ਕਰਫਿਊ ਦੀ ਉਲੰਘਣਾ ਕਰਨ ਵਾਲੇ 9 ਲੋਕਾਂ ਖਿਲਾਫ ਮਾਮਲਾ ਦਰਜ

Saturday, Apr 11, 2020 - 03:55 PM (IST)

ਕਰਫਿਊ ਦੀ ਉਲੰਘਣਾ ਕਰਨ ਵਾਲੇ 9 ਲੋਕਾਂ ਖਿਲਾਫ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ) : ਕੋਰੋਨਾ ਵਾਇਰਸ ਕਾਰਨ ਸ਼ਹਿਰ ਵਿਚ ਲੱਗੇ ਕਰਫਿਊ ਦੀ ਉਲੰਘਣਾ ਕਰਨ ਵਾਲੇ 9 ਵਿਅਕਤੀਆਂ ਖਿਲਾਫ ਵੱਖ-ਵੱਖ ਪੁਲਸ ਥਾਣਿਆਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਇਕ ਫਰਾਰ ਹੋਣ 'ਚ ਸਫ਼ਲ ਹੋ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬਹਿਰਾਮਪੁਰ ਪੁਲਸ ਨੇ ਦੋਸ਼ੀ ਅਰਜਨ ਪੁੱਤਰ ਬਲਬੀਰ ਮਸੀਹ ਵਾਸੀ ਗੁਰੂ ਨਾਭਾ ਦਾਸ ਕਲੋਨੀ ਝਬਕਰਾ, ਦੀਨਾਨਗਰ ਪੁਲਸ ਨੇ ਅੰਕੁਸ਼ ਮਹਾਜਨ ਪੁੱਤਰ ਸੁਰੇਸ਼ ਕੁਮਾਰ ਵਾਸੀ ਘੁਮਿਆਰਾ ਗਲੀ ਦੀਨਾਨਗਰ, ਦੀਪਕ ਕੁਮਾਰ ਪੁੱਤਰ ਰਮੇਸ ਕੁਮਾਰ ਵਾਸੀ ਪੁਰਾਣੀ ਆਬਾਦੀ ਅਵਾਂਖਾ, ਸੁਖਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਮਿਸ਼ਨ ਰੋਡ ਪਠਾਨਕੋਟ, ਮਨੋਹਰ ਲਾਲ ਪੁੱਤਰ ਬਹਾਦਰ ਚੰਦ ਵਾਸੀ ਨਵੀ ਆਬਾਦੀ ਅਵਾਖਾਂ, ਕਲਾਨੌਰ ਪੁਲਸ ਨੇ ਸੁਰਜੀਤ ਸਿੰਘ ਪੁੱਤਰ ਬਾਵਾ ਰਾਮ , ਮੰਗਾ ਮਸੀਹ ਪੁੱਤਰ ਸ਼ਿੰਦਾ, ਪ੍ਰੇਮ ਮਸੀਹ ਪੁੱਤਰ ਸਾਦਕ ਮਸੀਹ ਵਾਸੀ ਅਮੀਪੁਰ ਥਾਣਾ ਸਦਰ ਗੁਰਦਾਸਪੁਰ ਆਦਿ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਦਕਿ ਸੁਰਿੰਦਰ ਸਿੰਘ ਸਰਕਲ ਇੰਚਾਰਜ ਬਿਆਨਪੁਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਅਧਿਕਾਰੀਆਂ ਦੇ ਅਨੁਸਾਰ ਗ੍ਰਿਫ਼ਤਾਰ ਦੋਸ਼ੀਆਂ ਨੂੰ ਬਾਅਦ ਵਿਚ ਜਮਾਨਤ 'ਤੇ ਰਿਹਾਅ ਕੀਤਾ ਗਿਆ।


author

Gurminder Singh

Content Editor

Related News