ਚੰਡੀਗੜ੍ਹ ਦੇ 17 ਮਰੀਜ਼ਾਂ ਸਮੇਤ ਟ੍ਰਾਈਸਿਟੀ ''ਚ 87 ਲੋਕ ਕੋਰੋਨਾ ਪਾਜ਼ੇਟਿਵ
Tuesday, Apr 11, 2023 - 12:05 PM (IST)
ਚੰਡੀਗੜ੍ਹ (ਪਾਲ) : ਸ਼ਹਿਰ 'ਚ ਸੋਮਵਾਰ ਨੂੰ 17 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਰੀਜ਼ਾਂ 'ਚ 10 ਮਰਦ ਅਤੇ 7 ਮਹਿਲਾ ਮਰੀਜ਼ ਹਨ। ਇਸ ਦੇ ਨਾਲ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ 170 ਤੱਕ ਪਹੁੰਚ ਗਈ ਹੈ। ਇਕ ਹਫ਼ਤੇ ਦੇ ਔਸਤਨ ਕੇਸ ਵੇਖੀਏ ਤਾਂ ਰੋਜ਼ਾਨਾ 24 ਕੇਸਾਂ ਦੀ ਪੁਸ਼ਟੀ ਹੋ ਰਹੀ ਹੈ। ਇਸ ਦੇ ਨਾਲ ਹੀ 15 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਏ। ਸੋਮਵਾਰ ਨੂੰ ਪਾਜ਼ੇਟਿਵਿਟੀ ਦਰ ਵੱਧ ਕੇ 5.15 ਫ਼ੀਸਦੀ ਦਰਜ ਕੀਤੀ ਗਈ। ਉੱਥੇ ਹੀ, ਸਿਹਤ ਵਿਭਾਗ ਨੇ ਟੈਸਟਿੰਗ ਵੀ ਵਧਾ ਦਿੱਤੀ ਹੈ। 24 ਘੰਟਿਆਂ ਦੌਰਾਨ 330 ਲੋਕਾਂ ਦੀ ਟੈਸਟਿੰਗ ਕੀਤੀ ਗਈ ਹੈ। ਸੈਕਟਰ-36 ਤੋਂ ਸਭ ਤੋਂ ਜ਼ਿਆਦਾ ਤਿੰਨ ਮਰੀਜ਼ਾਂ ਦੀ ਪੁਸ਼ਟੀ ਹੋਈ। ਐਕਟਿਵ ਮਰੀਜ਼ਾਂ ਵਿਚੋਂ 12 ਪੀ. ਜੀ. ਆਈ., ਇਕ ਜੀ.ਐੱਮ. ਸੀ. ਐੱਚ., 3 ਜੀ.ਐੱਮ.ਐੱਸ.ਐੱਚ. ਵਿਚ ਦਾਖਲ ਹਨ। ਉੱਥੇ ਹੀ, ਪੰਚਕੂਲਾ ਵਿਚ ਕੋਰੋਨਾ ਵਾਇਰਸ ਦੇ 32 ਕੇਸ ਪਾਜ਼ੇਟਿਵ ਆਏ।
ਮੋਹਾਲੀ 'ਚ ਐਕਟਿਵ ਕੇਸ 224, 114 ਸੈਂਪਲ ਲਏ
ਮੋਹਾਲੀ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦਾ ਗਿਣਤੀ 224 ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਆਈ ਰਿਪੋਰਟ ਅਨੁਸਾਰ 114 ਸੈਪਲਾਂ ਦੀ ਜਾਂਚ ਤੋਂ ਬਾਅਦ 38 ਕੇਸ ਪਾਜ਼ੇਟਿਵ ਆਏ ਹਨ।