ਪਿੰਡ ''ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Sunday, Sep 27, 2020 - 03:20 PM (IST)

ਪਿੰਡ ''ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਟਾਂਡਾ ਉੜਮੁੜ (ਪੰਡਿਤ, ਮੋਮੀ) : ਸਰਕਾਰੀ ਹਸਪਤਾਲ ਦੀਆਂ ਦੋ ਟੀਮਾਂ ਵੱਲੋ ਅੱਜ ਸੀ. ਐੱਚ. ਸੀ. ਟਾਂਡਾ ਅਤੇ ਪਿੰਡ ਬਾਬਕ 'ਚ ਕੋਰੋਨਾ ਟੈਸਟਾਂ ਲਈ ਨਮੂਨੇ ਲਏ ਗਏ, ਜਿਸ ਦੌਰਾਨ ਹਰਸੀ ਪਿੰਡ ਦੇ ਇੱਕੋ ਪਰਿਵਾਰ ਦੇ 5 ਮੈਂਬਰਾਂ ਦਾ ਟੈਸਟ ਪਾਜ਼ੇਟਿਵ ਨਿਕਲਿਆ ਹੈ। ਕੋਵਿਡ ਇੰਚਾਰਜ ਡਾ. ਕੇ. ਆਰ. ਬਾਲੀ ਅਤੇ ਬੀ. ਈ. ਈ. ਅਵਤਾਰ ਸਿੰਘ ਨੇ ਦੱਸਿਆ ਕਿ ਐੱਸ. ਐੱਮ. ਓ. ਟਾਂਡਾ ਡਾ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਡਾ. ਰਵੀ ਕੁਮਾਰ, ਹਰਿੰਦਰ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ, ਸਨੇਹਦੀਪ ਕੌਰ, ਗੱਜਣ ਸਿੰਘ, ਏ. ਐੱਨ. ਐੱਮ. ਕੁਲਵਿੰਦਰ ਕੌਰ ਦੀ ਟੀਮ ਨੇ 49 ਟੈਸਟ ਕੀਤੇ ਹਨ।

ਇਸ ਦੌਰਾਨ ਕੀਤੇ ਗਏ 13 ਰੈਪਿਡ ਟੈਸਟਾਂ 'ਚੋਂ ਹਰਸੀ ਪਿੰਡ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਉਸ ਦੇ 5 ਹੋਰ ਪਰਿਵਾਰਕ ਮੈਂਬਰਾਂ ਦੇ ਟੈਸਟ ਪਾਜ਼ੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਸੈਂਪਲਿੰਗ ਦੌਰਾਨ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਤੋਂ ਜਾਣੂੰ ਵੀ ਕਰਵਾਇਆ ਗਿਆ।


author

Babita

Content Editor

Related News