ਕੋਰੋਨਾ ਦਾ ਹੱਬ ਬਣੇ ਅੰਮ੍ਰਿਤਸਰ ਲਈ ਅਹਿਮ ਖਬਰ, ਪ੍ਰਸ਼ਾਸਨ ਨੇ ਕੀਤਾ ਵੱਡਾ ਐਲਾਨ

Wednesday, May 13, 2020 - 07:45 PM (IST)

ਕੋਰੋਨਾ ਦਾ ਹੱਬ ਬਣੇ ਅੰਮ੍ਰਿਤਸਰ ਲਈ ਅਹਿਮ ਖਬਰ, ਪ੍ਰਸ਼ਾਸਨ ਨੇ ਕੀਤਾ ਵੱਡਾ ਐਲਾਨ

ਅੰਮ੍ਰਿਤਸਰ (ਦਲਜੀਤ) : ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਵਪਾਰੀਆਂ ਦੀ ਮੰਗ ਅਨੁਸਾਰ ਹੋਲ ਸੇਲ ਬਾਜਾਰ ਪਹਿਲਾਂ ਹੀ ਸਵੇਰੇ 6 ਵਜੇ ਤੋਂ 10 ਵਜੇ ਤੱਕ ਖੋਲ ਦਿੱਤੇ ਗਏ ਸਨ ਅਤੇ ਹੁਣ ਵਪਾਰੀਆਂ ਦੀ ਮੰਗ ਅਨੁਸਾਰ ਹੀ ਪ੍ਰਚੂਨ ਵਿਕਰੇਤਾ ਸਵੇਰੇ 10.30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਆਪਣੀਆਂ ਦੁਕਾਨਾਂ ਖੋਲ੍ਹ ਸਕਣਗੇ। ਆਪਣੇ ਨਿਵਾਸ ਸਥਾਨ ਵਿਖੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਇਕ ਅਹਿਮ ਦੌਰਾਨ ਸੋਨੀ ਨੇ ਦੱਸਿਆ ਕਿ ਚੌੜੀਆਂ ਸੜਕਾਂ 'ਤੇ ਇਕ ਦਿਨ ਸੱਜਾ ਪਾਸਾ ਅਤੇ ਇਕ ਦਿਨ ਖੱਬੇ ਪਾਸੇ ਦੀਆਂ ਦੁਕਾਨਾਂ ਖੁਲ੍ਹਣਗੀਆਂ। ਉਨਾਂ ਦੱਸਿਆ ਕਿ ਭੀੜੇ ਬਾਜ਼ਾਰਾਂ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਗਿਆ ਹੈ ਅਤੇ ਇਨ੍ਹਾਂ ਜ਼ੋਨਾਂ ਵਿਚ ਇਕ ਦਿਨ ਏ ਜ਼ੋਨਾਂ ਦੀਆਂ ਦੁਕਾਨਾਂ, ਦੂਜੇ ਦਿਨ ਬੀ ਜ਼ੋਨਾਂ ਦੀਆਂ ਦੁਕਾਨਾਂ ਅਤੇ ਤੀਜੇ ਦਿਨ ਸੀ ਜ਼ੋਨਾਂ ਦੀਆਂ ਦੁਕਾਨਾਂ ਖੁਲ੍ਹਣਗੀਆਂ। ਕੈਬਨਿਟ ਮੰਤਰੀ ਨੇ ਵਪਾਰੀਆਂ ਨੂੰ ਕਿਹਾ ਕਿ ਸਰਕਾਰ ਤੁਹਾਡੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੁਰੱਖਿਆ, ਖੁਸ਼ਹਾਲੀ ਅਤੇ ਫਿਰ ਵਪਾਰ ਹੈ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਭੀੜ ਇਕੱਠੀ ਨਾ ਹੋਣ ਦੇਣ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਇਕ ਹੋਰ ਚੰਗੀ ਖਬਰ, 22 ਮਰੀਜ਼ਾਂ ਨੇ ਹਰਾਇਆ 'ਕੋਰੋਨਾ' 

PunjabKesari

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਸ਼ੋਸ਼ਲ ਡੀਸਟੈਂਸ ਦਾ ਪੂਰਾ ਖਿਆਲ ਰੱਖਣ ਅਤੇ ਦੁਕਾਨ 'ਤੇ ਕੰਮ ਕਰ ਰਹੇ ਸਾਰੇ ਵਰਕਰ, ਮਾਲਕ ਮਾਸਕ ਜ਼ਰੂਰ ਲਗਾਉਣ ਅਤੇ ਉਨ੍ਹਾਂ ਗ੍ਰਾਹਕਾਂ ਨੂੰ ਹੀ ਦੁਕਾਨ ਦੇ ਅੰਦਰ ਆਉਣ ਦੇਣ ਜਿਨ੍ਹਾਂ ਵਲੋਂ ਮਾਸਕ ਲਗਾਏ ਹੋਣ। ਉਨਾਂ ਕਿਹਾ ਕਿ ਹਰ ਦੁਕਾਨਦਾਰ ਨੂੰ ਸੈਨੀਟਾਈਜ਼ਰ ਦਾ ਇਸਤੇਮਾਲ ਵੀ ਜ਼ਰੂਰ ਕਰਨ। ਡਾ. ਸੁਖਚੈਨ ਸਿੰਘ ਗਿੱਲ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੇ ਵਪਾਰੀਆਂ ਨੂੰ ਦੱਸਿਆ ਕਿ ਸੈਲੂਨ, ਜਿਮ, ਮਾਲ, ਸਪਾ, ਬਿਊਟੀ ਪਾਰਲਰ, ਵਰਗੀਆਂ ਦੁਕਾਨਾਂ ਬਿਲਕੁਲ ਨਹੀਂ ਖੁਲ੍ਹਣਗੀਆਂ ਅਤੇ ਨਾ ਹੀ ਦੁਕਾਨਦਾਰਾਂ ਨੂੰ ਕਿਸੇ ਤਰ੍ਹਾਂ ਦਾ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ। ਉਨਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਉਲੰਘਣਾ ਹੋਣ 'ਤੇ ਇਹ ਛੋਟ ਵਾਪਸ ਵੀ ਲਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਲੁਧਿਆਣਾ ਪੁਲਸ ਬਦਲਾਅ ਦੀ ਤਿਆਰੀ 'ਚ, ਚੁੱਕਣ ਜਾ ਰਹੀ ਇਹ ਵੱਡਾ ਕਦਮ


author

Gurminder Singh

Content Editor

Related News