ਮਾਛੀਵਾੜਾ ਸਾਹਿਬ ''ਚ ਕੋਰੋਨਾ ਕਾਰਨ ਬੈਂਕ ਦੀ ਸ਼ਾਖਾ ਸੀਲ, 4 ਮੁਲਾਜ਼ਮ ਕੋਰੋਨਾ ਪਾਜ਼ੇਟਿਵ

05/07/2021 12:52:47 PM

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਮਹਾਮਾਰੀ ਦਾ ਇਲਾਕੇ ’ਚ ਪ੍ਰਕੋਪ ਵੱਧਦਾ ਜਾ ਰਿਹਾ ਹੈ, ਜਿਸ ਤਹਿਤ 'ਦਿ ਲੁਧਿਆਣਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ.' ਦੀ ਸਾਖ਼ਾ ਮਾਛੀਵਾੜਾ ਦੇ 4 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਬੈਂਕ ਸੀਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੈਂਕ ’ਚ ਕੰਮ ਕਰਦੇ ਮੈਨੇਜਰ ਸਮੇਤ 3 ਹੋਰ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆ ਗਏ, ਜਦੋਂ ਕਿ ਦੋ ਮੁਲਾਜ਼ਮਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਸਾਰੇ ਹੀ ਮੁਲਾਜ਼ਮ ਕੋਰੋਨਾ ਦੀ ਲਪੇਟ ’ਚ ਆਉਣ ਕਾਰਨ ਫਿਲਹਾਲ ਬੈਂਕ ਸੋਮਵਾਰ ਤੱਕ ਸੀਲ ਕਰ ਦਿੱਤਾ ਗਿਆ ਹੈ। 'ਦਿ ਲੁਧਿਆਣਾ ਸੈਂਟਰਲ ਕੋਆਪ੍ਰੇਟਿਵ ਬੈਂਕ' ਦੀ ਸਾਖ਼ਾ ਮਾਛੀਵਾੜਾ ਨਾਲ ਇਲਾਕੇ ਦੇ ਹਜ਼ਾਰਾਂ ਹੀ ਕਿਸਾਨ ਜੁੜੇ ਹੋਏ ਹਨ, ਜੋ ਕਿ ਅੱਜ-ਕੱਲ੍ਹ ਕਣਕ ਦਾ ਸੀਜ਼ਨ ਹੋਣ ਕਾਰਨ ਰੋਜ਼ਾਨਾ ਬੈਂਕ ’ਚ ਲੈਣ-ਦੇਣ ਕਰਨ ਲਈ ਆ ਰਹੇ ਹਨ, ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਬੈਂਕ ’ਚ ਲੈਣ-ਦੇਣ ਕਰਨ ਆਏ, ਉਨ੍ਹਾਂ ’ਤੇ ਵੀ ਇਹ ਸੰਕਟ ਮੰਡਰਾ ਰਿਹਾ ਹੈ। ਸਿਹਤ ਵਿਭਾਗ ਵਲੋਂ ਜਿੱਥੇ ਰੋਜ਼ਾਨਾ 200 ਵਿਅਕਤੀਆਂ ਦੇ ਟੈਸਟ ਕੀਤੇ ਜਾਂਦੇ ਸਨ ਉਨ੍ਹਾਂ ਦੀ ਗਿਣਤੀ ਵਧਾ ਕੇ 400 ਕਰ ਦਿੱਤੀ ਗਈ ਹੈ। ਕੋਰੋਨਾ ਟੈਸਟਾਂ ਦੀ ਰਿਪੋਰਟ ਅਨੁਸਾਰ ਰੋਜ਼ਾਨਾ 5 ਤੋਂ 7 ਮਰੀਜ਼ ਪਾਜ਼ੇਟਿਵ ਆ ਰਹੇ ਹਨ। ਮਾਛੀਵਾੜਾ ਇਲਾਕੇ ’ਚ ਕੋਰੋਨਾ ਇਸ ਸਮੇਂ ਪੂਰੇ ਸਿਖ਼ਰਾਂ ’ਤੇ ਹੈ ਜਿਸ ਲਈ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।


Babita

Content Editor

Related News