ਜ਼ਿਲ੍ਹਾ ਫ਼ਿਰੋਜ਼ਪੁਰ ’ਚ ਕੋਰੋਨਾ ਦਾ ਕਹਿਰ ਜਾਰੀ, ਨਵੇਂ ਮਾਮਲੇ ਆਏ ਸਾਹਮਣੇ
Sunday, May 09, 2021 - 06:50 PM (IST)
ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ,ਸੁਨੀਲ ਵਿੱਕੀ): ਜ਼ਿਲ੍ਹਾ ਫਿਰੋਜ਼ਪੁਰ ’ਚ ਅੱਜ ਕੋਰੋਨਾ ਨਾਲ 5 ਹੋਰ ਲੋਕਾਂ ਦੀਆਂ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਵਾਇਰਸ ਨਾਲ ਜ਼ਿਲ੍ਹੇ ਭਰ ’ਚ ਮਰਨ ਵਾਲਿਆਂ ਦਾ ਆਂਕੜਾ 258 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਮਦਰਜ਼ ਡੇਅ ’ਤੇ ਵਿਸ਼ੇਸ਼: ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ...’
ਸਿਵਲ ਸਰਜਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਸਮੇਂ ਜ਼ਿਲ੍ਹੇ ਭਰ ’ਚ 1369 ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਜ ਫਿਰੋਜ਼ਪੁਰ ’ਚ 172 ਪੀੜਤ ਠੀਕ ਹੋਏ ਹਨ, ਜਦਕਿ 96 ਹੋਰ ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜਿਨ੍ਹਾਂ ਲੋਕਾਂ ਦੀਆਂ ਅੱਜ ਮੋਤਾਂ ਹੋਈਆਂ ਹਨ, ਉਹ ਵਿਅਕਤੀ ਬਲਾਕ ਫਿਰੋਜ਼ਸ਼ਾਹ, ਬਲਾਕ ਕੱਸੋਆਣਾ, ਮਮਦੋਟ ਅਤੇ ਬਲਾਕ ਗੁਰੂਹਰਸਹਾਏ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਉਮਰ 51,66,63,55 ਅਤੇ 80 ਸਾਲ ਦੀ ਸੀ। ਮ੍ਰਿਤਕਾਂ ਵਿਚ 4 ਪੁਰਸ਼ ਅਤੇ ਇਕ ਔਰਤ ਹੈ। ਹੁਣ ਤੱਕ ਜ਼ਿਲ੍ਹੇ ਵਿਚ 8996 ਲੋਕਾਂ ਦੀਆਂ ਰਿਪੋਰਟਾ ਪਾਜ਼ੇਟਿਵ ਆਈਆਂ ਹਨ, ਜਿਲ੍ਹਾਂ ਵਿਚੋਂ 7342 ਠੀਕ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਠੇਕੇ ਤੋਂ ਸ਼ਰਾਬ ਲਿਆਉਣ ਲਈ ਵਰਤੀ ਜਾ ਰਹੀ ਹੈ ‘ਆਪ’ ਵਿਧਾਇਕਾ ਦੀ ਸਰਕਾਰੀ ਗੱਡੀ!