ਅੰਮ੍ਰਿਤਸਰ 'ਚ ਘਟਣ ਲੱਗਾ ਕੋਰੋਨਾ ਦਾ ਕਹਿਰ, 111 ਨਵੇਂ ਮਾਮਲੇ ਆਏ ਸਾਹਮਣੇ, 200 ਮਰੀਜ਼ਾਂ ਨੇ ਜਿੱਤੀ 'ਜੰਗ'
Monday, Jun 07, 2021 - 11:37 AM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) - ਜ਼ਿਲ੍ਹੇ ’ਚ ਆਪਣਾ ਪ੍ਰਚੰਡ ਰੂਪ ਵਿਖਾਉਣ ਤੋਂ ਬਾਅਦ ਕੋਰੋਨਾ ਵਾਇਰਸ ਦਾ ਗੁੱਸਾ ਹੁਣ ਸ਼ਾਂਤ ਹੁੰਦਾ ਵਿਖਾਈ ਦੇ ਰਿਹਾ ਹੈ। ਪਿਛਲੇ 24 ਘੰਟਿਆਂ ’ਚ 200 ਇਨਫੈਕਟਿਡ ਮਰੀਜ਼ਾਂ ਨੇ ਜਿੱਥੇ ਕੋਰੋਨਾ ਨੂੰ ਮਾਤ ਦਿੱਤੀ ਹੈ, ਉਥੇ ਜ਼ਿਲ੍ਹੇ ’ਚ ਹੁਣ ਐਕਟਿਵ ਕੇਸਾਂ ਦੀ ਗਿਣਤੀ 2061 ਰਹਿ ਗਈ ਹੈ। ਫਿਲਹਾਲ ਐਤਵਾਰ ਨੂੰ ਜਿੱਥੇ 111 ਨਵੇਂ ਇਨਫੈਕਟਿਡ ਰਿਪੋਰਟ ਹੋਏ ਅਤੇ ਕੋਰੋਨਾ ਇਨਫੈਕਟਿਡ ਨਾਲ 4 ਲੋਕਾਂ ਦੀ ਮੌਤ ਵੀ ਹੋਈ ਹੈ। ਜਾਣਕਾਰੀ ਅਨੁਸਾਰ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਅੰਮ੍ਰਿਤਸਰ ਵਾਸੀ ਕੋਰੋਨਾ ਨੂੰ ਮਾਤ ਦੇਣ ’ਚ ਅਜੇ ਤੱਕ ਕਾਮਯਾਬ ਹੋਏ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ 1490 ਮਰੀਜ਼ਾਂ ਦੀ ਇਸ ਦੌਰਾਨ ਮੌਤ ਹੋ ਗਈ ਹੈ। ਘੱਟ ਆ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਲੋਕਾਂ ਨੂੰ ਅਜੇ ਵੀ ਸਾਵਧਾਨੀਆਂ ਵਰਤਣ ਦੀ ਵਿਸ਼ੇਸ਼ ਜ਼ਰੂਰਤ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਕੋਰੋਨਾ ਪੀੜਤਾਂ ਲਈ ਵੱਡਾ ਖ਼ਤਰਾ ‘ਬਲੈਕ ਫੰਗਸ’, ਜਾਨ ਬਚਾਉਣ ਲਈ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ
ਇਨ੍ਹਾਂ ਇਲਾਕਿਆਂ ਨਾਲ ਸਬੰਧਤ ਲੋਕਾਂ ਦੀ ਹੋਈ ਮੌਤ
ਪਿੰਡ ਬੱਲ ਖੁਰਦ ਵਾਸੀ 46 ਸਾਲਾ ਵਿਅਕਤੀ-ਜੀ. ਐੱਨ. ਡੀ. ਐੱਚ.
ਫਕੀਰ ਸਿੰਘ ਕਾਲੋਨੀ ਵਾਸੀ 65 ਸਾਲਾ ਜਨਾਨੀ-ਜੀ. ਐੱਨ. ਡੀ. ਐੱਚ.
ਨਾਮਧਾਰੀ ਕੰਡਾ ਤਰਨ ਤਾਰਨ ਰੋਡ ਵਾਸੀ 65 ਸਾਲਾ ਵਿਅਕਤੀ-ਫਲੋਰਮ ਹਸਪਤਾਲ
ਪਿੰਡ ਸੈਦੋਲੇਹਲ ਵਾਸੀ 65 ਸਾਲਾ ਜਨਾਨੀ-ਓਹਰੀ ਹਸਪਤਾਲ
ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼
ਐਤਵਾਰ ਨੂੰ ਕਮਿਊਨਿਟੀ ਤੋਂ ਮਿਲੇ-60
ਐਤਵਾਰ ਨੂੰ ਕੰਟੈਕਟ ਤੋਂ ਮਿਲੇ-51
ਐਤਵਾਰ ਨੂੰ ਤੰਦਰੁਸਤ ਹੋਏ-200
ਹੁਣ ਤੱਕ ਇਨਫੈਕਟਿਡ-45436
ਹੁਣ ਤੱਕ ਤੰਦਰੁਸਤ ਹੋਏ-41885
ਹੁਣ ਤੱਕ ਮੌਤਾਂ-1490
ਐਕਟਿਵ ਕੇਸ-2061
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਐਤਵਾਰ ਨੂੰ ਜ਼ਿਲ੍ਹੇ ’ਚ 2271 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੀ। ਜ਼ਿਲ੍ਹੇ ’ਚ ਹੁਣ ਤੱਕ 399322 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਵੈਕਸੀਨ ਦਾ ਸੰਕਟ ਬਰਕਰਾਰ ਹੈ। ਲਿਹਾਜ਼ਾ ਸੀਮਿਤ ਗਿਣਤੀ ’ਚ ਵੈਕਸੀਨ ਲਾਈ ਜਾ ਰਹੀ ਹੈ।