਕਾਰ ਦੀ ਗਾਈਡਲਾਈਨ ਅਨੁਸਾਰ ਹੀ ਮਰੀਜ਼ ਨੂੰ ਛੁੱਟੀ ਦਿੱਤੀ ਗਈ ਹੈ। ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਵਿਭਾਗ ਉਂਝ ਸਿਵਲ ਸਰਜਨ ਨੂੰ ਜਵਾਬਦੇਹ ਨਹੀਂ ਹੈ। ਪ੍ਰਿੰਸੀਪਲ ਦਾ ਅਹੁਦਾ ਸਿਵਲ ਸਰਜਨ ਤੋਂ ਉਪਰ ਹੁੰਦਾ ਹੈ।

ਇਹ ਵੀ ਪੜ੍ਹੋ : ਕਰਫਿਊ ਦਰਮਿਆਨ ਵਾਇਰਲ ਹੋਈ ਤਰਨਤਾਰਨ ਗੁਰਦੁਆਰਾ ਸਾਹਿਬ ਦੀ ਵੀਡੀਓ, ਉੱਠੇ ਸਵਾਲ    

PunjabKesari

ਜਾਣਕਾਰੀ ਅਨੁਸਾਰ 4 ਮਾਰਚ ਨੂੰ ਇਟਲੀ ਤੋਂ ਆਈ ਹੁਸ਼ਿਆਰਪੁਰ ਵਾਸੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਉਸ ਨੂੰ ਮੈਡੀਕਲ ਕਾਲਜ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ 2 ਵਾਰ ਟੈਸਟ ਕਰਨ 'ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਬੀਤੇ ਕੱਲ ਦੁਬਾਰਾ ਮਰੀਜ਼ ਦਾ ਟੈਸਟ ਕਰਨ 'ਤੇ ਰਿਪੋਰਟ ਨੈਗੇਟਿਵ ਆ ਗਈ। ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਸਵੇਰੇ ਮਰੀਜ਼ ਦੀ ਹਾਲਤ ਠੀਕ ਦੇਖ ਕੇ ਉਸ ਨੂੰ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ    

PunjabKesari

ਉਧਰ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਦਾ ਕਹਿਣਾ ਹੈ ਕਿ ਇਸ ਮਰੀਜ਼ ਦਾ 2 ਵਾਰ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆ ਚੁੱਕਾ ਸੀ। ਉਨ੍ਹਾਂ ਦੀ ਟੀਮ ਨੇ ਹੀ ਏਅਰਪੋਰਟ 'ਤੇ ਇਸ ਮਰੀਜ਼ ਦੀ ਪਛਾਣ ਕਰਕੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਸੀ। ਇਸ ਲਈ ਮਰੀਜ਼ ਨੂੰ ਉਨ੍ਹਾਂ ਨੂੰ ਦੱਸ ਕੇ ਹੀ ਉਨ੍ਹਾਂ ਦੀ ਹਾਜ਼ਰੀ 'ਚ ਹੀ ਡਿਸਚਾਰਜ ਕੀਤਾ ਜਾਂਦਾ ਤਾਂ ਵਧੀਆ ਸੀ ਕਿਉਂਕਿ ਮਰੀਜ਼ ਨੂੰ ਅਜੇ ਵੀ 14 ਦਿਨਾਂ ਤੱਕ ਕੋਰੋਨਟਾਈਨ ਕੀਤੇ ਜਾਣ ਦੀ ਜ਼ਰੂਰਤ ਹੈ। ਅਜਿਹੇ 'ਚ ਜੇਕਰ ਉਹ ਕਿਸੇ ਦੇ ਸੰਪਰਕ 'ਚ ਆਉਂਦਾ ਹੈ ਤਾਂ ਦੂਸਰਿਆਂ ਲਈ ਖਤਰਨਾਕ ਹੋ ਸਕਦਾ ਹੈ। ਹੁਣ ਉਨ੍ਹਾਂ ਹੁਸ਼ਿਆਰਪੁਰ ਦੀ ਸਿਵਲ ਸਰਜਨ ਨੂੰ ਮੇਲ ਕਰ ਦਿੱਤੀ ਹੈ ਕਿ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਇਸ ਲਈ ਉਸ 'ਤੇ ਨਜ਼ਰ ਰੱਖੀ ਜਾਵੇ।

