ਭੱਲਿਆਂ ਮੁਹੱਲਾ ਵਿਖੇ ਮਿਲੀ ਕੋਰੋਨਾ ਲੱਛਣਾਂ ਵਾਲੀ ਸ਼ੱਕੀ ਔਰਤ

Sunday, Apr 12, 2020 - 05:28 PM (IST)

ਭੱਲਿਆਂ ਮੁਹੱਲਾ ਵਿਖੇ ਮਿਲੀ ਕੋਰੋਨਾ ਲੱਛਣਾਂ ਵਾਲੀ ਸ਼ੱਕੀ ਔਰਤ

ਪੱਟੀ (ਸੌਰਭ) : ਭੱਲਿਆਂ ਮੁਹੱਲਾ ਪੱਟੀ ਵਿਖੇ ਕੋਰੋਨਾ ਵਾਇਰਸ ਪੀੜਤ ਇਕ ਸ਼ੱਕੀ ਔਰਤ ਦੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਪੱਟੀ ਦੇ ਐੱਸ. ਐੱਮ. ਓ. ਡਾ. ਬੀਰ ਇੰਦਰ ਕੌਰ ਨੇ ਦੱਸਿਆ ਕਿ ਇਹ ਔਰਤ ਜਲੰਧਰ ਵਿਖੇ ਕਿਸੇ ਰਿਸ਼ਤੇਦਾਰ ਕੋਲ ਕੰਮ ਗਈ ਸੀ ਤਾਂ ਵਾਪਸ ਆਉਣ 'ਤੇ ਇਸ ਨੂੰ 4-5 ਦਿਨਾਂ ਤੋ ਖਾਂਸੀ, ਜ਼ੁਕਾਮ ਤੇ ਬੁਖਾਰ ਹੋਣ ਕਰਕੇ ਕੋਰੋਨਾ ਦੇ ਲੱਛਣ ਸਾਹਮਣੇ ਆ ਰਹੇ ਹਨ ਅਤੇ ਉਕਤ ਔਰਤ ਨੂੰ ਇਕਾਂਤਵਾਸ ਕੀਤਾ ਗਿਆ ਸੀ ਪਰ ਅੱਜ ਜਿਸ 'ਤੇ ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਤੇ ਪੁਲਸ ਮੁਲਾਜ਼ਮ ਉਕਤ ਦੇ ਘਰ ਵਿਚ ਪਹੁੰਚੇ ਅਤੇ ਔਰਤ ਨੂੰ ਸਿਵਲ ਹਸਪਤਾਲ ਪੱਟੀ ਵਲੋਂ ਤਰਨਤਾਰਨ ਆਈਸੋਲੇਸ਼ਨ ਵਾਰਡ ਲਈ ਰੈਫਰ ਕਰ ਦਿੱਤਾ ਗਿਆ। 

ਇਸ ਮੌਕੇ ਥਾਣਾ ਮੁੱਖੀ ਸਿਟੀ ਪੱਟੀ ਅਜੇ ਕੁਮਾਰ ਨੇ ਦੱਸਿਆ ਕਿ ਉਕਤ ਮੁਹੱਲੇ ਨੂੰ ਸੈਨੇਟਾਈਜ਼ਰ ਕਰਵਾ ਦਿੱਤਾ ਗਿਆ ਹੈ ਅਤੇ ਮਹੁੱਲਾ ਨਿਵਾਸੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਘਰਾਂ ਵਿਚ ਹੀ ਰਹਿਣ।


author

Gurminder Singh

Content Editor

Related News