ਕੋਰੋਨਾ ਲਾਗ ਤੋਂ ਬਚਾਉਣ ਲਈ ਵੇਚੇ ਜਾ ਰਹੇ ਹੈਂਡ ਸੈਨੇਟਾਈਜ਼ਰਾਂ ਦੇ ਸੈਂਪਲ ਪਾਏ ਗਏ ਫੇਲ

07/16/2020 10:39:49 AM

ਤਰਨਤਾਰਨ (ਰਮਨ) : ਕੋਰੋਨਾ ਦੇ ਚੱਲਦਿਆਂ ਕੁੱਝ ਮੈਡੀਕਲ ਸਟੋਰ ਮਾਲਕਾਂ ਵੱਲੋਂ ਵੇਚੇ ਗਏ ਘਟਿਆ ਕਿਸਮ ਦੇ ਸੈਨੇਟਾਈਜ਼ਰ ਜਿਨ੍ਹਾਂ ਨੂੰ ਜਾਨ ਲੇਵਾ ਕੈਮੀਕਲ ਨਾਲ ਤਿਆਰ ਕੀਤਾ ਗਿਆ ਸੀ ਦੇ ਸੈਂਪਲ ਫੇਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਿਲਹਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਫੇਲ ਪਾਏ ਗਏ ਸੈਨੇਟਾਈਜ਼ਰ ਦੇ ਸੈਂਪਲ ਕਬਜ਼ੇ 'ਚ ਲੈ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੌਰਾਨ ਜ਼ਿਲ੍ਹੇ ਅੰਦਰ ਕੁੱਝ ਮੁਨਾਫਾਖੋਰ ਮੈਡੀਕਲ ਸਟੋਰ ਮਾਲਕਾਂ ਵੱਲੋਂ ਹਜ਼ਾਰਾਂ ਲੀਟਰ ਸੈਨੇਟਾਈਜ਼ਰ ਵੇਚਿਆ ਜਾ ਚੁੱਕਾ ਹੈ ਜੋ ਲੋਕਾਂ ਲਈ ਕਾਫ਼ੀ ਹਾਨੀਕਾਰਕ ਸਾਬਤ ਹੋ ਚੁੱਕਾ ਹੋਵੇਗਾ।

ਇਹ ਵੀ ਪੜ੍ਹੋਂ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਇਆ ਕੈਬਨਿਟ ਮੰਤਰੀ ਬਾਜਵਾ ਦਾ ਪਰਿਵਾਰ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਡਰੱਗ ਇਸੰਪੈਕਟਰ ਵਲੋਂ ਜ਼ਿਲ੍ਹੇ ਦੇ ਕੁਝ ਮੈਡੀਕਲ ਸਟੋਰਾਂ ਤੋਂ ਲਏ ਗਏ ਸੈਨੇਟਾਈਜ਼ਰਾਂ ਦੇ ਸੈਂਪਲਾਂ ਦੀ ਲੈਬਾਟਰੀ ਜਾਂਚ ਤੋਂ ਬਾਅਦ ਦੋ ਦੀ ਰਿਪੋਰਟ ਫੇਲ ਆਈ ਹੈ। ਇਸ ਦੌਰਾਨ ਸਿਹਤ ਵਿਭਾਗ ਵਲੋਂ ਭੇਜੇ ਗਏ ਬਲਿੱਸ ਅਲਕੋਹਲ ਡਿੱਸਇਨਫੈਕਟੈਂਟ ਹੈਂਡ ਸੈਨੇਟਾਈਜ਼ਰ ਜੋ ਸਵਿੱਸਕੈਮ ਹੈਲਥਕੇਅਰ ਵਲੋਂ ਤਿਆਰ ਕੀਤਾ ਗਿਆ ਹੈ ਦੀ ਸਰਕਾਰੀ ਲੈਬਾਟਰੀ ਤੋ ਜਾਂਚ ਕਰਵਾਏ ਜਾਣ ਤੇ ਇਸੋਪ੍ਰੋਪਾਈਲ ਅਲਕੋਹਲ ਦੀ 11.27 ਫੀਸਦੀ ਮਾਤਰਾ ਪਾਈ ਗਈ ਹੈ। ਸਿਹਤ ਵਿਭਾਗ ਦੀ ਮੰਨੀਏ ਤਾਂ ਹੈਂਡ ਸੈਨੇਟਾਈਜ਼ਰ ਨੂੰ ਇਸੋਪ੍ਰੋਪਾਈਲ ਅਲਕੋਹਲ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਡੀ-ਟੌਕਸ ਨਾਮਕ ਹੈਂਡ ਸੈਨੇਟਾਈਜ਼ਰ ਦਾ ਸੈਂਪਲ ਦੀ ਜਾਂਚ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਥਾਇਲ ਅਲਕੋਹਲ ਦੀ ਮਾਤਰਾ ਪ੍ਰਤੀ 100 ਐੱਮ. ਐੱਲ. ਦੀ ਥਾਂ 64.52 ਐੱਮ. ਐੱਲ. ਪਾਈ ਗਈ ਹੈ ਜਦ ਕਿ ਕੰਪਨੀ ਨੇ ਲੇਬਲ ਉਪਰ 100 ਐੱਮ. ਐੱਲ. ਦੀ ਥਾਂ 80 ਐੱਮ. ਐੱਲ. ਪਾਏ ਜਾਣ ਦਾ ਦਾਅਵਾ ਕੀਤਾ ਹੈ। ਜਿਸ ਕਾਰਨ ਇਹ ਸੈਂਪਲ ਮਿੱਸ ਬ੍ਰਾਂਡਿਡ ਪਾਇਆ ਗਿਆ ਹੈ।

