ਕੋਰੋਨਾ ਦੇ ਦੌਰ ’ਚ ਘਾਤਕ ਸਿੱਧ ਹੋ ਰਹੀ ਹੈ ਤੰਬਾਕੂਨੋਸ਼ੀ, ਸਾਲ 2019 ’ਚ ਹੋਈਆਂ 1.3 ਮਿਲੀਅਨ ਮੌਤਾਂ

Monday, May 31, 2021 - 10:16 AM (IST)

ਕੋਰੋਨਾ ਦੇ ਦੌਰ ’ਚ ਘਾਤਕ ਸਿੱਧ ਹੋ ਰਹੀ ਹੈ ਤੰਬਾਕੂਨੋਸ਼ੀ, ਸਾਲ 2019 ’ਚ ਹੋਈਆਂ 1.3 ਮਿਲੀਅਨ ਮੌਤਾਂ

ਅੰਮ੍ਰਿਤਸਰ (ਦਲਜੀਤ ਸ਼ਰਮਾ) - ਦੁਨੀਆ ’ਚ 2019 ’ਚ 1.7 ਮਿਲੀਅਨ ਮੌਤਾਂ ਦਿਲ ਦੇ ਰੋਗਾਂ ਨਾਲ ਅਤੇ 1.3 ਮਿਲੀਅਨ ਮੌਤਾਂ ਫੇਫੜਿਆਂ ਦੇ ਕੈਂਸਰ ਨਾਲ ਹੋਈਆਂ, ਜਿਨ੍ਹਾਂ ’ਚ ਮੁੱਖ ਤੌਰ ’ਤੇ ਤੰਬਾਕੂਨੋਸ਼ੀ ਜ਼ਿੰਮੇਵਾਰ ਸੀ। ਅੱਜ ਕੋਰੋਨਾ ਮਹਾਮਾਰੀ ਦੇ ਦੌਰ ’ਚ ਤੰਬਾਕੂਨੋਸ਼ੀ ਹੋਰ ਵੀ ਘਾਤਕ ਸਿੱਧ ਹੋ ਰਹੀ ਹੈ। ਇਹ ਜਾਣਕਾਰੀ ਸਿਹਤ ਵਿਭਾਗ ਦੇ ਡਿਪਟੀ ਡਰੈਕਟਰ ਡੈਂਟਲ-ਕਮ-ਜ਼ਿਲ੍ਹਾ ਕੋਟਪਾ ਇੰਚਾਰਜ ਡਾ. ਸ਼ਰਨਜੀਤ ਕੌਰ ਸਿੱਧੂ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦਿੱਤੀ।

ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)

ਡਾ. ਸਿੱਧੂ ਨੇ ਦੱਸਿਆ ਕਿ 31 ਮਈ ਨੂੰ ਪੂਰੀ ਦੁਨੀਆ ’ਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਥੀਮ ਹੈ ‘ਤੰਬਾਕੂ ਛੱਡਣ ਦਾ ਵਾਅਦਾ’ 1988 ’ਚ ਵਿਸ਼ਵ ਸਿਹਤ ਸੰਸਥਾ ਨੇ ਤੰਬਾਕੂ ਵਿਰੋਧੀ ਦਿਵਸ ਦੀ ਸ਼ੁਰੂਆਤ ਦੁਨੀਆ ’ਚ ਤੰਬਾਕੂ ਦੇ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਸਿਹਤਮੰਦ ਜੀਵਨ ਜਾਂਚ ਅਪਣਾਉਣ ਲਈ ਪ੍ਰੇਰਿਤ ਕਰਨ ਲਈ 31 ਮਈ ਨੂੰ ਤੰਬਾਕੂ ਵਿਰੋਧੀ ਦਿਵਸ ਦੀ ਸ਼ੁਰੂਆਤ ਕੀਤੀ ਗਈ ਸੀ, ਕਿਉਂਕਿ ਜਿਸ ਤਰ੍ਹਾਂ ਹਵਾ ਦੇ ਪ੍ਰਦੂਸ਼ਣ ਨਾਲ ਸਿਹਤ ’ਤੇ ਬੁਰਾ ਪ੍ਰਭਾਵ ਪੈਂਦਾ ਹੈ, ਇਸੇ ਤਰ੍ਹਾਂ ਤੰਬਾਕੂ ਦੇ ਸੇਵਨ ਨਾਲ ਫੇਫੜਿਆਂ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

