ਕੋਰੋਨਾ ਦਾ ਪ੍ਰਭਾਵ, ਆਂਗਨਵਾੜੀ ਵਰਕਰਾਂ ਵੱਲੋਂ 5 ਜੂਨ ਨੂੰ ਕੀਤਾ ਜਾਵੇਗਾ ਆਨਲਾਈਨ ਅੰਦੋਲਨ

Thursday, May 14, 2020 - 10:33 AM (IST)

ਕੋਰੋਨਾ ਦਾ ਪ੍ਰਭਾਵ, ਆਂਗਨਵਾੜੀ ਵਰਕਰਾਂ ਵੱਲੋਂ 5 ਜੂਨ ਨੂੰ ਕੀਤਾ ਜਾਵੇਗਾ ਆਨਲਾਈਨ ਅੰਦੋਲਨ

ਜਲੰਧਰ (ਐੱਨ. ਮੋਹਨ)— ਕੋਰੋਨਾ ਅਤੇ ਲਾਕਡਾਊਨ ਕਾਰਣ ਸ਼ਾਸਨ-ਪ੍ਰਸ਼ਾਸਨ ਸਾਰੇ ਆਨਲਾਈਨ ਹੋ ਰਹੇ ਹਨ ਤਾਂ ਅੰਦੋਲਨਕਾਰੀ ਵੀ ਇਸ ਪ੍ਰਕਿਰਿਆ ਤੋਂ ਕਿਥੇ ਪਿੱਛੇ ਰਹਿਣਗੇ। ਆਨਲਾਈਨ ਅੰਦੋਲਨ ਦੀ ਸ਼ੁਰੂਆਤ ਸ਼ਾਇਦ ਆਂਗਨਵਾੜੀ ਵਰਕਰਾਂ ਵੱਲੋਂ ਹੀ ਹੋਣ ਜਾ ਰਹੀ ਹੈ। ਅੰਦੋਲਨ ਦੀ ਰੂਪ-ਰੇਖਾ ਨੂੰ ਲੈ ਕੇ ਆਂਗਨਵਾੜੀ ਇੰਪਲਾਇਜ਼ ਫੈੱਡਰੇਸ਼ਨ ਆਫ ਇੰਡੀਆ ਦੇ ਕੌਮੀ ਨੇਤਾਵਾਂ ਦੀ ਉੱਤਰ ਭਾਰਤ ਜ਼ੋਨ ਦੀ ਆਨਲਾਈਨ ਬੈਠਕ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ 'ਚ ਹੋਈ। ਇਸ ਬੈਠਕ 'ਚ ਕੋਰੋਨਾ ਸੰਕਟ 'ਚ ਆਂਗਨਵਾੜੀ ਦੀ ਭੂਮਿਕਾ ਅਤੇ ਯੋਗਦਾਨ ਅਤੇ ਉਨ੍ਹਾਂ ਦਾ ਬੀਮਾ ਅਤੇ ਹੋਰ ਮੰਗਾਂ ਨੂੰ ਲੈ ਕੇ 5 ਜੂਨ ਤੋਂ ਆਨਲਾਈਨ ਅੰਦੋਲਨ ਦਾ ਫੈਸਲਾ ਹੋਇਆ, ਜਿਸ ਦੇ ਮੁਤਾਬਕ ਵੱਖ-ਵੱਖ ਸੂਬਿਆਂ ਦੀਆਂ ਇਕਾਈਆਂ ਪ੍ਰਧਾਨ ਮੰਤਰੀ ਅਤੇ ਹੋਰਨਾਂ ਆਗੂਆਂ ਨੂੰ ਟਵਿੱਟਰ ਰਾਹੀਂ ਅਤੇ ਰੀ-ਟਵੀਟ ਰਾਹੀਂ ਆਪਣੇ ਮੰਗ ਪੱਤਰ ਸੌਂਪਣਗੇ ਤਾਂ ਕਿ ਆਂਗਨਵਾੜੀ ਵਰਕਰਜ਼ ਪੂਰੀ ਦੁਨੀਆ ਦੇ ਸਾਹਮਣੇ ਆਪਣੀ ਗੱਲ ਦਾ ਸਮਰਥਨ ਵੀ ਲੈ ਸਕਣ।

ਇਸ ਬੈਠਕ 'ਚ ਰਾਜਸਥਾਨ, ਹਰਿਆਣਾ, ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਅਹੁਦਾਧਿਕਾਰੀਆਂ ਸ਼ਾਮਲ ਹੋਏ, ਜਿਸ 'ਚ ਕੌਮੀ ਸਕੱਤਰ ਮਧੁ ਬਾਲਾ, ਸੀਨੀਅਰ ਉਪ ਪ੍ਰਧਾਨ ਛੋਟਾ ਗਹਿਲੋਤ, ਉਪ ਪ੍ਰਧਾਨ ਗਰਿਮਾ, ਵਿੱਤ ਸਕੱਤਰ ਸੰਤੋਸ਼ ਗੁੱਜਰ, ਸਕੱਤਰ ਪ੍ਰੇਮ ਕੁਮਾਰ, ਯਦੁ ਬਾਲਾ ਅਤੇ ਰਾਜ ਕੁਮਾਰੀ ਨੇ ਆਪਣੇ ਵਿਚਾਰ ਰੱਖੇ। ਇਸ ਬੈਠਕ 'ਚ ਇਹ ਪ੍ਰਸਤਾਵ ਵੀ ਪਾਸ ਕੀਤਾ ਗਿਆ ਕਿ ਕੋਰੋਨਾ ਵਾਇਰਸ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਫਰੰਟ ਲਾਈਨ ਵਰਕਰਾਂ ਦੇ ਤੌਰ 'ਤੇ ਕੰਮ ਕੀਤਾ ਅਤੇ ਇਸ ਮੁਸ਼ਕਲ ਸਮੇਂ ਸਰਕਾਰਾਂ ਦੇ ਦੇਸ਼ ਭਰ 'ਚ ਸਾਥ ਦਿੱਤਾ ਅਤੇ ਕੰਮ ਲਗਾਤਾਰ ਜਾਰੀ ਹੈ। ਪ੍ਰਸਤਾਵ 'ਚ ਇਹ ਵੀ ਕਿਹਾ ਗਿਆ ਕਿ ਦੇਸ਼ ਭਰ 'ਚ ਕੰਮ ਕਰ ਰਹੇ ਆਂਗਣਵਾੜੀਆਂ ਨੂੰ ਸਰਕਾਰ ਸਥੀ ਕਰੇ ਅਤੇ ਜਿਸ ਤਰ੍ਹਾਂ ਸਿਹਤ ਕਰਮਚਾਰੀਆਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਵਰਕਰਾਂ ਅਤੇ ਹੈਲਪਰਾਂ ਦਾ ਵੀ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ।


author

shivani attri

Content Editor

Related News