ਜ਼ਿਲਾ ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਹੋਇਆ ਭਾਰੀ ਵਾਧਾ, 10 ਲੋਕਾਂ ਦੀ ਮੌਤ
Friday, Mar 26, 2021 - 09:51 PM (IST)
ਲੁਧਿਆਣਾ (ਸਹਿਗਲ)- ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਕਾਰਣ 10 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 5 ਮ੍ਰਿਤਕ ਲੁਧਿਆਣਾ ਜ਼ਿਲੇ ਦੇ, ਜਦੋਂ ਕਿ 5 ਹੋਰ ਸ਼ਹਿਰਾਂ 1 ਹੁਸ਼ਿਆਰਪੁਰ, 1 ਪਟਿਆਲਾ, 1 ਮੁੰਬਈ, 1 ਜਲੰਧਰ ਅਤੇ 1 ਐੱਸ.ਬੀ.ਐੱਸ. ਨਗਰ ਦਾ ਰਹਿਣ ਵਾਲਾ ਸੀ। ਪਿਛਲੇ 15 ਦਿਨਾਂ ਵਿਚ ਹੁਣ ਤੱਕ 107 ਮਰੀਜ਼ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 57 ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਸਨ ਜਦੋਂ ਕਿ 50 ਦੂਜੇ ਸ਼ਹਿਰਾਂ ਵਿਚ ਜਾਂ ਸੂਬਿਆਂ ਨਾਲ ਸਬੰਧਿਤ ਸਨ।
ਇਹ ਵੀ ਪੜ੍ਹੋ- ਜ਼ਿਲਾ ਕਪੂਰਥਲਾ 'ਚ ਕੋਰੋਨਾ ਦਾ ਕਹਿਰ ਜਾਰੀ, 327 ਨਵੇਂ ਪਾਜੇਟਿਵ ਕੇਸ
ਪਿਛਲੇ 24 ਘੰਟਿਆਂ ਵਿਚ ਮਹਾਨਗਰ ਵਿਚ 458 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 395 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ ਜਦੋਂ ਕਿ 63 ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਿਤ ਹਨ। ਜ਼ਿਲੇ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ 42 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਪਿੱਛੋਂ ਪਾਜ਼ੇਟਿਵ ਹੋਏ 75 ਮਰੀਜ਼ ਹਸਪਤਾਲਾਂ ਦੀ ਓ.ਪੀ.ਡੀ. ਵਿਚ ਸਾਹਮਣੇ ਆਏ ਜਦੋਂ ਕਿ 170 ਬਲੂ ਕਾਰਨਰ ਵਿਚ ਜਾਂਚ ਦੌਰਾਨ ਪਾਜ਼ੇਟਿਵ ਆਏ ਇਸ ਤੋਂ ਇਲਾਵਾ 6 ਹੈਲਥ ਕੇਅਰ ਵਰਕਰ, ਇਕ ਅੰਡਰ ਵਰਕਰ, ਇਕ ਅੰਡਰ ਟ੍ਰਾਇਲ, ਇਕ ਅਧਿਆਪਕ, ਇਕ ਕੌਮਾਂਤਰੀ ਯਾਤਰੀ ਅਤੇ 3 ਵਿਦਿਆਰਥੀ ਵੀ ਪਾਜ਼ੇਟਿਵ ਆਏ ਹਨ। ਮ੍ਰਿਤਕ ਮਰੀਜ਼ਾਂ ਦੇ ਨਾਲ-ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੀ ਦਿਨ-ਪ੍ਰਤੀਦਿਨ ਵੱਧ ਰਹੀ ਹੈ।
ਇਹ ਵੀ ਪੜ੍ਹੋ- ਨੰਗੇ ਧੜ ਕਿਸਾਨਾਂ ਨੇ 'ਭਾਰਤ ਬੰਦ' ਦੌਰਾਨ ਕਈ ਰੇਲ ਟਰੈਕ ਤੇ ਸੜਕਾਂ ਕੀਤੀਆਂ ਜਾਮ
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਕੁਮੈਂਟ ਕਰ ਕੇ ਦਿਓ ਆਪਣੀ ਕੀਮਤੀ ਰਾਏ।