ਕੋਰੋਨਾ ਕਾਰਣ ਰਿਸ਼ਤਿਆਂ ਤੋਂ ਮੂੰਹ ਫੇਰਨ ਵਾਲਿਆਂ ਲਈ ਮਿਸਾਲ ਬਣਿਆ ਪਠਲਾਵਾ ਦਾ ਹਰਪ੍ਰੀਤ
Saturday, May 30, 2020 - 06:33 PM (IST)
ਬੰਗਾ (ਪੂਜਾ, ਮੂੰਗਾ) : ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ ਅਤੇ ਕੋਈ ਵੀ ਵਿਅਕਤੀ ਆਪਣੇ ਸਕਿਆਂ ਦੇ ਅੰਤਿਮ ਸੰਸਕਾਰ ਕਰਨ ਤੋਂ ਵੀ ਗੁਰੇਜ਼ ਕਰ ਰਿਹਾ ਸੀ। ਇਸ ਦਰਮਿਆਨ ਪਿੰਡ ਪਠਲਾਵਾ ਦੇ 17 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਵਜੂਦ ਪਿੰਡ ਦੇ ਹੀ ਨੌਜਵਾਨ ਹਰਪ੍ਰੀਤ ਸਿੰਘ ਨੇ ਇਕ ਵੱਖਰੀ ਮਿਸਾਲ ਕਾਇਮ ਕੀਤੀ। ਪ੍ਰਸ਼ਾਸਨ ਵੱਲੋਂ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ ਅਤੇ ਉਸ ਔਖੀ ਘੜੀ ਵਿਚ ਸਭ ਤੋਂ ਪਹਿਲਾਂ ਸਹਿਯੋਗ ਦਾ ਹੱਥ ਵਧਾਉਣ ਵਾਲਿਆਂ ਵਿਚ ਹਰਪ੍ਰੀਤ ਸਿੰਘ ਸ਼ਾਮਲ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਕੋਰੋਨਾ ਦਾ 'ਤਾਂਡਵ', 7 ਨਵੇਂ ਮਾਮਲੇ ਆਏ ਸਾਹਮਣੇ
ਛੋਟੇ-ਛੋਟੇ ਬੱਚਿਆਂ ਦੇ ਬਾਪ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਆਫਤ ਦੀ ਘੜੀ 'ਚ ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ ਅਤੇ ਗ੍ਰਾਮ ਪੰਚਾਇਤ ਨਾਲ ਪੂਰੀ ਰਣਨੀਤੀ ਉਲੀਕੀ। ਉਪਰੰਤ ਪੂਰੇ ਪਿੰਡ 'ਚ ਫੇਸ ਮਾਸਕ ਅਤੇ ਸੈਨੇਟਾਈਜ਼ਰ ਘਰ-ਘਰ ਜਾ ਕੇ ਮੁਹੱਈਆ ਕਰਵਾਏ ਅਤੇ ਪਿੰਡ ਵਾਸੀਆਂ ਨੂੰ ਇਸ ਮਹਾਮਾਰੀ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਟੀਮ ਬਣਾਈ ਗਈ ਸੀ ਜਿਸ ਦੇ ਮੈਂਬਰ ਅਮਰਪ੍ਰੀਤ ਸਿੰਘ ਲਾਲੀ, ਦਿਲਾਵਰ ਸਿੰਘ, ਧਰਮਿੰਦਰ ਸਿੰਘ, ਜਸਪਾਲ ਸਿੰਘ ਵਾਲੀਆ, ਸੁਖਵਿੰਦਰ ਸਿੰਘ, ਸਰਵਜੀਤ ਸਿੰਘ ਸਨ। ਜਿਨ੍ਹਾਂ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ।
ਇਹ ਵੀ ਪੜ੍ਹੋ : 20 ਸਾਲਾ ਮੁੰਡੇ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਬਿਆਨ ਕੀਤਾ ਦਰਦ
ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਕੋਰੋਨਾ ਵਾਇਰਸ ਕਾਰਣ ਪੰਜਾਬ 'ਚ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ ਉਹ ਇਸ ਲਈ ਤਿਆਰ ਹਨ । ਹਰਪ੍ਰੀਤ ਸਿੰਘ ਦੇ ਇਸ ਵਡਮੁੱਲੇ ਕਾਰਜ ਵਾਸਤੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਸਨਮਾਨ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਰਜਿੰਦਰ ਸਿੰਘ ਮਹਿਤਾ, ਸੰਤ ਚਰਨਜੀਤ ਸਿੰਘ, ਅਜੈਬ ਸਿੰਘ, ਭਗਵੰਤ ਸਿੰਘ, ਜਥੇਦਾਰ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਕੁੜੀ ਦੇ ਵਿਆਹ 'ਚ ਫਰਿਸ਼ਤਾ ਬਣ ਕੇ ਪਹੁੰਚੀ ਥਾਣਾ ਗੜ੍ਹਸ਼ੰਕਰ ਪੁਲਸ