ਕੋਰੋਨਾ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਕਰ ਰਿਹੈ ਗੰਭੀਰਤਾ ਨਾਲ ਕੰਮ
Tuesday, Apr 14, 2020 - 05:48 PM (IST)
ਅੰਮ੍ਰਿਤਸਰ (ਦਲਜੀਤ): ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਮੈਡੀਕਲ ਵਿਭਾਗ ਵਲੋਂ ਅੱਜ ਹਸਪਤਾਲ ਦੇ ਦਰਜਾਚਾਰ ਕਰਮਚਾਰੀਆਂ ਅਤੇ ਸਟਾਫ ਨਰਸਾਂ ਦੇ 250 ਵਾਲੇ ਬੈਚ ਨੂੰ ਕੋਰੋਨਾ ਦੇ ਬਚਾਅ ਅਤੇ ਮਰੀਜ਼ਾਂ ਦੇ ਇਲਾਜ ਦੇ ਸਬੰਧ 'ਚ ਵਿਸ਼ੇਸ਼ ਟ੍ਰੈਨਿੰਗ ਦਿੱਤੀ ਗਈ। ਕਾਲਜ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਟ੍ਰੈਨਿੰਗ 'ਚ ਸਟਾਫ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਪੀ.ਪੀ. ਕਿੱਟਾਂ ਕਿਸ ਤਰ੍ਹਾਂ ਧਾਰਨ ਕਰਨੀਆਂ ਹਨ ਅਤੇ ਉਸ ਦੇ ਇਸਤੇਮਾਲ ਦੇ ਬਾਅਦ ਕਿਸ ਤਰ੍ਹਾਂ ਉਸ ਨੂੰ ਨਸ਼ਟ ਕਰਨਾ ਹੈ।
ਇਸ ਦੇ ਇਲਾਵਾ ਮਰੀਜ਼ਾਂ ਦੇ ਕੋਲ ਜਾਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਮਰੀਜ਼ਾਂ ਨੂੰ ਆਉਣ ਵਾਲੀ ਸਮੱਸਿਆਵਾਂ ਦਾ ਹੱਲ ਕਿਵੇਂ ਕਰਨਾ ਹੈ। ਅਧਿਕਾਰੀ ਨੇ ਦੱਸਿਆ ਕਿ ਮੈਡੀਕਲ ਕਾਲਜ ਪ੍ਰਸ਼ਾਸਨ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਸਟਾਫ ਨੂੰ ਸਿਹਤ ਨਿਰਦੇਸ਼ ਦਿੱਤੇ ਗਏ ਹਨ ਕਿ ਤਾਲਮੇਲ ਬਣਾ ਕੇ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ, ਜੋ ਵੀ ਸਮੱਸਿਆ ਆਉਂਦੀ ਹੈ ਉਸ ਨੂੰ ਤੁਰੰਤ ਉਸ ਦੇ ਸਬੰਧ 'ਚ ਸਬੰਧਿਤ ਵਿਭਾਗ ਦੇ ਮੁਖੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।