ਫਰੀਦਕੋਟ: ਵਣ ਵਿਭਾਗ ਅਤੇ ਸਮਾਜ ਸੇਵੀ ਸੰਸਥਾ ਬੀੜ ਦਾ ਸ਼ਲਾਘਾਯੋਗ ਉਪਰਾਲਾ
Tuesday, Apr 28, 2020 - 01:47 PM (IST)
ਫਰੀਦਕੋਟ (ਜਗਤਾਰ): ਕੋਰੋਨਾ ਵਾਇਰਸ ਦਾ ਇਲਾਜ਼ ਚਾਹੇ ਅਜੇ ਤੱਕ ਨਹੀਂ ਲੱਭਿਆ ਜਾ ਸਕਿਆ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੀ ਇਮਿਊਨਿਟੀ ਯਾਨੀ ਕਿ ਰੋਗ ਪ੍ਰਤੀਰੋਧਕ ਸ਼ਕਤੀ ਮਜਬੂਤ ਹੈ। ਉਹ ਇਸ ਵਾਇਰਸ ਨਾਲ ਆਸਾਨੀ ਨਾਲ ਲੜ ਸਕਦਾ ਹੈ। ਅਜਿਹੇ 'ਚ ਵਣ ਵਿਭਾਗ ਅਤੇ ਸਮਾਜ ਸੇਵੀ ਸੰਸਥਾ ਬੀੜ ਨੇ ਸਾਂਝਾ ਉਪਰਾਲਾ ਕਰਦੇ ਹੋਏ 11 ਜੜ੍ਹੀ-ਬੂਟੀਆਂ ਨਾਲ ਇਕ ਕਾੜ੍ਹਾ ਤਿਆਰ ਕੀਤਾ ਹੈ। ਇਹ ਕਾੜ੍ਹਾ ਨਾਕਿਆਂ 'ਤੇ ਖੜ੍ਹੀ ਪੰਜਾਬ ਪੁਲਸ ਨੂੰ ਪਿਲਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਇਮਿਊਨਿਟੀ ਸਟਰਾਂਗ ਰਹੇ ਤੇ ਉਹ ਕੋਰੋਨਾ ਦਾ ਮੁਕਾਬਲਾ ਕਰ ਸਕਣ ਕਿਉਂਕਿ ਫਰੰਟ ਲਾਈਨ 'ਤੇ ਲੱਗੇ ਇਹ ਮੁਲਾਜ਼ਮ ਕੋਰੋਨਾ ਦੇ ਸਾਏ ਹੇਠ ਦਿਨ-ਰਾਤ ਕੰਮ ਕਰ ਰਹੇ ਹਨ। ਫਰੀਦਕੋਟ ਦੇ ਐੱਸ. ਐੱਸ. ਪੀ ਮਨਜੀਤ ਸਿੰਘ ਦੇ ਨਾਲ ਪੁਲਸ ਮੁਲਾਜ਼ਮਾਂ ਨੇ ਕਾਹੜਾ ਪੀਤਾ ਤੇ ਸੰਸਥਾ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਮਜੀਠਾ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਸ ਮੌਕੇ ਗੱਲਬਾਤ ਕਰਦਿਆਂ ਫਰੀਦਕੋਟ ਦੇ ਐੱਸ.ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬੀੜ ਸੁਸਾਇਟੀ ਅਤੇ ਵਣ ਵਿਭਾਗ ਫਰੀਦਕੋਟ ਵਲੋਂ ਪੁਲਸ ਮੁਲਾਜ਼ਮਾਂ ਦੀ ਸਿਹਤ ਸਬੰਧੀ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਨਾਲ ਫਰੰਟ ਲਾਈਨ 'ਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਦਾ ਹੌਂਸਲਾ ਵੱਧਦਾ ਹੈ।
ਇਹ ਵੀ ਪੜ੍ਹੋ: ਸਿੰਚਾਈ ਘਪਲੇ ਦੀ ਦਲਾਲੀ 'ਚ ਚਰਚਿਤ ਸੀਨੀਅਰ ਅਧਿਕਾਰੀ ਰਾਸ਼ਨ, ਮਾਸਕ ਵੰਡਣ ਨੂੰ ਲੈ ਕੇ ਚਰਚਾ 'ਚ
ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 336 ਤੱਕ ਪਹੁੰਚਿਆ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕੁੱਲ 336 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।