ਕੋਰੋਨਾ ਪੀੜਤ ਸਬ ਇੰਸਪੈਕਟਰ ਬੀਬੀ ਨੂੰ ਮਿਲੀ ਛੁੱਟੀ, ਦੱਸੇ ਇਸ ਲਾਗ ਨਾਲ ਜੰਗ ਜਿੱਤਣ ਦੇ ਗੁਰ

07/04/2020 12:31:47 PM

ਲੁਧਿਆਣਾ : ਲੁਧਿਆਣਾ ਪੁਲਸ ਦੀ ਸਬ ਇੰਸਪੈਕਟਰ ਬੀਬੀ ਸਿਮਰਨਜੀਤ ਕੌਰ ਦੀ ਸਿਹਤ 'ਚ ਸੁਧਾਰ ਹੋਣ ’ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਉਸ ਨੂੰ 14 ਦਿਨਾਂ ਲਈ ਘਰ 'ਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸਬ ਇੰਸਪੈਕਟਰ ਬੀਬੀ ਸ਼ਿਮਲਾਪੁਰੀ ਥਾਣੇ 'ਚ ਐਡੀਸ਼ਨਲ ਐੱਸ. ਐੱਚ. ਓ. ਦੇ ਅਹੁਦੇ ’ਤੇ ਤਾਇਨਾਤ ਹੈ ਅਤੇ ਡਿਊਟੀ ਦੌਰਾਨ ਪਿਛਲੇ ਮਹੀਨੇ ਦੀ 21 ਜੂਨ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ’ਚ ਆਈਸੋਲੇਟ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਸਿਮਰਨਜੀਤ ਨੇ ਲੁਧਿਆਣਾ ਪੁਲਸ ਦੇ ਫੇਸਬੁਕ ਪੇਜ਼ ’ਤੇ ਲਾਈਵ ਹੋ ਕੇ ਲੋਕਾਂ ਨੂੰ ਕੋਰੋਨਾ ਤੋਂ ਜੰਗ ਜਿੱਤਣ ਦੇ ਗੁਰ ਦੱਸੇ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ, ਹੁਣ 68 ਸਾਲਾ ਬੀਬੀ ਨੇ ਤੋੜਿਆ ਦਮ

ਸਿਮਰਨਜੀਤ ਨੇ ਦੱਸਿਆ ਕਿ ਕੋਰੋਨਾ ਤੋਂ ਡਰਨ ਦੀ ਬਜਾਏ ਇਸ ਦਾ ਮੁਕਾਬਲਾ ਕਰੋ। ਆਈਸੋਲੇਸ਼ਨ ਦੌਰਾਨ ਯੋਗਾ, ਡਾਂਸ, ਕਸਰਤ ਆਦਿ ਕਰੋ, ਕਿਤਾਬਾਂ ਪੜ੍ਹੋ, ਖੁਦ ਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਝਿਆ ਹੋਇਆ ਰੱਖੋ ਅਤੇ ਉਹ ਖੁਰਾਕ ਲਓ, ਜਿਸ ਨਾਲ ਨਿਰੋਗ ਰਹਿਣ ਦੀ ਸਮਰੱਥਾ ਵਧੇ। ਹਲਦੀ ਵਾਲਾ ਦੁੱਧ, ਗਰਮ ਪਾਣੀ ਅਤੇ ਘਰੇਲੂ ਖਾਣੇ ਦੇ ਨਾਲ ਕਾੜਾ ਪੀਓ, ਘਰੇਲੂ ਇਕਾਂਤਵਾਸੇ ਦੌਰਾਨ ਪਰਿਵਾਰ ਵਾਲਿਆਂ ਤੋਂ ਦੂਰੀ ਬਣਾਈ ਰੱਖੋ, ਉਸ ਕਮਰੇ ’ਚ ਰਹੋ, ਜਿਸ ਦੇ ਨਾਲ ਬਾਥਰੂਮ ਅਟੈਚ ਹੋਵੇ। ਕਮਰੇ 'ਚ ਜ਼ਿਆਦਾ ਸਾਮਾਨ ਨਾ ਹੋਵੇ। ਇਸ ਦੌਰਾਨ ਵੀ ਖੁਦ ਨੂੰ ਵਿਅਸਤ ਰੱਖੋ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰੋ, ਮਾਸਕ ਪਹਿਨੇ ਬਿਨਾਂ ਘਰੋਂ ਬਾਹਰ ਨਾ ਨਿਕਲੋ।

ਇਹ ਵੀ ਪੜ੍ਹੋ : ਮੋਗਾ : ਡੇਂਗੂ ਲਾਰਵਾ ਲੱਭਣ ਲਈ 160 ਘਰਾਂ ਦੀ ਕੀਤੀ ਜਾਂਚ, 15 ਮਕਾਨਾਂ ਦੇ ਕੱਟੇ ਚਲਾਨ

ਬਾਹਰ ਜਾਂਦੇ ਸਮੇਂ ਦਸਤਾਨੇ ਪਹਿਨੋ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ 6 ਗਜ਼ ਦੀ ਦੂਰੀ ਬਣਾਈ ਰੱਖੋ, ਸਮੇਂ-ਸਮੇਂ ’ਤੇ ਹੱਥ ਧੋਂਦੇ ਰਹੋ ਅਤੇ ਜ਼ਿਆਦਾ ਭੀੜ 'ਚ ਨਾ ਜਾਵੋ। ਡਿਊਟੀ ਤੋਂ ਘਰ ਮੁੜਨ ’ਤੇ ਸਭ ਤੋਂ ਪਹਿਲਾਂ ਨਹਾਓ ਅਤੇ ਪਹਿਨੇ ਹੋਏ ਕੱਪੜੇ ਉੱਥੇ ਹੀ ਉਤਾਰ ਦਿਓ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲੋ। ਜੇਕਰ ਇਨ੍ਹਾਂ ਗੱਲਾਂ ਦਾ ਸਾਰੇ ਧਿਆਨ ਰੱਖਣ ਤਾਂ ਖੁਦ ਵੀ ਸੁਰੱਖਿਅਤ ਰਹਿਣਗੇ ਅਤੇ ਪਰਿਵਾਰ ਵੀ। ਕੋਵਿਡ ਐਪ ਦੀ ਵਰਤੋਂ ਕਰੋ ਅਤੇ ਉਹ ਚੀਜ਼ਾਂ ਖਾਣ ਤੋਂ ਬਚੋ ਜੋ ਸਰੀਰ ਦੇ ਇਮਿਊਨਿਟੀ ਸਿਸਟਮ ਨੂੰ ਪ੍ਰਭਾਵਿਤ ਕਰਦੀਆਂ ਹਨ। 

 


Babita

Content Editor

Related News