ਲਾਕਡਾਊਨ ਦੀ ਉਲੰਘਣਾ ਕਰਨ ਸਬੰਧੀ 61 ਵਿਅਕਤੀਆਂ ਖਿਲਾਫ ਕੇਸ ਦਰਜ

Wednesday, Apr 08, 2020 - 06:08 PM (IST)

ਲਾਕਡਾਊਨ ਦੀ ਉਲੰਘਣਾ ਕਰਨ ਸਬੰਧੀ 61 ਵਿਅਕਤੀਆਂ ਖਿਲਾਫ ਕੇਸ ਦਰਜ

ਤਰਨਤਾਰਨ (ਰਾਜੂ) : ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ ਲਗਾਏ ਕਰਫ਼ਿਊ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਜ਼ਿਲਾ ਤਰਨਤਾਰਨ ਪੁਲਸ ਨੇ 61 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐੱਸ.ਪੀ. (ਆਈ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਥਾਣਾ ਸਦਰ ਤਰਨਤਾਰਨ ਪੁਲਸ ਨੇ ਜਸਕੀਰਤ ਸਿੰਘ ਵਾਸੀ ਸਖੀਰਾ, ਹਰਪ੍ਰੀਤ ਸਿੰਘ ਉਰਫ ਹੈਪੀ, ਰਾਜਬੀਰ ਸਿੰਘ ਵਾਸੀਆਨ ਗਿੱਲ ਵੜੈਚ, ਮੁਖਵਿੰਦਰ ਸਿੰਘ ਵਾਸੀ ਸਖੀਰਾ, ਕੰਵਲਜੀਤ ਸਿੰਘ ਵਾਸੀ ਗਿੱਲ ਵੜੈਚ, ਥਾਣਾ ਕੱਚਾ ਪੱਕਾ ਪੁਲਸ ਨੇ ਰਵਿੰਦਰ ਕੁਮਾਰ, ਗੁਰਪ੍ਰੀਤ ਸਿੰਘ ਵਾਸੀ ਮੱਖੀ ਕਲਾਂ, ਥਾਣਾ ਖਾਲੜਾ ਪੁਲਸ ਨੇ ਗੁਲਜ਼ਾਰ ਸਿੰਘ, ਮਨਦੀਪ ਸਿੰਘ ਵਾਸੀਆਨ ਬਹਿੜਵਾਲ, ਥਾਣਾ ਭਿੱਖੀਵਿੰਡ ਪੁਲਸ ਨੇ ਮੱਸਾ ਸਿੰਘ, ਬਲਜੀਤ ਸਿੰਘ ਵਾਸੀ ਮਾਲੂਵਾਲ, ਹਰਪ੍ਰੀਤ ਸਿੰਘ, ਜੁਗਰਾਜ ਸਿੰਘ, ਦਿਲਬਾਗ ਸਿੰਘ ਵਾਸੀਆਨ ਬੈਂਕਾ, ਥਾਣਾ ਸਰਹਾਲੀ ਪਲਸ ਨੇ ਗੁਰਨਾਮ ਸਿੰਘ ਵਾਸੀ ਜਵੰਦਾ, ਗੁਰਪ੍ਰੀਤ ਸਿੰਘਵਾਸੀ ਸਰਹਾਲੀ ਕਲਾਂ, ਗੁਰਮੁੱਖ ਸਿੰਘ ਢੋਟੀਆਂ, ਸੁੱਖਾ, ਲਛਮਣ ਸਿੰਘ, ਮੰਗਲ ਸਿੰਘ, ਜਰਨੈਲ ਸਿੰਘ ਵਾਸੀ ਸ਼ੇਰੋਂ, ਥਾਣਾ ਵੈਰੋਂਵਾਲ ਪੁਲਸ ਨੇ ਜਗਤਾਰ ਸਿੰਘ, ਰਛਪਾਲ ਸਿੰਘ, ਅਮਰਜੀਤ ਕੌਰ, ਧਰਮਿੰਦਰ ਸਿੰਘ ਵਾਸੀਆਨ ਏਕਲਗੱਡਾ, ਮੰਗਲ ਸਿੰਘ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਵਾਸੀਆਨ ਕੋਟਲੀ ਸਰੂ ਖਾਂ, ਦਿਲਬਾਗ ਸਿੰਘ ਵਾਸੀ ਮੱਲ੍ਹਾ, ਸਤਨਾਮ ਸਿੰਘ ਵਾਸੀ ਨਾਗੋਕੇ ਖਿਲਾਫ ਕੇਸ ਦਰਜ ਕੀਤਾ ਹੈ। 

ਇਸੇ ਤਰ੍ਹਾਂ ਜਸਵੰਤ ਸਿੰਘ ਉਰਫ ਬਿੱਲਾ ਵਾਸੀ ਤਖਤੂਚੱਕ, ਥਾਣਾ ਸਿਟੀ ਤਰਨਤਾਰਨ ਪੁਲਸ ਨੇ ਸਾਗਰ ਵਾਸੀ ਮੁਰਾਦਪੁਰ, ਸਰਬਜੀਤ ਸਿੰਘ ਵਾਸੀ ਮੁਰਾਦਪੁਰ, ਥਾਣਾ ਹਰੀਕੇ ਪੁਲਸ ਨੇ ਸਰਵਨ ਸਿੰਘ ਵਾਸੀ ਹਰੀਕੇ, ਖੇਮਕਰਨ ਪੁਲਸ ਨੇ ਇੰਦਰਆਸ ਮਸੀਹ ਵਾਸੀ ਖੇਮਕਰਨ, ਸੌਰਵ ਮਸੀਹ ਖੇਮਕਰਨ, ਥਾਣਾ ਗੋਇੰਦਵਾਲ ਪੁਲਸ ਨੇ ਲਵਜੀਤ ਸਿੰਘ ਵਾਸੀ ਖਡੂਰ ਸਾਹਿਬ, ਗੁਰਪ੍ਰੀਤ ਸਿੰਘ ਵਾਸੀ ਬਾਠ, ਹਰਪ੍ਰੀਤ ਸਿੰਘ ਵਾਸੀ ਭਰੋਵਾਲ, ਥਾਣਾ ਵਲਟੋਹਾ ਪੁਲਸ ਨੇ ਬਲਵਿੰਦਰ ਸਿੰਘ, ਹਰਪਾਲ ਸਿੰਘ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ, ਨਿੰਦਰ ਸਿੰਘ ਵਾਸੀਆਨ ਅਲਗੋਂ ਖੁਰਦ, ਥਾਣਾ ਚੋਹਲਾ ਸਾਹਿਬ ਪੁਲਸ ਨੇ ਮਨਦੀਪ ਸਿੰਘ ਵਾਸੀ ਮੋਹਨਪੁਰ, ਥਾਣਾ ਸਦਰ ਪੱਟੀ ਪੁਲਸ ਨੇ ਸੁਖਜਿੰਦਰ ਸਿੰਘ ਵਾਸੀ ਦੁੱਬਲੀ, ਗੁਰਬਖਸ਼ ਸਿੰਘ ਵਾਸੀ ਸੰਗਵਾਂ, ਅਮਨਦੀਪ ਸਿੰਘ, ਅੰਗਰੇਜ਼ ਸਿੰਘ, ਧਰਮਿੰਦਰ ਸਿੰਘ, ਗੁਰਜੀਤ ਸਿੰਘ, ਬੀਤਾ ਸਿੰਘ, ਜਸਬੀਰ ਸਿੰਘ ਵਾਸੀਆਨ ਚੂਸਲੇਵੜ, ਥਾਣਾ ਸਿਟੀ ਪੱਟੀ ਪੁਲਸ ਨੇ ਸੁਖਵਿੰਦਰ ਸਿੰਘ, ਜਸਬੀਰ ਸਿੰਘ ਵਾਸੀਆਨ ਜੋਧਪੁਰ, ਜਲਵਿੰਦਰ ਸਿੰਘ ਵਾਸੀ ਸੰਗਵਾਂ, ਸਰਾਏ ਅਮਾਨਤ ਖਾਂ ਪੁਲਸ ਨੇ ਗੁਰਦਿੱਤ ਸਿੰਘ ਵਾਸੀ ਮੀਆਂਪੁਰ, ਵਿਜੈ ਕੁਮਾਰ ਵਾਸੀ ਦੋਦੇ, ਰਮਨਦੀਪ ਸਿੰਘ ਵਾਸੀ ਬਰਾੜ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

Gurminder Singh

Content Editor

Related News