ਇਹ ਵੀ ਪੜ੍ਹੋ : ਕਰਫਿਊ ਨੇ ਤੋੜਿਆ ਨਸ਼ਾ ਸਪਲਾਈ ਦਾ ਲੱਕ, ਹਸਪਤਾਲ ''ਚ ਲੱਗੀਆਂ ਨਸ਼ੇੜੀਆਂ ਦੀਆਂ ਕਤਾਰਾਂ    

PunjabKesari

ਇਧਰ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਦਾ ਕਹਿਣਾ ਹੈ ਕਿ ਮਰੀਜ਼ ਨੂੰ ਛੁੱਟੀ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਡਾਕਟਰਾਂ ਨੇ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਸੂਚਿਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਹੈਲਪਲਾਈਨ 'ਤੇ ਫੋਨ ਕਰਕੇ ਵੀ ਗਾਈਡਲਾਈਨ ਲੈ ਲਈ ਗਈ ਸੀ ਕਿ ਮਰੀਜ਼ ਦੀ ਰਿਪੋਰਟ ਨੈਗੇਟਿਵ ਹੈ ਤਾਂ ਕੀ ਉਸ ਨੂੰ ਛੁੱਟੀ ਦੇ ਦਿੱਤੀ ਜਾਵੇ ਤਾਂ ਉਥੋਂ ਵੀ ਛੁੱਟੀ ਦੇਣ ਦੀ ਗੱਲ ਕਹੀ ਗਈ ਸੀ। ਮਰੀਜ਼ ਨੂੰ ਛੁੱਟੀ ਦੇਣ ਤੋਂ ਪਹਿਲਾਂ ਉਸ ਦਾ ਐਕਸਰਾ ਵੀ ਕਰਵਾ ਲਿਆ ਗਿਆ। ਉਸ ਨੂੰ ਕਹਿ ਦਿੱਤਾ ਗਿਆ ਹੈ ਕਿ 14 ਦਿਨਾਂ ਤੱਕ ਘਰ 'ਚ ਹੀ ਰਹਿਣਾ ਹੈ, ਬਾਕੀ ਅਸੀਂ ਕੇਂਦਰ ਸਰਕਾਰ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਤਰੀਕੇ ਨਾਲ ਫਾਲੋ ਕਰ ਰਹੇ ਹਾਂ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਨਵਾਂਸ਼ਹਿਰ ਦੇ 15 ਪਿੰਡ ਪੂਰੀ ਤਰ੍ਹਾਂ ਸੀਲ, ਇੰਝ ਬਣੀ ਕੋਰੋਨਾ ਵਾਇਰਸ ਦੀ ''ਚੇਨ''    

PunjabKesari

ਪ੍ਰਿੰ. ਸ਼ਰਮਾ ਨੇ ਕਿਹਾ ਕਿ ਉਂਝ ਉਹ ਸਿਵਲ ਸਰਜਨ ਨੂੰ ਜਵਾਬਦੇਹ ਨਹੀਂ ਹੈ। ਪ੍ਰਿੰਸੀਪਲ ਦਾ ਅਹੁਦਾ ਸਿਵਲ ਸਰਜਨ ਤੋਂ ਉਪਰ ਹੁੰਦਾ ਹੈ, ਉਹ ਆਪਣੇ ਵਿਭਾਗ ਦੇ ਮੰਤਰੀ ਸਕੱਤਰ ਅਤੇ ਡਾਇਰੈਕਟਰ ਨੂੰ ਜਵਾਬਦੇਹ ਹਨ। ਕੋਰੋਨਾ ਵਾਇਰਸ ਸਬੰਧੀ ਪਹਿਲਾਂ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਜਾਂਦਾ ਹੈ, ਉਪਰੰਤ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੂੰ ਵੀ ਦੱਸ ਦਿੱਤਾ ਜਾਂਦਾ ਹੈ। ਮੈਡੀਕਲ ਕਾਲਜ ਦੇ ਇਕ ਸੀਨੀਅਰ ਡਾਕਟਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਫੋਟੋ ਖਿਚਵਾਉਣ ਦਾ ਬਹੁਤ ਸ਼ੌਕ ਹੈ। ਉਨ੍ਹਾਂ ਨੇ ਸਿਹਤ ਵਿਭਾਗ 'ਤੇ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਮਰੀਜ਼ ਦਾ ਐਡਰੈੱਸ ਦੇ ਦਿੰਦੇ ਹਾਂ, ਉਹ ਹੁਸ਼ਿਆਰਪੁਰ ਚਲੇ ਜਾਣ।

