ਚੰਗੀ ਖ਼ਬਰ : ਪੰਜਾਬ ''ਚ ਅੱਜ ਤੋਂ 18-44 ਉਮਰ ਵਰਗ ਵਾਲਿਆਂ ਨੂੰ ਲੱਗੇਗੀ ''ਵੈਕਸੀਨ'', ਸੂਬੇ ਨੂੰ ਮਿਲੇ 1 ਲੱਖ ਟੀਕੇ

05/10/2021 9:13:07 AM

ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਸੂਬੇ ਭਰ ਵਿਚ ਸੋਮਵਾਰ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਟੀਕੇ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਸਾਲ ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਸਿਰਫ਼ 1 ਲੱਖ ਖ਼ੁਰਾਕਾਂ ਪ੍ਰਾਪਤ ਹੋਈਆਂ ਹਨ। ਇਸ ਲਈ ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਰਡ ਫਲੂ' ਨੂੰ ਲੈ ਕੇ ਅਲਰਟ ਜਾਰੀ, ਸੀਲ ਕੀਤਾ ਗਿਆ ਇਲਾਕਾ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਲਿਮਟਿਡ ਨੂੰ 30 ਲੱਖ ਖ਼ੁਰਾਕਾਂ ਦਾ ਆਰਡਰ ਕਰ ਦਿੱਤਾ ਹੈ, ਜਿਸ ਤਹਿਤ ਮਈ, 2021 ਵਿਚ 18-44 ਸਾਲ ਉਮਰ ਵਰਗ ਲਈ 4.29 ਲੱਖ ਖ਼ੁਰਾਕਾਂ ਦੀ ਵੰਡ ਕੀਤੀ ਜਾਵੇਗੀ। ਸਿੱਧੂ ਨੇ ਕਿਹਾ ਕਿ ਟੀਕਾ ਮਾਹਰ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਮਈ ਵਿਚ ਉਪਲੱਬਧ ਖ਼ੁਰਾਕਾਂ ਦੀ ਵੰਡ ਲਈ ਨਿੱਜੀ ਖੇਤਰ ਅਤੇ ਹੋਰ ਸਰੋਤਾਂ ਦੀ ਭਾਈਵਾਲੀ ਨਾਲ ਖ਼ੁਰਾਕਾਂ ਦੀ ਮੰਗ ਦੀ ਪੂਰਤੀ ਕੀਤੀ ਜਾਵੇ। ਸਹਿ-ਰੋਗਾਂ ਨਾਲ ਪੀੜਤ ਵਿਅਕਤੀਆਂ ਨੂੰ ਗੰਭੀਰ ਬਿਮਾਰੀ ਦਾ ਸਭ ਤੋਂ ਵੱਧ ਜ਼ੋਖਮ ਹੁੰਦਾ ਹੈ ਅਤੇ ਇਸ ਲਈ ਅਗਲੇ ਪੜਾਅ ਵਿਚ 70 ਫ਼ੀਸਦੀ ਖ਼ੁਰਾਕਾਂ ਇਸ ਸਮੂਹ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਨਾਲ ਲੜ ਰਹੇ 'ਪੰਜਾਬ' ਲਈ ਚਿੰਤਾ ਭਰੀ ਖ਼ਬਰ, ਅੰਕੜਿਆਂ 'ਚ ਸਾਹਮਣੇ ਆਈ ਇਹ ਗੱਲ

ਕੁੱਝ ਆਬਾਦੀ ਦੇ ਉੱਚ ਜ਼ੋਖਮ ਵਾਲੇ ਸਮੂਹਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਝ ਕਿੱਤਿਆਂ ਵਿਚ ਦੂਜੇ ਵਿਅਕਤੀਆਂ ਨਾਲ ਵਧੇਰੇ ਗੱਲਬਾਤ ਕਰਨੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਲਾਗ ਲੱਗਣ ਅਤੇ ਫੈਲਾਅ ਦਾ ਸਭ ਤੋਂ ਵੱਧ ਜ਼ੋਖਮ ਹੁੰਦਾ ਹੈ, ਇਸ ਲਈ 30 ਫ਼ੀਸਦੀ ਖ਼ੁਰਾਕਾਂ ਇਸ ਸਮੂਹ ਲਈ ਨਿਰਧਾਰਿਤ ਕੀਤੀਆਂ ਜਾਣ। ਇਸ ਸਬੰਧੀ ਰਣਨੀਤੀ ਵਿਚ ਜ਼ੋਖਮ ਵਾਲੇ ਪੇਸ਼ੇਵਰਾਂ ਦੀ ਸੂਚੀ ਪਹਿਲਾਂ ਹੀ ਪੇਸ਼ ਕੀਤੀ ਜਾ ਚੁੱਕੀ ਹੈ ਪਰ ਮਈ 2021 ਲਈ ਸਿਰਫ ਉੱਚ ਜ਼ੋਖਮ ਵਾਲੀਆਂ ਤਿੰਨ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ, ਜਿਨ੍ਹਾਂ ਵਿਚ ਸਰਕਾਰੀ ਮੁਲਾਜ਼ਮ, ਉਸਾਰੀ ਕਾਮੇ, ਅਧਿਆਪਕ ਅਤੇ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਹੋਰ ਮੁਲਾਜ਼ਮ ਸ਼ਾਮਲ ਹਨ।

ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਲਾਰੈਂਸ ਦਾ ਸੱਜਾ ਹੱਥ 'ਮੌਂਟੀ ਸ਼ਾਹ' ਗ੍ਰਿਫ਼ਤਾਰ, CCTV 'ਚ ਕੈਦ ਹੋਈ ਸੀ ਵਾਰਦਾਤ

ਜ਼ਿਲ੍ਹਿਆਂ ਵਿਚ ਟੀਕਿਆਂ ਦੀ ਵੰਡ ਲਈ ਬਣਾਈ ਰਣਨੀਤੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਆਬਾਦੀ, ਮੌਤ ਦਰ ਅਤੇ ਘਣਤਾ ਦੇ ਆਧਾਰ ’ਤੇ 3 ਜ਼ੋਨਾਂ, ਏ, ਬੀ ਅਤੇ ਸੀ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ 50 ਫ਼ੀਸਦੀ, 30 ਫ਼ੀਸਦੀ ਅਤੇ 20 ਫ਼ੀਸਦੀ ਅਲਾਟਮੈਂਟ ਨਿਰਧਾਰਿਤ ਕੀਤੀ ਗਈ ਹੈ। ਜਦੋਂ ਹੋਰ ਖ਼ੁਰਾਕਾਂ ਉਪਲੱਬਧ ਹੁੰਦੀਆਂ ਹਨ ਜਾਂ ਮਹਾਮਾਰੀ ਦੇ ਹਾਲਾਤ ਬਦਲਦੇ ਹਨ, ਤਾਂ ਤਰਜ਼ੀਹੀ ਢਾਂਚੇ ਨੂੰ ਬਦਲਿਆ ਜਾ ਸਕਦਾ ਹੈ।
ਨੋਟ : ਪੰਜਾਬ 'ਚ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਹੀ ਕੋਰੋਨਾ ਲਾਗ ਦੀ ਬੀਮਾਰੀ ਬਾਰੇ ਦਿਓ ਆਪਣੀ ਰਾਏ
 


Babita

Content Editor

Related News