ਕੋਰੋਨਾ ਦਾ ਕਹਿਰ, ਅੰਮ੍ਰਿਤਸਰ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਪੂਰੀ ਤਰ੍ਹਾਂ ਸੀਲ

Sunday, May 03, 2020 - 07:55 PM (IST)

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਸ਼ਹਿਰ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਰੂਰੀ ਵਸਤਾਂ ਨੂੰ ਲਿਆਉਣ ਵਾਲੇ ਜਾਣ ਵਾਲੇ ਵਾਹਨਾਂ ਨੂੰ ਛੱਡ ਹੋਰ ਸਾਰੇ ਵਾਹਨਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਅੱਜ ਤੋਂ ਸ਼ਹਿਰ ਵਿਚ ਆਉਣ ਵਾਲੇ ਹਰ ਵਾਹਨ ਨੂੰ ਪਰਮਿਟ ਦੇ ਨਾਲ-ਨਾਲ ਅੰਦਰ ਆਉਣ ਦਾ ਠੋਸ ਕਾਰਨ ਵੀ ਦੱਸਣਾ ਹੋਵੇਗਾ ਤਾਂ ਕਿ ਸ਼ਹਿਰ ਨੂੰ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਾਇਆ ਜਾ ਸਕੇ। ਇਸਦੀ ਪੁਸ਼ਟੀ ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰ ਆਉਣ ਵਾਲੇ ਸਾਰੇ ਰਸਤਿਆਂ ਤੇ ਚੈੱਕ ਪੋਸਟ ਬਣਾ ਦਿੱਤੇ ਗਏ ਹਨ, ਜਿੱਥੇ ਜ਼ਰੂਰੀ ਵਸਤਾਂ ਨੂੰ ਛੱਡ ਹੋਰ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਬਿਨਾਂ ਕਾਰਨ ਸ਼ਹਿਰ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਇਹ ਵੀ ਪੜ੍ਹੋ : ਅਟਾਰੀ ਦੇ ਕੁਆਰੰਟਾਈਨ ਸੈਂਟਰ ਵਿਚ ਮੈਡੀਕਲ ਸਟਾਫ ''ਤੇ ਹਮਲਾ    

PunjabKesari

ਪਰਮਿਟ ਦੇ ਨਾਲ ਦੇਣਾ ਹੋਵੇਗਾ ਠੋਸ ਕਾਰਨ
ਕਮਿਸ਼ਨਰੇਟ ਪੁਲਸ ਵੱਲੋਂ ਇਹ ਸਾਫ਼ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਕੋਈ ਵੀ ਵਾਹਨ ਬਿਨਾਂ ਕਾਰਨ ਅੰਮ੍ਰਿਤਸਰ ਵਿਚ ਦਾਖਲ ਨਹੀਂ ਹੋਵੇਗਾ। ਬੇਸ਼ੱਕ ਚਾਲਕ ਦੇ ਕੋਲ ਦੂਜੇ ਸੂਬਿਆਂ ਤੋਂ ਅੰਮ੍ਰਿਤਸਰ ਆਉਣ ਦਾ ਪਰਮਿਟ ਹੈ ਪਰ ਉਸ ਦੇ ਇਲਾਵਾ ਉਸ ਨੂੰ ਅੰਦਰ ਆਉਣ ਦਾ ਕੋਈ ਠੋਸ ਕਾਰਨ ਵੀ ਦੱਸਣਾ ਹੋਵੇਗਾ। ਬਿਨਾਂ ਕਾਰਨ ਉਸ ਵਾਹਨ ਨੂੰ ਸ਼ਹਿਰ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਸ ਲਈ ਪੁਲਸ ਵੱਲੋਂ ਹਰ ਰਸਤੇ 'ਤੇ ਖਾਸ ਇੰਤਜਾਮ ਕੀਤੇ ਗਏ ਹਨ। ਸ਼ਹਿਰ ਵਿਚ ਆਉਣ ਵਾਲੇ ਹਰ ਰਸਤੇ 'ਤੇ ਪੁਲਸ ਨੇ ਸਪੈਸ਼ਲ ਚੈੱਕ ਪੋਸਟ ਬਣਾਈ ਗਈ ਹੈ, ਜਿੱਥੇ ਨਾਕੇ 'ਤੇ ਤਾਇਨਾਤ ਪੁਲਸ ਅਧਿਕਾਰੀ ਚਾਲਕ ਤੋਂ ਸ਼ਹਿਰ ਵਿਚ ਆਉਣ ਦੇ ਕਾਰਨ ਪੁੱਛਦੇ ਹਨ ਜਿਸ ਤੋਂ ਬਾਅਦ ਪੋਸਟ ਇਚਾਰਜ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਨ ਤੋਂ ਬਾਅਦ ਹੀ ਉਸ ਚਾਲਕ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਤਰਨਤਾਰਨ : ਨਾਕੇ ''ਤੇ ਮਾਮੂਲੀ ਤਕਰਾਰ ਤੋਂ ਬਾਅਦ ਏ. ਐੱਸ. ਆਈ. ''ਤੇ ਹਮਲਾ    

PunjabKesari

ਇਹ ਕਹਿਣਾ ਹੈ ਡੀ. ਸੀ. ਪੀ. ਦਾ
ਡੀ. ਸੀ.ਪੀ. ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਆਉਣ ਵਾਲੇ ਹਰ ਰਸਤੇ 'ਤੇ ਬਣਾਈ ਗਈ ਪੁਲਸ ਪੋਸਟਾਂ ਨੂੰ ਇਹ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਵਾਹਨ ਬਿਨਾਂ ਕਾਰਨ ਸ਼ਹਿਰ ਵਿਚ ਦਾਖਲ ਨਾ ਹੋਣ ਸਾਰੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਾਹਨ ਬਾਹਰ ਤੋਂ ਸ਼ਹਿਰ ਵਿਚ ਆਉਣ ਲਈ ਪਰਮਿਟ ਵੀ ਦਿਖਾਉਂਦਾ ਹੈ ਤਾਂ ਉਸ ਤੋਂ ਵੀ ਕੋਈ ਠੋਸ ਕਾਰਨ ਲਿਆ ਜਾਵੇ ਅਤੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਉਸ ਵਾਹਨ ਨੂੰ ਸ਼ਹਿਰ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ।

ਇਹ ਵੀ ਪੜ੍ਹੋ : ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਟਾਂਡਾ ਦੇ 9 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ੇਟਿਵ 
 


Gurminder Singh

Content Editor

Related News