ਧਾਗਾ ਫੈਕਟਰੀ ''ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ''ਕੋਰੋਨਾ'' ਰਿਪੋਰਟ ਆਈ ਪਾਜ਼ੇਟਿਵ

Monday, Jul 20, 2020 - 05:13 PM (IST)

ਧਾਗਾ ਫੈਕਟਰੀ ''ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ''ਕੋਰੋਨਾ'' ਰਿਪੋਰਟ ਆਈ ਪਾਜ਼ੇਟਿਵ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਵਿਖੇ ਅੱਜ ਇਕ ਧਾਗਾ ਫੈਕਟਰੀ 'ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਥਾਨਕ ਹਸਪਤਾਲ ਦੇ ਐੱਸ. ਐੱਮ. ਓ ਡਾਕਟਰ ਪ੍ਰਵੀਨ ਗਰਗ ਅਤੇ ਹੈਲਥ ਇੰਸਪੈਕਟਰ ਕਾਕਾ ਰਾਮ ਸ਼ਰਮਾ ਨੇ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਬੀਤੇ ਦਿਨ ਭਵਾਨੀਗੜ੍ਹ ਸੰਗਰੂਰ ਨੈਸ਼ਨਲ ਹਾਈਵੇਅ ਉਪਰ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਸਥਿਤ ਇਕ ਧਾਗਾ ਫੈਕਟਰੀ 'ਚ ਕੰਮ ਕਰਦੇ 50-55 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦੇ ਕੋਰੋਨਾ ਦੀ ਜਾਂਚ ਲਈ ਨਮੂਨੇ ਲਏ ਸਨ, ਜੋ ਕਿ ਹੁਣ ਸਥਾਨਕ ਸ਼ਹਿਰ ਦੀ ਰਾਮਪੁਰਾ ਰੋਡ ਉਪਰ ਸਥਿਤ ਇਕ ਕਾਲੋਨੀ 'ਚ ਰਹਿੰਦੇ ਹਨ, ਜਿਨ੍ਹਾਂ 'ਚੋਂ ਇਕ ਪ੍ਰਵਾਸੀ ਮਜ਼ਦੂਰ ਮੋਹਨ ਪੁੱਤਰ ਰਾਮ ਅਸ਼ੀਸ਼ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਵਾਸੀ ਨੂੰ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਵਿਖੇ ਭਰਤੀ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰ ਦੇ ਸੰਪਕਰ 'ਚ ਆਉਣ ਵਾਲੇ ਹੋਰ ਵਿਅਕਤੀ ਦੀ ਪਛਾਣ ਕਰਕੇ ਉਨ੍ਹਾਂ ਦੇ ਵੀ ਜਾਂਚ ਲਈ ਨਮੂਨੇ ਲਏ ਜਾਣਗੇ।

ਇਹ ਵੀ ਪੜ੍ਹੋ : ਫਿਰੋਜ਼ਪੁਰ ਜ਼ਿਲ੍ਹੇ 'ਚ ਐੱਸ. ਪੀ. ਸਣੇ 4 ਲੋਕਾਂ ਦੀ ਰਿਪੋਰਟ ਆਈ 'ਕੋਰੋਨਾ' ਪਾਜ਼ੇਟਿਵ

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 10153 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1272, ਲੁਧਿਆਣਾ 'ਚ 1839, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1664, ਸੰਗਰੂਰ 'ਚ 733 ਕੇਸ, ਪਟਿਆਲਾ 'ਚ 981, ਮੋਹਾਲੀ 'ਚ 531, ਗੁਰਦਾਸਪੁਰ 'ਚ 310 ਕੇਸ, ਪਠਾਨਕੋਟ 'ਚ 275, ਤਰਨਤਾਰਨ 229, ਹੁਸ਼ਿਆਰਪੁਰ 'ਚ 271, ਨਵਾਂਸ਼ਹਿਰ 'ਚ 265, ਮੁਕਤਸਰ 172, ਫਤਿਹਗੜ੍ਹ ਸਾਹਿਬ 'ਚ 201, ਰੋਪੜ 'ਚ 159, ਮੋਗਾ 'ਚ 199, ਫਰੀਦਕੋਟ 200, ਕਪੂਰਥਲਾ 153, ਫਿਰੋਜ਼ਪੁਰ 'ਚ 227, ਫਾਜ਼ਿਲਕਾ 154, ਬਠਿੰਡਾ 'ਚ 177, ਬਰਨਾਲਾ 'ਚ 80, ਮਾਨਸਾ 'ਚ 71 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 6884 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 3016 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 253 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ :  ਖ਼ਤਰਨਾਕ ਗੈਂਗਸਟਰ ਨੀਟਾ ਦਿਓਲ ਵਲੋਂ ਜੇਲ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼


author

Anuradha

Content Editor

Related News