ਕੋਰੋਨਾ ਵਾਇਰਸ ਦੇ ਨਾਮ ''ਤੇ ਸ਼ੁਰੂ ਹੋਈ ਲੁੱਟ

Saturday, Mar 07, 2020 - 06:53 PM (IST)

ਸਮਰਾਲਾ,(ਗਰਗ) : ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਜਿਥੇ ਹਾਹਾਕਾਰ ਮਚੀ ਹੋਈ ਹੈ ਉਥੇ ਹੀ ਲੋਕ ਇਸ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਦੂਜੇ ਪਾਸੇ ਕੋਰੋਨਾ ਵਾਇਰਸ ਦੇ ਨਾਲ ਬਣੇ ਡਰ ਦੇ ਮਾਹੌਲ ਦਾ ਕਈ ਲੋਕ ਫਾਇਦਾ ਚੁੱਕਣ 'ਚ ਲੱਗੇ ਹੋਏ ਹਨ। ਇਸ ਬਿਮਾਰੀ ਦੇ ਡਰ ਦੇ ਮਾਹੌਲ ਦਾ ਫਾਇਦਾ ਚੁੱਕਦੇ ਹੋਏ ਕਈ ਲੋਕਾਂ ਨੇ ਇਸ ਨੂੰ ਆਪਣੀ ਆਮਦਨ ਦਾ ਜ਼ਰੀਆ ਬਣਾ ਲਿਆ ਹੈ। ਇਨ੍ਹਾਂ ਲੋਕਾਂ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਾਏ ਜਾਣ ਵਾਲੇ ਮਾਸਕ ਤੇ ਸੈਨੇਟਾਇਜ਼ਰ ਦੇ ਨਾਮ 'ਤੇ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਬਾਜ਼ਾਰ 'ਚ ਮੂੰਹ 'ਤੇ ਪਾਉਣ ਵਾਲੇ ਮਾਸਕ ਦੀ ਕਾਲਾ ਬਾਜ਼ਾਰੀ ਸ਼ੁਰੂ ਹੋ ਚੁਕੀ ਹੈ ਅਤੇ ਸੈਨੇਟਾਇਜ਼ਰ ਦੀ ਵੀ ਮਾਰਕਿਟ 'ਚ ਕਿੱਲਤ ਨਜ਼ਰ ਆ ਰਹੀ ਹੈ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ 'ਚ ਵੀ ਕੋਰੋਨਾ ਵਾਇਰਸ ਦੇ ਕੁੱਝ ਸ਼ੱਕੀ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਅਚਾਨਕ ਤੋਂ ਮੂੰਹ ਢਕਣ ਲਈ ਮਾਸਕ ਅਤੇ ਹੱਥ ਰੋਗ ਮੁਕਤ ਰੱਖਣ ਲਈ ਸੈਨੇਟਾਈਜ਼ਰ ਦੀ ਮੱਗ ਕਾਫੀ ਵੱਧ ਗਈ ਹੈ। ਜਿਸ ਦੌਰਾਨ 50-60 ਰੁਪਏ ਵਾਲਾ ਮਾਸਕ 200 ਰੁਪਏ ਤਕ ਵਿਕਣ ਲੱਗ ਪਿਆ ਹੈ। ਦਿਆਲਪੁਰਾ ਨੇ ਦੱਸਿਆ ਕਿ ਇਲਾਕੇ 'ਚ ਕਈ ਪ੍ਰਾਈਵੇਟ ਸਕੂਲਾਂ ਵਲੋਂ ਸਕੂਲ 'ਚ ਪੜਦੇ ਬੱਚਿਆਂ ਨੂੰ ਮਾਸਕ ਪਾ ਕੇ ਆਉਣ ਦੀਆਂ ਹਿਦਾਇਤਾਂ ਜਾਰੀ ਕਰਨ ਤੋਂ ਬਾਅਦ ਮੈਡੀਕਲ ਸਟੋਰਾਂ 'ਤੇ ਮਾਸਕ ਖਿਲਾਫ ਪ੍ਰਸ਼ਾਸਨ ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਨੇ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਅਜਿਹੇ ਡਰ ਦੇ ਮਾਹੌਲ 'ਚ ਲੋਕਾਂ ਦੀ ਲੁੱਟ ਕਰਨ ਵਾਲੇ ਵਿਅਕਤੀਆਂ ਖਿਲਾਫ ਸੰਘਰਸ਼ ਕਰਕੇ ਹੋ ਰਹੀ ਲੁੱਟ ਨੂੰ ਬੰਦ ਕਰਵਾਇਆ ਜਾਵੇਗਾ।


Related News