2019 ’ਚ ਲਗਭਗ 80 ਲੱਖ ਲੋਕਾਂ ਦੀ ਮੌਤ ਸਿਰਫ਼ ਤੰਬਾਕੂਨੋਸ਼ੀ ਨਾਲ ਹੋ ਗਈ। ਇਕ ਰਿਸਰਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਪੀੜ੍ਹੀ ਸਭ ਤੋਂ ਜ਼ਿਆਦਾ ਤੰਬਾਕੂਨੋਸ਼ੀ ਦਾ ਸ਼ਿਕਾਰ ਹੋ ਰਹੀ ਹੈ। ਨਵੇਂ ਤੰਬਾਕੂ ਸੇਵਨ ਕਰਨ ਵਾਲਿਆਂ ’ਚ 89 ਫੀਸਦੀ 25 ਸਾਲ ਤੱਕ ਦੇ ਨੌਜਵਾਨ ਹੁੰਦੇ ਹਨ।

ਪੜ੍ਹੋ ਇਹ ਵੀ ਖਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਡਾ. ਸਿੱਧੂ ਨੇ ਕਿਹਾ ਕਿ ਤੰਬਾਕੂ ਦਾ ਸਿੱਧਾ ਅਸਰ ਫੇਫੜਿਆਂ ਅਤੇ ਦਿਲ ’ਤੇ ਹੁੰਦਾ ਹੈ ਅਤੇ ਕੋਰੋਨਾ ’ਚ ਵੀ ਫੇਫੜਿਆਂ ’ਤੇ ਅਸਰ ਹੁੰਦਾ ਹੈ ਅਤੇ ਵਿਅਕਤੀ ਦੀ ਰੋਗਾਂ ਖ਼ਿਲਾਫ਼ ਲੜਨ ਦੀ ਤਾਕਤ ਘਟ ਜਾਂਦੀ ਹੈ ਅਤੇ ਇਹੀ ਉਸ ਲਈ ਘਾਤਕ ਹੋ ਨਿਬੜਦੀ ਹੈ। ਇਸ ਲਈ ਜ਼ਰੂਰੀ ਹੈ ਨੌਜਵਾਨਾਂ ਨੂੰ ਤੰਬਾਕੂਨੋਸ਼ੀ ਤੋਂ ਬਚਾਇਆ ਜਾਵੇ। ਇਸ ਲਈ ਉਨ੍ਹਾਂ ਨੂੰ ਇਕ ਨਿਸ਼ਚਿਤ ਦਿਨ ਮਿਤੀ ’ਤੇ ਪਾਬੰਦ ਕੀਤਾ ਜਾ ਸਕਦਾ ਹੈ। ਦੋਸਤਾਂ, ਰਿਸ਼ਤੇਦਾਰਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਉਹ ਲਿਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਤੰਬਾਕੂ ਛੱਡਣ ’ਤੇ ਆਉਣ ਵਾਲੀਆਂ ਮੁਸ਼ਕਲਾਂ ਲਈ ਮਾਨਸਿਕ ਤੌਰ ’ਤੇ ਤਿਆਰ ਹੋਣਾ ਅਤੇ ਤੰਬਾਕੂ ਪਦਾਰਥਾਂ ਨੂੰ ਅਪਣੇ ਆਸ-ਪਾਸ ਤੋਂ ਹਟਾ ਦੇਣਾ ਚਾਹੀਦਾ ਹੈ ਤਾਂ ਹੀ ਤੰਬਾਕੂ ਨੂੰ ਛੱਡਣ ’ਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਆਓ ਅੱਜ ਅਸੀਂ ਪ੍ਰਣ ਕਰੀਏ ਕਿ ਨਾ ਤਾਂ ਅਸੀਂ ਤੰਬਾਕੂਨੋਸ਼ੀ ਕਰਾਂਗੇ ਅਤੇ ਜੋ ਵੀ ਆਪਣੇ ਦੋਸਤ ਰਿਸ਼ਤੇਦਾਰ ਜਾ ਜਾਣਕਾਰ ਕਰਦੇ ਹਨ, ਉਨ੍ਹਾਂ ਨੂੰ ਵੀ ਤੰਬਾਕੂ ਛੱਡਣ ਲਈ ਪ੍ਰੇਰਿਤ ਕਰਾਂਗੇ।

ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ


author

rajwinder kaur

Content Editor

Related News