ਪਟਿਆਲਾ ਜ਼ਿਲੇ ''ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ, 63 ਸਾਲਾ ਮਹਿਲਾ ਨੇ ਤੋੜਿਆ ਦਮ

Monday, Apr 27, 2020 - 08:17 PM (IST)

ਪਟਿਆਲਾ ਜ਼ਿਲੇ ''ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ, 63 ਸਾਲਾ ਮਹਿਲਾ ਨੇ ਤੋੜਿਆ ਦਮ

ਪਟਿਆਲਾ (ਰਾਜੇਸ਼) : ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਰਾਜਪੁਰਾ ਦੀ 63 ਸਾਲਾ ਕੋਰੋਨਾ ਪਾਜ਼ੇਟਿਵ ਮਹਿਲਾ ਕਮਲੇਸ਼ ਰਾਣੀ ਦੀ ਮੌਤ ਹੋ ਗਈ। ਕਮਲੇਸ਼ ਰਾਣੀ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਪਟਿਆਲਾ ਜ਼ਿਲੇ ਵਿਚ ਕੋਰੋਨਾ ਵਾਇਰਸ ਨਾਲ ਇਹ ਪਹਿਲੀ ਮੌਤ ਹੋ ਗਈ ਹੈ। ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਰਾਜਪੁਰਾ ਵਿਚ ਲਗਾਤਾਰ ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਰਾਜਪੁਰਾ ਨੂੰ ਹਾਟਸਪਾਟ ਦੇ ਨਾਲ-ਨਾਲ ਬਫਰ ਜ਼ੋਨ ਵੀ ਐਲਾਨਿਆ ਹੋਇਆ ਹੈ। ਜ਼ਿਲਾ ਪਟਿਆਲਾ ਵਿਚ ਹੁਣ ਤਕ 61 ਕੋਰੋਨਾ ਨਾਲ ਪੀੜਤ ਮਾਮਲੇ ਸਾਹਮਣੇ ਆ ਚੁੱਕੇ ਹਨ। 

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ, 9 ਨਵੇਂ ਮਾਮਲੇ ਆਏ ਸਾਹਮਣੇ 

ਸੂਬੇ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਜਲੰਧਰ ਵਿਚ ਹਨ ਜਿੱਥੇ ਹੁਣ ਤਕ ਕੋਰੋਨਾ ਵਾਇਰਸ ਨਾਲ ਪੀੜਤ 78 ਮਾਮਲੇ ਰਿਪੋਰਟ ਕੀਤੇ ਗਏ ਹਨ ਜਦਕਿ ਮੋਹਾਲੀ 63 ਮਾਮਲਿਆਂ ਨਾਲ ਦੂਜੇ ਨੰਬਰ ਹੈ। ਇਸ ਤੋਂ ਇਲਾਵਾ ਪਟਿਆਲਾ ਜ਼ਿਲਾ 61 ਮਾਮਲਿਆਂ ਨਾਲ ਤੀਜੇ ਨੰਬਰ ਹੈ।

ਇਹ ਵੀ ਪੜ੍ਹੋ : ਬਲਾਚੌਰ 'ਚ ਨੌਜਵਾਨ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਤਿੰਨ ਹੋਰ ਪਿੰਡ ਸੀਲ  


author

Gurminder Singh

Content Editor

Related News