ਇਹ ਵੀ ਪੜ੍ਹੋ : ਪੰਜਾਬ ''ਚ ਵਧਿਆ ਕੋਰੋਨਾ ਦਾ ਕਹਿਰ, ਪਿੰਡ ਮੋਰਾਂਵਾਲੀ ਦੇ ਤਿੰਨ ਹੋਰ ਮਰੀਜ਼ ਪਾਜ਼ੇਟਿਵ    

PunjabKesari

ਵਾਇਰਸ ਦਾ ਟੈਸਟ ਕਰਨ ਲਈ ਨਹੀਂ ਹੈ ਕੋਵਿਡ-19 ਦੀ ਕਿੱਟ
ਗੁਰੂ ਨਾਨਕ ਦੇਵ ਹਸਪਤਾਲ 'ਚ ਹਰ ਵਿਅਕਤੀ ਦਾ ਕੋਰੋਨਾ ਟੈਸਟ ਕੀਤੇ ਜਾਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਕ ਡਾਕਟਰ ਨੂੰ ਖੰਘ, ਬੁਖਾਰ ਅਤੇ ਜ਼ੁਕਾਮ ਸੀ। ਉਹ ਮੈਡੀਸਨ ਵਿਭਾਗ ਵਿਚ ਆਪਣੀ ਜਾਂਚ ਕਰਵਾਉਣ ਗਿਆ ਪਰ ਉਸ ਦੀ ਪਰਚੀ 'ਤੇ ਲਿਖ ਦਿੱਤਾ ਗਿਆ ਕਿ ਸਾਡੇ ਕੋਲ ਸਾਰੇ ਮਰੀਜ਼ਾਂ ਲਈ ਕੋਰੋਨਾ ਵਾਇਰਸ ਟੈਸਟ ਕਰਨ ਲਈ ਕੋਵਿਡ-19 ਦੀ ਕਿੱਟ ਨਹੀਂ ਹੈ, ਇਸ ਲਈ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ 'ਚ ਜਾ ਕੇ ਟੈਸਟ ਕਰਵਾਓ। ਡਾਕਟਰਾਂ ਦੇ ਇਸ ਰਵੱਈਏ ਦਾ ਜੂਨੀਅਰ ਰੈਜ਼ੀਡੈਂਟ ਡਾਕਟਰ 'ਚ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦਿਨਕਰ ਗੁਪਤਾ ਦੇ ਆਦੇਸ਼ਾਂ 'ਤੇ ਐੱਸ. ਐੱਚ. ਓ. ਕਰਤਾਰਪੁਰ 'ਬਾਲੀ' ਲਾਈਨ ਹਾਜ਼ਰ          

PunjabKesari

ਸ੍ਰੀ ਹਜ਼ੂਰ ਸਾਹਿਬ ਤੋਂ ਆਏ 21 ਵਿਅਕਤੀਆਂ ਦੀ ਕੀਤੀ ਸਕਰੀਨਿੰਗ
ਸ੍ਰੀ ਹਜ਼ੂਰ ਸਾਹਿਬ 'ਚ ਫਸੇ ਬਲਾਕ ਮਜੀਠਾ ਦੇ ਪਿੰਡ ਲੁੱਧਰ ਦੇ 21 ਵਿਅਕਤੀ ਕੱਲ ਦੇਰ ਰਾਤ ਪਿੰਡ ਪੁੱਜੇ। ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ 'ਚ ਪਿੰਡ ਦੇ ਸਰਪੰਚ ਦੀ ਸਹਾਇਤਾ ਨਾਲ 21 ਦੇ 21 ਵਿਅਕਤੀਆਂ ਦੇ ਘਰ ਤੱਕ ਪਹੁੰਚ ਕੀਤੀ ਗਈ ਅਤੇ ਉਨ੍ਹਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ। ਇਸ ਦੌਰਾਨ ਉਹ ਬਿਲਕੁਲ ਠੀਕ ਸਨ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਘਰਾਂ 'ਚ ਇਕਾਂਤਵਾਸ ਵਿਚ ਰਹੇ।

ਇਹ ਵੀ ਪੜ੍ਹੋ : ਕੋਰੋਨਾ ਨਾਲ ਜੰਗ: ਆਈਸੋਲੇਸ਼ਨ ਵਾਰਡ 'ਚ ਤਬਦੀਲ ਹੋਵੇਗਾ ਕਪੂਰਥਲਾ ਦਾ RCF ਰੇਲ ਕੋਚ      


author

Gurminder Singh

Content Editor

Related News