ਏਕਾਂਤਵਾਸ ''ਚੋਂ ਭੱਜਿਆ ਵਿਅਕਤੀ ਸਹੁਰਾ ਘਰੋਂ ਕਾਬੂ
Thursday, May 07, 2020 - 07:07 PM (IST)
ਮੋਗਾ (ਗੋਪੀ ਰਾਊਕੇ) : ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਪੂਰੇ ਪੰਜਾਬ ਵਿਚ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਏਕਾਂਤਵਾਸ ਕੀਤਾ ਜਾ ਰਿਹਾ ਹੈ । ਕੁੱਝ ਦਿਨ ਪਹਿਲਾਂ ਰਾਜਸਥਾਨ ਤੋਂ ਵਾਪਸ ਪਰਤੇ ਬਰਨਾਲਾ ਦੇ ਦੋ ਲੋਕਾਂ 'ਚੋਂ ਇਕ ਵਿਅਕਤੀ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਉਸਦੇ ਨਾਲ ਆਏ ਵਿਅਕਤੀ ਨੂੰ ਬਰਨਾਲਾ ਦੇ ਇਕ ਸਕੂਲ ਵਿਚ ਏਕਾਂਤਵਾਸ ਵਿਚ ਰੱਖਿਆ ਗਿਆ ਸੀ ਪਰ ਕੱਲ ਉਹ ਵਿਅਕਤੀ ਏਕਾਂਤਵਾਸ 'ਚੋਂ ਭੱਜਣ ਵਿਚ ਕਾਮਯਾਬ ਹੋ ਗਿਆ ਸੀ, ਜਿਸਨੂੰ ਬਾਅਦ ਵਿਚ ਅੱਜ ਉਸਦੇ ਸਹੁਰਾ ਘਰ ਤੋਂ ਕਾਬੂ ਕਰ ਲਿਆ ਗਿਆ ।
ਜਾਣਕਾਰੀ ਦਿੰਦੇ ਹੋਏ ਮੋਗੇ ਦੇ ਐੱਸ. ਐੱਚ. ਓ. ਕਸ਼ਮੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਪੁਲਸ ਵੱਲੋਂ ਇਕ ਈਮੇਲ ਮਿਲਿਆ ਸੀ ਜਿਸ ਵਿਚ ਲਿਖਿਆ ਸੀ ਕਿ ਕੋਰੋਨਾ ਦਾ ਇਕ ਸ਼ੱਕੀ ਜਿਸ ਦੇ ਸੈਂਪਲ ਲੈ ਲਾਏ ਗਏ ਸਨ ਅਤੇ ਉਸਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਸੀ ਅਤੇ ਉਹ ਕੱਲ ਇਕ ਸਕੂਲ ਵਿਚੋਂ ਭੱਜਣ ਵਿਚ ਕਾਮਯਾਬ ਹੋ ਗਿਆ ਸੀ ।ਉਨ੍ਹਾਂ ਨੇ ਦੱਸਿਆ ਕਿ ਬਰਨਾਲਾ ਪੁਲਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦੇ ਸਹੁਰਾ ਘਰ ਮੋਗੇ ਦੇ ਪਿੰਡ ਬੁਗੀਪੁਰਾ ਵਿਚ ਹੈ ਜਦੋਂ ਅਸੀਂ ਪੁਲਸ ਬਲ ਨਾਲ ਪਿੰਡ ਵਿਚ ਤਲਾਸ਼ੀ ਲਈ ਤਾਂ ਉਹ ਉੱਥੇ ਪਾਇਆ ਗਿਆ। ਫਿਲਹਾਲ ਉਸਨੂੰ ਬਰਨਾਲਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਉਸਦੇ ਸਹੁਰਾ ਪਰਿਵਾਰ ਨੂੰ ਵੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ ।