ਸ਼ਹਿਰ ''ਚ ਆਇਆ ਕੋਰੋਨਾ ਪਾਜ਼ੇਟਿਵ ਕੇਸ, ਸੀਲ ਕੀਤੀ ਗਈ ਗਲੀ

Sunday, Jun 14, 2020 - 06:03 PM (IST)

ਸ਼ਹਿਰ ''ਚ ਆਇਆ ਕੋਰੋਨਾ ਪਾਜ਼ੇਟਿਵ ਕੇਸ, ਸੀਲ ਕੀਤੀ ਗਈ ਗਲੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਕੋਰੋਨਾ ਪਾਜ਼ੇਟਿਵ ਕੇਸ ਦੇ ਚੱਸਦਿਆਂ ਪੁਲਸ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ। ਦਿੱਲੀ ਤੋਂ ਆਈ 36 ਸਾਲ ਦੀ ਔਰਤ ਦਾ ਟੈਸਟ ਕੋਰੋਨਾ ਪਾਜ਼ੇਟਿਵ ਆਇਆ ਹੈ।ਇਹ ਔਰਤ ਕੁਝ ਦਿਨ ਪਹਿਲਾਂ ਦਿੱਲੀ ਤੋਂ ਵਾਪਸ ਆਈ ਸੀ ਅਤੇ ਇਸ ਨੂੰ ਘਰ 'ਚ ਹੀ ਕੁਆਰੰਟਾਈਨ ਕੀਤਾ ਗਿਆ ਸੀ। ਹੁਣ ਇਸ ਔਰਤ ਦੇ ਪਾਜ਼ੇਟਿਵ ਆਉਣ ਨਾਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 73 ਹੋ ਗਈ ਹੈ ਅਤੇ ਜਿਨ੍ਹਾਂ 'ਚੋਂ 71 ਨੂੰ ਠੀਕ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ ਹੈ। ਹੁਣ ਇਸ ਔਰਤ ਦੇ ਪਾਜ਼ੇਟਿਵ ਆਉਣ ਉਪਰੰਤ ਕੱਚਾ ਥਾਂਦੇਵਾਲਾ ਰੋਡ ਸਥਿਤ ਹਰਗੋਬਿੰਦ ਨਗਰ ਗਲੀ ਨੰਬਰ 1 ਦੀ ਲਿੰਕ ਗਲੀ ਨੂੰ ਸੀਲ ਕਰ ਦਿੱਤਾ ਗਿਆ ਹੈ। ਕੇਸ ਪਾਜ਼ੇਟਿਵ ਆਉਣ ਉਪਰੰਤ ਹੀ ਇਸ ਗਲੀ ਦੇ ਬਾਹਰ ਪੁਲਸ ਪਾਰਟੀ ਤਾਇਨਾਤ ਕਰ ਦਿੱਤੀ ਗਈ ਹੈ।


author

Shyna

Content Editor

Related News