ਨਵਾਸ਼ਹਿਰ ''ਚ ਕੋਰੋਨਾ ਪੀੜਤਾਂ ''ਚ ਵਾਧਾ, ਇਕੋ ਪਰਿਵਾਰ ਦੇ 3 ਜੀਅ ਆਏ ਪਾਜ਼ੇਟਿਵ

Saturday, Jun 06, 2020 - 10:24 PM (IST)

ਨਵਾਸ਼ਹਿਰ ''ਚ ਕੋਰੋਨਾ ਪੀੜਤਾਂ ''ਚ ਵਾਧਾ, ਇਕੋ ਪਰਿਵਾਰ ਦੇ 3 ਜੀਅ ਆਏ ਪਾਜ਼ੇਟਿਵ

ਨਵਾਸ਼ਹਿਰ,(ਜੋਵਨਪ੍ਰੀਤ)— ਭਾਵੇ ਲੋਕ ਕੋਰੋਨਾ ਵਾਇਰਸ ਤੋਂ ਬੇਪਰਵਾਹ ਹੋ ਗਏ ਹਨ ਪਰ ਹੁਣ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਮਿਲਣਾ ਲਗਾਤਾਰ ਜਾਰੀ ਹੈ। ਨਵਾਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਦੇਰ ਸ਼ਾਮ ਆਈ ਰਿਪੋਰਟ 'ਚ ਇਕੋ ਪਰਿਵਾਰ ਦੇ ਤਿੰਨ ਜੀਅ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਆਰ.ਪੀ.ਭਾਟੀਆ ਨੇ ਦੱਸਿਆ ਕਿ ਇਨ੍ਹਾ 'ਚ ਇਕ ਵਿਅਕਤੀ ਜਿਸ ਦੀ ਉਮਰ 31 ਸਾਲ, ਇਕ ਔਰਤ 25 ਸਾਲ ਅਤੇ 3 ਸਾਲ ਦਾ ਬੱਚਾ ਸ਼ਾਮਲ ਹੈ, ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਹ 30 ਮਈ ਨੂੰ ਦਿੱਲੀ ਤੋਂ ਪਿੰਡ ਸਲੋਹ ਵਾਪਸ ਆਏ ਸਨ।


author

Bharat Thapa

Content Editor

Related News