ਅੱਜ ਤੋਂ ਸਰਕਾਰੀ ਡਿਸਪੈਂਸਰੀਆਂ ’ਚ ਵੀ ਮੁਫ਼ਤ ਲੱਗੇਗੀ ''ਕੋਰੋਨਾ ਵੈਕਸੀਨ''

Thursday, Apr 01, 2021 - 10:05 AM (IST)

ਸਮਾਣਾ (ਅਨੇਜਾ) : ਕੋਰੋਨਾ ਮਹਾਮਾਰੀ ਦਾ ਕਰੋਪ ਅਸੀਂ ਸਾਰੇ ਦੇਖ ਚੁੱਕੇ ਹਾਂ, ਜਿਸ ਲਈ ਇਸ ਤੋਂ ਬਚਾਅ ਸਬੰਧੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪੰਚਾਇਤ ਯੂਨੀਅਨ ਪ੍ਰਧਾਨ ਯਾਦਵਿੰਦਰ ਧਨੌਰੀ ਨੇ ਸਮਾਣਾ ਸਿਵਲ ਹਸਪਤਾਲ ਵਿਚ ਕੋਰੋਨਾ ਤੋਂ ਬਚਾਅ ਸਬੰਧੀ ਵੈਕਸੀਨ ਲਵਾਉਣ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਅਜੈਬ ਸਿੰਘ ਬਲਾਕ ਡਿਵੈਲਪਮੈਂਟ ਪੰਚਾਇਤ ਅਫ਼ਸਰ (ਬੀ. ਡੀ. ਪੀ. ਓ.) ਸਮਾਣਾ, ਗੁਰਤੇਜ ਸਿੰਘ ਵੀਡੀਓ ਸਮਾਣਾ ਅਤੇ ਸੋਨੀ ਦਾਨੀਪੁਰ ਚੇਅਰਮੈਨ ਬਲਾਕ ਸਮੰਤੀ ਸਮਾਣ ਨੇ ਵੀ ਵੈਕਸੀਨ ਵੀ ਲਵਾਈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸਰਕਾਰੀ ਬੱਸਾਂ 'ਚ 'ਮੁਫ਼ਤ' ਸਫਰ ਕਰਨਗੀਆਂ ਬੀਬੀਆਂ, ਕੋਲ ਰੱਖਣੇ ਪੈਣਗੇ ਇਹ ਦਸਤਾਵੇਜ਼

ਵੈਕਸੀਨ ਲਵਾਉਣ ਉਪਰੰਤ ਧਨੌਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅਤੇ ਸਿਹਤ ਮਹਿਕਮੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਹਸਪਤਾਲਾਂ ਵਿਚ ਤਾਂ ਪਹਿਲਾਂ ਤੋਂ ਹੀ ਕੋਰੋਨਾ ਤੋਂ ਬਚਾਅ ਸਬੰਧੀ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ। ਹੁਣ ਇਕ ਅਪ੍ਰੈਲ ਤੋਂ ਸਮੁੱਚੀਆਂ ਸਰਕਾਰੀ ਡਿਸਪੈਂਸਰੀਆਂ ਵਿਚ ਵੀ ਇਹ ਵੈਕਸੀਨ ਬਿਲਕੁਲ ਮੁਫ਼ਤ ਲੱਗਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਬਿੱਲਾਂ ਦੇ ਭੁਗਤਾਨ ਸਬੰਧੀ ਮਿਲੀ ਇਹ ਰਾਹਤ

ਉਨ੍ਹਾਂ ਕਿਹਾ ਕਿ ਉਹ ਸਮੂਹ ਪੰਚਾਂ-ਸਰਪੰਚਾਂ ਨੂੰ ਅਪੀਲ ਕਰਦੇ ਹਨ ਕਿ ਉਹ ਖ਼ੁਦ ਤਾਂ ਵੈਕਸੀਨ ਲਵਾਉਣ ਹੀ, ਸਗੋਂ ਸਮੂਹ ਪਿੰਡ ਵਾਸੀਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਤਾਂ ਜੋ ਹਰ ਕਿਸੇ ਨੂੰ ਵੈਕਸੀਨ ਲੱਗ ਸਕੇ ਕਿਉਂਕਿ ਜੇਕਰ ਸਾਰਿਆਂ ਨੂੰ ਵੈਕਸੀਨ ਲੱਗ ਜਾਵੇਗੀ ਤਾਂ ਹੀ ਅਸੀਂ ਕੋਰੋਨਾ ਨੂੰ ਮਾਤ ਦੇਣ ਵਿਚ ਕਾਮਯਾਬ ਹੋ ਪਾਵਾਂਗੇ।

ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ PSPCL ਨੇ ਕੀਤੇ ਇਹ ਖ਼ਾਸ ਪ੍ਰਬੰਧ

ਇਸ ਤਰ੍ਹਾਂ ਕੋਰੋਨਾ ਮਹਾਮਾਰੀ ਤੋਂ ਸਭ ਦਾ ਬਚਾਅ ਵੀ ਹੋ ਸਕੇਗਾ। ਇਸ ਮੌਕੇ ਗੁਰਦੇਵ ਸਿੰਘ ਢਿੱਲੋਂ ਦਾਨੀਪੁਰ, ਮਲਕੀਤ ਸਿੰਘ ਖਾਨਪੁਰ, ਅਮਰਿੰਦਰ ਸਿੰਘ ਢੋਟ ਸਰਪੰਚ ਪਿੰਡ ਫਤਿਹਪੁਰ, ਪ੍ਰਿੰਸ ਕਾਂਸਲ ਟੀ. ਏ. ਮਨਰੇਗਾ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


Babita

Content Editor

Related News