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਸਾਬਕਾ ਪੰਚ ਦੀ ਕਰਤੂਤ: 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਨਾਹ

ਜ਼ਿਲ੍ਹੇ 'ਚ 23 ਮਾਰਚ ਨੂੰ ਲਗਾਏ ਗਏ ਕਰਫਿਊ ਅਤੇ ਤਾਲਾਬੰਦੀ ਦੌਰਾਨ ਵਾਈਰਸ ਤੋਂ ਬਚਾਉ ਕਰਨ ਲਈ ਲੋਕਾਂ ਵਲੋਂ ਸੈਨੇਟਾਈਜ਼ਰ, ਮਾਸਕ, ਦਸਤਾਨੇ ਆਦਿ ਦੀ ਵਰਤੋਂ ਨੇ ਜ਼ੋਰਾਂ ਨਾਲ ਕੀਤੇ ਜਾਣ ਲੱਗ ਪਈ ਸੀ। ਇਸ ਦੌਰਾਨ ਵਿਸ਼ੇਸ਼ ਕਿਸਮ ਦੀਆਂ ਕੰਪਨੀਆਂ ਦੇ ਸੈਨੇਟਾਈਜ਼ਰ ਮਾਰਕੀਟ ਤੋਂ ਗਾਇਬ ਹੋ ਜਾਣ ਕਾਰਨ ਕੁਝ ਮੁਨਾਫਾਖੋਰ ਕੈਮੀਸਟ ਯੂਨੀਅਨ ਦੇ ਮੈਂਬਰਾਂ ਵਲੋਂ ਹਲਕੀ ਤਾਦਾਤ ਅਤੇ ਘਟਿਆ ਮਟੀਰੀਅਲ ਨਾਲ ਤਿਆਰ ਕਰਵਾਏ ਗਏ ਸੈਨੇਟਾਈਜ਼ਰ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਗਿਆ। ਕੁਝ ਨਾਮ ਦੇ ਹੀ ਕੈਮਿਸਟਾਂ ਵਲੋਂ ਇਸ ਧੰਦੇ ਨੂੰ ਹੋਰ ਤੇਜ਼ੀ ਨਾਲ ਚਲਾਉਣ ਲਈ ਕਣਕ ਦੇ ਸੀਜ਼ਨ ਦੌਰਾਨ ਦਾਣਾ ਮੰਡੀਆਂ 'ਚ ਫੜੀਆਂ ਤੱਕ ਲਗਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਗਿਆ।

ਇਹ ਵੀ ਪੜ੍ਹੋਂ : ਭੈਣ ਦੀ ਘਿਨੌਣੀ ਕਰਤੂਤ: ਭਰਾ ਨਾਲ ਸਹੇਲੀ ਦਾ ਪਿਆਰ ਪਵਾ ਕੇ ਕੀਤਾ ਇਹ ਕਾਰਾ

ਕਾਨੂੰਨੀ ਕਾਰਵਾਈ ਹੋਈ ਸ਼ੁਰੂ
ਫੂਡ ਐਂਡ ਡਰੱਗ ਐਡਮੀਨਿਸਟਰੇਸ਼ਨ ਵਿਭਾਗ, ਜ਼ੋਨ ਅੰਮ੍ਰਿਤਸਰ ਦੇ ਇੰਚਾਰਜ ਕਰੁੱਣ ਸੱਚਦੇਵ ਨੇ ਦੱਸਿਆ ਕਿ ਸੈਨੇਟਾਈਜ਼ਰ ਅੰਦਰ ਇਸੋਪ੍ਰੋਪਾਈਲ ਅਲਕੋਹਲ ਪਾਈ ਗਈ ਹੈ ਜੋ ਕਿ ਇਨਸਾਨ ਲਈ ਜਾਨ ਲੇਵਾ ਸਾਬਤ ਹੋ ਸਕਦੀ ਹੈ। ਇਸ ਰਿਪੋਰਟ ਦੇ ਮਿਲਣ ਤੋਂ ਤੁਰੰਤ ਬਾਅਦ ਸਬੰਧਤ ਮੈਡੀਕਲ ਸਟੋਰ ਮਾਲਕਾਂ ਅਤੇ ਤਿਆਰ ਕਰਨ ਵਾਲੀ ਫੈਕਟਰੀ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਜਿਸ ਤਹਿਤ ਉਚ ਅਧਿਕਾਰੀਆਂ ਦੀ ਮੰਜ਼ੂਰੀ ਮਿਲਦੇ ਹੀ ਮਾਣਯੋਗ ਅਦਾਲਤ 'ਚ ਕੇਸ ਦਾਇਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਾਕ ਡਾਉਣ ਦੌਰਾਨ ਜ਼ਿਲਾ ਤਰਨਤਾਰਨ ਅੰਦਰ ਸੈਨੇਟਾਈਜ਼ਰ, ਮਾਸਕ ਦੀ ਕਾਲਾ ਬਾਜ਼ਾਰੀ ਕਰਨ ਵਾਲੇ 4 ਕੈਮਿਸਟਾਂ ਖਿਲਾਫ ਮਾਮਲੇ ਦਰਜ ਕਰਵਾਏ ਗਏ ਹਨ।

ਇਹ ਵੀ ਪੜ੍ਹੋਂ : ਧੋਖੇ ਨਾਲ ਜਨਾਨੀ ਨੇ ਬੱਚੀ ਨੂੰ ਨੌਜਵਾਨ ਹਵਾਲੇ ਕਰ ਕਰਵਾਇਆ ਗਲਤ ਕੰਮ

ਕਾਲੀਆਂ ਭੇਡਾਂ ਦਾ ਨਹੀਂ ਦੇਵਾਗੇ ਸਾਥ
ਕੈਮਿਸਟ ਆਰਗੇਨਾਈਜੇਸ਼ਨ ਦੇ ਚੇਅਰਮੈਨ ਸੁਖਬੀਰ ਸਿੰਘ ਸੱਗੂ ਨੇ ਕਿਹਾ ਕਿ ਘਟਿਆ ਕਿਸਮ ਦੇ ਸੈਨੇਟਾਈਜ਼ਰ ਵੇਚਣ ਵਾਲੇ ਦੁਕਾਨਦਾਰਾਂ ਦਾ ਆਰਗੇਨਾਈਜੇਸ਼ਨ ਸਾਥ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਅੱਜ ਵੀ ਕੁੱਝ ਕਾਲੀਆਂ ਭੇਡਾਂ ਸਿਆਸੀ ਸ਼ਹਿ ਉਪਰ ਆਪਣੇ ਕਾਰੋਬਾਰ ਨੂੰ ਚਲਾਉਣ 'ਚ ਕਾਮਯਾਬ ਹੋ ਰਹੇ ਹਨ।

ਇਹ ਵੀ ਪੜ੍ਹੋਂ : ਸੁਸ਼ਾਂਤ ਸਿੰਘ ਰਾਜਪੂਤ ਦੀ ਰਾਹ 'ਤੇ ਸੀ ਮਸਾਰੋ, ਹੋਇਆ ਦਰਦਨਾਕ ਅੰਤ

ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ
ਡਿਪਟੀ ਕਮਿਸ਼ਨਰ ਕੁੱਲਵੰਤ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਪੂਰੀ ਸੱਖਤੀ ਵਰਤੀ ਜਾਵੇਗੀ। ਜਿਸ ਤਹਿਤ ਸਿਹਤ ਵਿਭਾਗ ਨੂੰ ਪੂਰੀ ਸੱਖਤੀ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ।
 


Baljeet Kaur

Content Editor

Related News