ਨਸ਼ੇ ਦੀ ਓਵਰਡੋਜ਼ ਨਾਲ ਮਰੇ ਵਿਅਕਤੀ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ

Wednesday, May 20, 2020 - 04:22 PM (IST)

ਨਸ਼ੇ ਦੀ ਓਵਰਡੋਜ਼ ਨਾਲ ਮਰੇ ਵਿਅਕਤੀ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ

ਲੁਧਿਆਣਾ (ਰਾਜ) : ਇੱਥੋਂ ਦੇ ਥਾਣਾ ਸਲੇਮ ਟਾਬਰੀ ਦੇ ਇਲਾਕੇ ਭੱਟੀਆਂ ਬੇਟ ਦੀ ਗਗਨਦੀਪ ਕਾਲੋਨੀ 'ਚ ਰਹਿਣ ਵਾਲੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਮੰਗਲਵਾਰ ਨੂੰ ਨੌਜਵਾਨ ਦੀ ਲਾਸ਼ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਮੁਤਾਬਕ ਭੱਟੀਆਂ ਬੇਟ ਦੀ ਗਗਨਦੀਪ ਕਾਲੋਨੀ 'ਚ ਰਹਿਣ ਵਾਲੇ 27 ਸਾਲ ਦੇ ਰਿੰਕੂ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਸੀ। ਪੁਲਸ ਦਾ ਕਹਿਣਾ ਸੀ ਕਿ ਬੀਮਾਰੀ ਕਾਰਨ ਉਸ ਦੀ ਮੌਤ ਹੋਈ ਹੈ, ਜਦੋਂਕਿ ਘਰ ਵਾਲਿਆਂ ਦਾ ਕਹਿਣਾ ਸੀ ਕਿ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਉਸ ਦੀ ਲਾਸ਼ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤੀ ਸੀ ਅਤੇ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਅੱਜ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਹਸਪਤਾਲ ਦੀ ਡਾ. ਗੀਤਾ ਕਟਾਰੀਆ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਉਸ ਦੇ ਸੰਪਰਕ 'ਚ ਆਏ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਅਤੇ ਉਸ ਦੇ ਪਰਿਵਾਰ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ► ਜਲੰਧਰ 'ਚ ਇਕ ਹੋਰ 'ਕੋਰੋਨਾ' ਦਾ ਪਾਜ਼ੇਟਿਵ ਕੇਸ ਮਿਲਿਆ, ਗਿਣਤੀ 216 ਤੱਕ ਪੁੱਜੀ 

6 ਕੈਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ 44 ਕੈਦੀਆਂ ਦੇ ਟੈਸਟ ਕਰਵਾਏ
ਲੁਧਿਆਣਾ (ਸਿਆਲ) : ਬ੍ਰੋਸਟਲ ਜੇਲ ਵਿਚ 6 ਕੈਦੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਕਤ ਬੈਰਕ ਵਿਚ 44 ਕੈਦੀਆਂ ਦੇ ਟੈਸਟ ਜਾਂਚ ਲਈ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਜੇਲ ਦੀਆਂ ਕੁਆਰੰਟਾਈਨ ਬੈਰਕਾਂ ਵਿਚ ਕੈਦੀਆਂ ਦੀ ਕੁੱਲ ਗਿਣਤੀ 354 ਹੋ ਗਈ ਹੈ। ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੇਟਿਵ ਕੈਦੀਆਂ ਦੇ ਬੈਰਕ ਵਿਚ ਰਹਿਣ ਵਾਲੇ ਜਿਨ੍ਹਾਂ ਨੂੰ ਜ਼ਮਾਨਤ ਮਿਲਣ 'ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੇ ਰਿਹਾਈ ਵਾਰੰਟ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਮੈਡੀਕਲ ਟੀਮ ਉਨ੍ਹਾਂ ਦੇ ਟੈਸਟ ਸੈਂਪਲ ਲੈ ਕੇ 14 ਦਿਨ ਲਈ ਹੋਮ ਕੁਆਰੰਟਾਈਨ ਕਰ ਸਕੇ।

ਇਹ ਵੀ ਪੜ੍ਹੋ ► ਅੱਜ ਫੇਸਬੁਕ 'ਤੇ ਲਾਈਵ ਹੋ ਕੇ ਸਿੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਗੇ ਸਿੱਖਿਆ ਮੰਤਰੀ 

2 ਸਾਲ ਦੀ ਬੱਚੀ ਆਈ ਪਾਜ਼ੇਟਿਵ
ਸ਼ਹਿਰ ਵਿਚ 2 ਸਾਲ ਦੀ ਲੜਕੀ ਦਾ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ, ਜਿਸ ਤੋਂ ਅਧਿਕਾਰੀ ਵੀ ਹੈਰਾਨ ਹਨ। ਇਸ ਤੋਂ ਇਲਾਵਾ ਆਰ. ਪੀ. ਐੱਫ. ਜਵਾਨਾਂ ਦੇ ਸੰਪਰਕ 'ਚ ਆਏ 3 ਟਿਕਟ ਚੈੱਕਰਾਂ ਅਤੇ 3 ਹੋਰ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਨਾਮ ਪਤਾ ਗਲਤ ਹੋਣ ਕਾਰਨ ਹੁਣ ਤੱਕ ਉਨ੍ਹਾਂ ਦਾ ਪਤਾ ਨਹੀਂ ਮਿਲ ਸਕਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ ਅਜਿਹੇ ਲੋਕ ਹੋਰਨਾਂ ਲੋਕਾਂ ਨੂੰ ਬੀਮਾਰ ਕਰ ਸਕਦੇ ਹਨ। ਉਨ੍ਹਾਂ ਨੂੰ ਲੱਭਣ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।


author

Anuradha

Content Editor

Related News