ਸਕੂਲਾਂ ''ਚ ਕੋਰੋਨਾ ਦਿਖਾਉਣ ਲੱਗਾ ਆਪਣੇ ਰੰਗ, ਅਧਿਆਪਕ ਆਇਆ ਕੋਰੋਨਾ ਪਾਜ਼ੇਟਿਵ
Friday, Nov 20, 2020 - 04:09 PM (IST)
ਮੌੜ ਮੰਡੀ (ਪ੍ਰਵੀਨ): ਭਾਵੇਂ ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਦਾ ਫ਼ੈਸਲਾ ਕਰਕੇ ਵੱਡੀ ਦਲੇਰੀ ਦਿਖਾਈ ਸੀ ਪਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਗਾਤਾਰ ਕੋਰੋਨਾ ਪਾਜ਼ੇਟਿਵ ਆ ਰਹੇ ਮਾਮਲਿਆਂ ਨੇ ਜਿੱਥੇ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਸਵਾਲੀਆਂ ਚਿੰਨ•ਲਗਾ ਦਿੱਤੇ ਹਨ ਉਥੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਚਿੰਤਾ 'ਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਘਰ ਜਾ ਰਹੇ ਤਿੰਨ ਵਿਅਕਤੀਆਂ ਦੀ ਦਰਦਨਾਕ ਹਾਦਸੇ 'ਚ ਮੌਤ
ਹੁਣ ਕੋਰੋਨਾ ਸਥਾਨਕ ਸ਼ਹਿਰ ਦੇ ਸਕੂਲਾਂ ਅੰਦਰ ਵੀ ਆਪਣਾ ਰੰਗ ਦਿਖਾਉਣ ਲੱਗਾ ਹੈ, ਜਿਸ ਕਾਰਨ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ 'ਚ ਸਹਿਮ ਦਾ ਮਾਹੌਲ ਹੈ। ਬੀਤੇ ਦਿਨ ਸਥਾਨਕ ਸ਼ਹਿਰ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਮੰਡੀ ਵਾਸੀ ਅਤੇ ਬੱਚਿਆਂ ਦੇ ਮਾਪੇ ਭਾਰੀ ਚਿੰਤਾ 'ਚ ਹਨ। ਹੈਰਾਨੀ ਦੀ ਗੱਲ ਇਹ ਰਹੀ ਕਿ ਅਧਿਆਪਕ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਵਜੂਦ ਵੀ ਸਥਾਨਕ ਪ੍ਰਸ਼ਾਸਨ ਬੇਖਬਰ ਰਿਹਾ ਹੈ ਅਤੇ ਸਕੂਲ ਆਮ ਵਾਂਗ ਖੁੱਲ੍ਹਾ ਰਿਹਾ। ਜਿਸ ਕਾਰਨ ਇਸ ਸਕੂਲ 'ਚ ਪੜ੍ਹਦੇ ਲਗਭਗ 800 ਬੱਚਿਆਂ ਅਤੇ 35 ਸਟਾਫ ਮੈਂਬਰਾਂ ਦੀ ਜ਼ਿੰਦਗੀ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ: ਮਾਮਲਾ ਕਾਰ 'ਚ ਸੜੇ 5 ਮਿੱਤਰਾਂ ਦਾ,'ਥੋੜ੍ਹੀ ਦੇਰ ਹੋਰ ਠਹਿਰ ਜਾ' ਗਾਣਾ ਸੁਣਦਿਆਂ ਦੀ ਵੀਡੀਓ ਵਾਇਰਲ
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਕਲਾਂ ਵਿਖੇ ਤੈਨਾਤ ਇਕ ਅਧਿਆਪਕ ਪਿਛਲੇ ਕੁੱਝ ਦਿਨਾਂ ਤੋਂ ਤਕਲੀਫ਼ ਮਹਿਸੂਸ ਕਰ ਰਿਹਾ ਸੀ ਪ੍ਰੰਤੂ ਇਹ ਅਧਿਆਪਕ ਲਗਾਤਾਰ ਸਕੂਲ ਆ ਰਿਹਾ ਸੀ। ਜਦ ਇਸ ਅਧਿਆਪਕ ਦੀ ਹਾਲਤ ਜ਼ਿਆਦਾ ਵਿਗੜੀ ਤਾਂ ਟੈਸਟ ਕਰਵਾਉਣ ਤੇ ਇਹ ਅਧਿਆਪਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਜਿਸ ਕਾਰਨ ਸਕੂਲ 'ਚ ਤਾਇਨਾਤ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵਿੱਚ ਚਿੰਤਾਂ ਦੀ ਲਹਿਰ ਦੌੜ ਗਈ। ਇਸ ਦੀ ਸੂਚਨਾ ਦੇ ਮਿਲਦੇ ਹੀ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਭਾਵੇਂ ਅਧਿਆਪਕ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮੈਡੀਕਲ ਟੀਮ ਵਲੋਂ ਸਕੂਲ ਸਟਾਫ ਦੇ ਤਾਂ ਟੈੱਸਟ ਕੀਤੇ ਗਏ ਹਨ, ਪ੍ਰੰਤੂ ਜੋ ਬੱਚੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਇਸ ਅਧਿਆਪਕ ਦੇ ਸੰਪਰਕ 'ਚ ਸਨ ਉਨ੍ਹਾਂ ਦਾ ਕੋਈ ਟੈਸਟ ਨਹੀਂ ਕੀਤਾ ਗਿਆ। ਪ੍ਰਸ਼ਾਸਨ ਦੀ ਵਿਦਿਆਰਥੀਆਂ ਪ੍ਰਤੀ ਵਰਤੀ ਜਾ ਰਹੀ ਇਹ ਲਾਪ੍ਰਵਾਹੀ ਕਿਸੇ ਵੀ ਸਮੇਂ ਆਪਣਾ ਖਤਰਨਾਕ ਰੂਪ ਦਿਖਾ ਸਕਦੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਸਰਕਾਰ ਫਿਰ ਹੋਈ ਸਖ਼ਤ, ਦੇਸ਼ 'ਚ ਫਿਰ ਤਾਲਾਬੰਦੀ ਦੇ ਆਸਾਰ!
ਪ੍ਰਸ਼ਾਸਨ ਦੀ ਨਲਾਇਕੀ ਇਸ ਗੱਲ ਤੋਂ ਵੀ ਸਪੱਸ਼ਟ ਹੋ ਰਹੀ ਹੈ ਕਿ ਅਧਿਆਪਕ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਨਾ ਤਾਂ ਸਟਾਫ਼ ਨੂੰ ਇਕਾਂਤਵਾਸ ਕੀਤਾ ਹੈ ਅਤੇ ਨਾ ਹੀ ਸਕੂਲ ਬੰਦ ਕੀਤਾ ਹੈ। ਜਿਸ ਕਾਰਨ ਸਕੂਲ ਸਟਾਫ਼ ਅਤੇ ਵਿਦਿਆਰਥੀਆਂ 'ਚ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਸਥਾਨਕ ਸ਼ਹਿਰ ਦੇ ਸਮਾਜ ਸੇਵੀਆਂ ਕੁਲਵੰਤ ਸਿੰਘ, ਸੁਰੇਸ਼ ਕੁਮਾਰ ਹੈਪੀ, ਹਰਦੀਪ ਸਿੰਘ, ਲਾਭ ਸਿੰਘ, ਮੁਕੇਸ਼ ਕੁਮਾਰ, ਨਵਦੀਪ ਸਟਾਰ ਆਦਿ ਨੇ ਅਧਿਆਪਕ ਦੇ ਕੋਰੋਨਾ ਪਾਜ਼ੇਟਿਵ ਆਉਣ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਕੂਲਾਂ ਦੇ ਅਧਿਆਪਕ ਕੋਰੋਨਾ ਪਾਜ਼ੇਟਿਵ ਆਉਣ ਲੱਗੇ ਤਾਂ ਆਉਣ ਵਾਲੇ ਦਿਨਾਂ 'ਚ ਇਹ ਬਿਮਾਰੀ ਸਕੂਲੀ ਵਿਦਿਆਰਥੀਆਂ ਅਤੇ ਫ਼ਿਰ ਉਨ੍ਹਾਂ ਦੇ ਮਾਪਿਆ ਨੂੰ ਆਪਣੀ ਚਪੇਟ 'ਚ ਲੈ ਸਕਦੀ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੰਨੀ ਦੇਰ ਤੱਕ ਇਸ ਬਿਮਾਰੀ ਦਾ ਪੱਕਾ ਇਲਾਜ ਨਹੀਂ ਮਿਲਦਾ ਉਨੀਂ ਦੇਰ ਸਕੂਲ ਖੋਲ੍ਹਣ ਦੇ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਸਕੂਲ ਵਿਦਿਆਰਥੀਆਂ ਅਤੇ ਪੂਰੇ ਸਮਾਜ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਫਰੀਦਕੋਟ: ਬੱਚੇ ਦੇ ਜਨਮ ਦਿਨ ਤੇ ਆਨਲਾਈਨ ਖ਼ਰੀਦੀ ਘੜੀ, ਜਦ ਪੈਕਿੰਗ ਖੋਲ੍ਹੀ ਤਾਂ ਉੱਡੇ ਹੋਸ਼